Posts

Showing posts from July, 2023

DNQ ਟਾਇਮਜ਼,,,,,,,ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ

Image
 ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ ਕਾਦੀਆਂ/26 ਜੁਲਾਈ ਗੁਰਪ੍ਰੀਤ ਸਿੰਘ  Md Gurpreet Singh QADIAN DNQ ਟਾਇਮਜ਼ 8360692971 ਅਹਿਮਦੀਆ ਮੁਸਲਿਮ ਜਮਾਤ ਨੇ ਕੇਂਦਰ ਸਰਕਾਰ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਦੇ ਉਸ ਮਤੇ ਨੂੰ ਜਿਸ ਵਿੱਚ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਐਲਾਨਿਆ ਸੀ ਨੂੰ ਗੰਭੀਰਤਾ ਨਾਲ ਲਏ ਜਾਣ ਅਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਅਹਿਮਦੀਆ ਮੁਸਲਿਮ ਜਮਾਤ ਦੇ ਬੁਲਾਰੇ ਸ਼੍ਰੀ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਜਮਾਤੇ ਅਹਿਮਦੀਆ ਦੀ ਸ਼ਿਕਾਇਤ ਤੇ ਘੱਟ ਗਿਣਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਚਰਨਪ੍ਰੀਤ ਸਿੰਘ ਬਖ਼ਸ਼ੀ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਵੱਲੋਂ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਰਾਰ ਦਿੱਤੇ ਜਾਣ ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਆਂਧਰਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਜਿੱਥੇ ਰਾਜ ਸਰਕਾਰ ਨੂੰ ਇਹ ਯਕੀਨੀ ਬਣਾਏ ਜਾਣ ਨੂੰ ਕਿਹਾ ਗਿਆ ਹੈ ਕਿ ਵਕਫ਼ ਬੋਰਡ ਧਾਰਮਿਕ ਮਾਮਲਿਆਂ  ਚ ਦਖ਼ਲ ਅੰਦਾਜ਼ੀ ਨਾ ਕਰੇ। ਵਕਫ਼ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਨੂੰ ਗ਼ੈਰ ਮੁਸਲਿਮ ਘੋਸ਼ਿਤ ਕਰੇ। ਕੇਂਦਰ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੀਆਂ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਮੁਸਲਿਮ ਜਮਾਤੇ ਅਹਿਮਦੀਆ ਨੇ ਕਿਹਾ ਹੈ ਕਿ ...