DNQ ਟਾਇਮਜ਼,,,,,,,ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ
ਆਂਧਰਾ ਵਕਫ਼ ਬੋਰਡ ਵੱਲੋਂ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਦੇ ਮਤੇ ਨੂੰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਅਹਿਮਦੀਆ ਜਮਾਤ ਨੇ ਸ਼ਲਾਘਾ ਕੀਤੀ
ਕਾਦੀਆਂ/26 ਜੁਲਾਈ ਗੁਰਪ੍ਰੀਤ ਸਿੰਘ
Md Gurpreet Singh QADIAN
DNQ ਟਾਇਮਜ਼ 8360692971
ਅਹਿਮਦੀਆ ਮੁਸਲਿਮ ਜਮਾਤ ਨੇ ਕੇਂਦਰ ਸਰਕਾਰ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਦੇ ਉਸ ਮਤੇ ਨੂੰ ਜਿਸ ਵਿੱਚ ਅਹਿਮਦੀ ਮੁਸਲਮਾਨਾਂ ਨੂੰ ਕਾਫ਼ਰ ਐਲਾਨਿਆ ਸੀ ਨੂੰ ਗੰਭੀਰਤਾ ਨਾਲ ਲਏ ਜਾਣ ਅਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਅਹਿਮਦੀਆ ਮੁਸਲਿਮ ਜਮਾਤ ਦੇ ਬੁਲਾਰੇ ਸ਼੍ਰੀ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਜਮਾਤੇ ਅਹਿਮਦੀਆ ਦੀ ਸ਼ਿਕਾਇਤ ਤੇ ਘੱਟ ਗਿਣਤੀ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਚਰਨਪ੍ਰੀਤ ਸਿੰਘ ਬਖ਼ਸ਼ੀ ਵੱਲੋਂ ਆਂਧਰਾ ਪਰਦੇਸ਼ ਦੇ ਵਕਫ਼ ਬੋਰਡ ਵੱਲੋਂ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਕਰਾਰ ਦਿੱਤੇ ਜਾਣ ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਆਂਧਰਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਜਿੱਥੇ ਰਾਜ ਸਰਕਾਰ ਨੂੰ ਇਹ ਯਕੀਨੀ ਬਣਾਏ ਜਾਣ ਨੂੰ ਕਿਹਾ ਗਿਆ ਹੈ ਕਿ ਵਕਫ਼ ਬੋਰਡ ਧਾਰਮਿਕ ਮਾਮਲਿਆਂ
ਚ ਦਖ਼ਲ ਅੰਦਾਜ਼ੀ ਨਾ ਕਰੇ। ਵਕਫ਼ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਨੂੰ ਗ਼ੈਰ ਮੁਸਲਿਮ ਘੋਸ਼ਿਤ ਕਰੇ। ਕੇਂਦਰ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੀਆਂ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਮੁਸਲਿਮ ਜਮਾਤੇ ਅਹਿਮਦੀਆ ਨੇ ਕਿਹਾ ਹੈ ਕਿ ਸਾਡੇ ਬਾਰੇ ਮੌਲਵੀਆਂ ਵੱਲੋਂ ਝੂਠਾ ਪਰਚਾਰ ਕੀਤਾ ਜਾਂਦਾ ਹੈ ਕਿ ਅਸੀਂ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ-ਅਲੈਹੇਵਸਲਮ ਨੂੰ ਨਹੀਂ ਮੰਨਦੇ ਹਾਂ ਅਤੇ ਇਨ੍ਹਾਂ ਦਾ ਕਲਮਾ ਦੂਜਾ ਹੈ। ਸ਼੍ਰੀ ਕੇ ਤਾਰਿਕ ਅਹਿਮਦ ਨੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਨੂੰ ਅਸੀਂ ‘ਖ਼ਾਤਮੁਲ ਨਬੀਯੀਨ’ ਮੰਨਦੇ ਹਨ। ਅਤੇ ਸਾਡਾ ਕਲਮਾ ‘ਲਾ ਇਲਾਹਾ ਇਲਲਾਹੋ ਮੁਹੰਮਦ ਦਰ ਰਸੂਲ ਲੁਲਾਹ’ ਹੈ। ਸਾਨੂੰ ਕਾਫ਼ਰ ਘੋਸ਼ਿਤ ਕਰ ਕੇ ਦੇਸ਼ ਦੇ ਅਮਨ ਨੂੰ ਅਤੇ ਦੇਸ਼ ਦੀ ਏਕਤਾ ਨੂੰ ਨਫ਼ਰਤ ਦੇ ਮਾਹੌਲ ‘ਚ ਤਬਦੀਲ ਕਰਨ ਅਤੇ ਲੋਕਾਂ ਨੂੰ ਧਰਮ ਦੇ ਨਾਂ ਤੇ ਭੜਕਾਉਣ ਦੀ ਕੋਝੀ ਸਾਜ਼ਿਸ਼ ਹੈ। ਕੇਂਦਰ ਵੱਲੋਂ ਤੁਰੰਤ ਕਾਰਵਾਈ ਕਰਨ ਤੇ ਅਸੀਂ ਧੰਨਵਾਦ ਕਰਦੇ ਹਾਂ। ਜਮਾਤੇ ਅਹਿਮਦੀਆ ਨੇ ਇਹ ਵੀ ਕਿਹਾ ਹੈ ਕਿ ਦੇਸ਼ ‘ਚ 2011 ਵਿੱਚ ਹੋਏ ਸੈਂਸਸ ‘ਚ ਅਹਿਮਦੀਆ ਮੁਸਲਿਮ ਜਮਾਤ ਨੂੰ ਇਸਲਾਮ ਦੇ ਇੱਕ ਫ਼ਿਰਕੇ ਵਜੋਂ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾਂ ਜਮਾਤ ਦੇ ਵਿਰੁੱਧ ਮੌਲਵੀਆਂ ਵੱਲੋਂ ਲੋਕਾਂ ਨੂੰ ਸਮਾਜਿਕ ਬਾਈਕਾਟ ਕੀਤੇ ਜਾਣ ਦੇ ਸੱਦੇ ਨੂੰ ਇਸਲਾਮੀ ਸਿੱਖਿਆਵਾਂ ਦੇ ਵਿਰੁੱਧ ਦੱਸਿਆ। ਜਮਾਤੇ ਅਹਿਮਦੀਆ ਦੇ ਡੈਲੀਗੇਟ ਵੱਲੋਂ ਮੁਹੰਮਦ ਅਹਿਸਨ ਸਕੱਤਰ ਅਹਿਮਦੀਆ ਜਮਾਤ ਦੇ ਨਾਲ ਕੇਂਦਰੀ ਮੰਤਰੀ ਸਿਮ੍ਰਿਤੀ ਈਰਾਨੀ ਨਾਲ ਇਸ ਮਾਮਲੇ ‘ਚ ਮੁਲਾਕਾਤ ਵੀ ਕੀਤੀ ਗਈ ਹੈ।
Comments
Post a Comment