DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ
ਵੇਦ ਕੌਰ ਆਰੀਆ ਗਰਲਜ਼ ਸਕੂਲ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ
ਕਾਦੀਆਂ 20 ਅਪ੍ਰੈਲ(ਗੁਰਪ੍ਰੀਤ ਸਿੰਘ)
ਜਗਤ ਪੰਜਾਬੀ ਸਭਾ ਵੱਲੋਂ ਸਥਾਨਕ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਕਰਕੇ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈ ਸਾਈਕਲ ਵੰਡੇ ਗਏ। ਇਸ ਤੋਂ ਪਹਿਲਾਂ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਵਿਸ਼ੇਸ਼ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ’ਤੇ ਵੀ ਵਿਅੰਗ ਕੱਸਿਆ। ਇਸ ਮੌਕੇ ਜਗਤ ਪੰਜਾਬੀ ਸਭਾ ਦੀ ਸੂਬਾਈ ਟੀਮ ਜਿਸ ਵਿੱਚ ਪ੍ਰਧਾਨ ਮੁਕੇਸ਼ ਵਰਮਾ, ਉੱਪ-ਪ੍ਰਧਾਨ ਜਸਬੀਰ ਸਿੰਘ ਸਮਰਾ, ਜਰਨਲ ਸਕੱਤਰ ਪਵਨ ਭਾਰਦਵਾਜ, ਹਰਦੀਪ ਸਿੰਘ ਸੈਣੀ ਅਤੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਸ਼ਾਮਲ ਸਨ,
ਨੇ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਅਤੇ ਜੋਗਿੰਦਰ ਪਾਲ ਸਿੰਘ ਸੰਧੂ ਦਾ ਸਵਾਗਤ ਕੀਤਾ।ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਦੱਸਿਆ ਕਿ ਜਥੇਬੰਦੀ ਦੇ ਪੈਟਰਨ ਜਗਦੇਵ ਸਿੰਘ ਬਾਜਵਾ ਅਤੇ ਚੇਅਰਮੈਨ ਅਜੈਬ ਸਿੰਘ ਚੱਠਾ ਦੇ ਨਿਰਦੇਸ਼ਾਂ 'ਤੇ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਮੁਹੱਈਆ ਕਰਵਾਏ ਗਏ, ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਦੂਰ-ਦੁਰਾਡੇ ਤੋਂ ਪੈਦਲ ਚੱਲ ਕੇ ਆਪਣੇ ਸਕੂਲ ਆਉਂਦੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸਬੰਧੀ ਉਪ ਪ੍ਰਧਾਨ ਜਸਬੀਰ ਸਿੰਘ ਨੇ ਡਾ: ਪਰਮਜੀਤ ਸਿੰਘ ਕਾਹਲੋਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਸਾਈਕਲ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ | ਸੂਬਾ ਪ੍ਰਧਾਨ ਮੁਕੇਸ਼ ਵਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਨੇੜਲੇ ਪਿੰਡ ਬਸਰਾਵਾਂ ਦੀ ਇੱਕ ਵਿਦਿਆਰਥਣ ਜੋ ਕਿ ਪੈਦਲ ਨਹੀਂ ਜਾ ਸਕਦੀ, ਨੂੰ ਸੰਸਥਾ ਵੱਲੋਂ ਟਰਾਈਸਾਈਕਲ ਪ੍ਰਦਾਨ ਕੀਤਾ ਗਿਆ ਤਾਂ ਜੋ ਉਹ ਹੋਰ ਵਿਦਿਆਰਥਣਾਂ ਵਾਂਗ ਆਸਾਨੀ ਨਾਲ ਸਕੂਲ ਪਹੁੰਚ ਕੇ ਆਪਣੀ ਪੜ੍ਹਾਈ ਪੂਰੀ ਕਰ ਸਕੇ। ਇਸ ਮੌਕੇ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਖੁਸ਼ਹਾਲ ਬਣਾਉਣ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਜਗਤ ਪੰਜਾਬੀ ਸਭਾ ਦਾ ਉਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਦੱਸਿਆ ਕਿ ਉਹ ਇਸ ਉਦੇਸ਼ ਦੀ ਪੂਰਤੀ ਲਈ ਹਰ ਸਮੇਂ ਤਿਆਰ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਸੰਸਥਾ ਵੱਲੋਂ ਖਾਣੇ ਖੂਣੇ ਭਵਿੱਖ ਵਿੱਚ ਵੀ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਉਹ ਜ਼ਰੂਰ ਕਿਸਨੇ ਕਿਸੇ ਵੀ ਸ਼ਾਮਲ ਹੋਣਗੇ।ਵੇਦ ਕੌਰ ਆਰੀਆ ਗਰਲਜ਼ ਸਕੂਲ ਦੀਆਂ ਛੋਟੀਆਂ ਵਿਦਿਆਰਥਣਾਂ ਵੱਲੋਂ ਡਾਂਸ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ। ਸਟੇਜ ਦਾ ਸੰਚਾਲਨ ਹਰਦੀਪ ਸਿੰਘ ਸੈਣੀ ਨੇ ਕੀਤਾ। ਸਮਾਗਮ ਦੇ ਅੰਤ ਵਿੱਚ ਜਗਤ ਪੰਜਾਬੀ ਸਭਾ ਵੱਲੋਂ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਅਤੇ ਜੋਗਿੰਦਰ ਪਾਲ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਸਲਾਹਕਾਰ ਮਮਤਾ ਡੋਗਰਾ, ਹਰਦੀਪ ਸਿੰਘ ਸੈਣੀ, ਪ੍ਰਿੰਸੀਪਲ ਸ਼ਾਲਿਨੀ ਦੱਤਾ, ਹਰਜਿੰਦਰ ਕੌਰ, ਚੌਧਰੀ ਮਕਬੂਲ ਅਹਿਮਦ ਮੀਡੀਆ ਸਲਾਹਕਾਰ, ਜਸਪਿੰਦਰ ਕੌਰ ਸੰਧੂ, ਅਸ਼ਵਨੀ ਵਰਮਾ ਬਲਜੀਤ ਸਿੰਘ ਬੱਲੀ ਭਾਟੀਆ ਗੁਲਸ਼ਨ ਸ਼ਰਾਫ, ਰਿੱਕੀ ਅਬਰੋਲ, ਹਰਮਨ ਸਿੰਘ ਪਟਵਾਰੀ, ਵਿਕਰਮਜੀਤ ਗੁਪਤਾ ਆਦਿ ਹਾਜ਼ਰ ਸਨ।
Comments
Post a Comment