Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕਰਵਾਏ ਗਏ ਭਾਸ਼ਣ ਮੁਕਾਬਲੇ
ਮੁਸਕਾਨ ਵੇਦ ਕੋਰ ਸਕੂਲ ਅਤੇ ਰੁਪਿੰਦਰਜੀਤ ਕੋਰ ਸਹਸ ਬਸਰਾਂਵਾਂ ਰਹੇ ਪਹਿਲੇ ਸਥਾਨ ਤੇ
Md Gurpreet Singh
Daily news qadian
ਕਾਦੀਆਂ 19 ਨਵੰਬਰ (ਗੁਰਪ੍ਰੀਤ ਸਿੰਘ) ਸਥਾਨਕ ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸਦ ਕਾਦੀਆਂ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ ਪ੍ਰੋਜੈਕਟ ਇੰਚਾਰਜ ਪਵਨ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੋਕੇ ਬਤੌਰ ਮੁੱਖ ਮਹਿਮਾਨ ਜਿਲਾ ਸਿਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਮੋਜੂਦ ਰਹੇ। ਇਸ ਮੌਕੇ ਭਾਵਿਪ ਦੇ ਪ੍ਰਧਾਨ ਮੁਕੇਸ ਵਰਮਾ, ਉਨ੍ਹਾਂ ਦੀ ਟੀਮ ਅਤੇ ਸਕੂਲ ਦੀ ਪ੍ਰਿੰਸੀਪਲ ਮਮਤਾ ਡੋਗਰਾ ਨੇ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਮੁੱਖ ਮਹਿਮਾਨ ਜਿਲਾ ਸਿਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕਿਹਾ। ਉਨਾਂ ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਤੋਂ ਜਾਣੂ ਕਰਵਾਇਆ ਗਿਆ
ਮੌਕੇ ਸੰਬੋਧਨ ਕਰਦਿਆਂ ਭਾਵਿਪ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ ਗੁਰੂ ਤੇਗ ਬਹਾਦੁਰ ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।ਉਹਨਾਂ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਦਿਖਾਏ ਮਾਰਗ ਤੇ ਚਲਣ ਲਈ ਪੇ੍ਰਿਤ ਕੀਤਾ।
ਇਸ ਮੌਕੇ ਪਿ੍ੰਸੀਪਲ ਮਮਤਾ ਡੋਗਰਾ ਨੇ ਕਵਿਤਾ ਦੀਆਂ ਸਤਰਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਭਾਵਿਪ ਦੇ ਸਕੱਤਰ ਜਸਬੀਰ ਸਿੰਘ ਸਮਰਾ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਭਾਸਣ ਮੁਕਾਬਲੇ ਵਿੱਚ ਮੈਡਮ ਰਣਜੀਤ ਕੌਰ ਅਤੇ ਲੈਕਚਰਾਰ ਸੁਖਵਿੰਦਰ ਸਿੰਘ ਪੱਡਾ ਅਤੇ ਪੂਜਾ ਨੇ ਜੱਜ ਦੀ ਭੂਮਿਕਾ ਨਿਭਾਈ। ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਮੁਕਾਬਲੇ ਵਿੱਚ ਪਹਿਲੇ 3 ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਮੁਸਕਾਨ ਵੇਦ ਕੋਰ ਸਕੂਲ ਅਤੇ ਰੁਪਿੰਦਰਜੀਤ ਕੋਰ ਸਹਸ ਬਸਰਾਂਵਾਂ ਪਹਿਲੇ ਸਥਾਨ ਤੇ ਰਹੀਆੱ ਨਵਨੀਤ ਕੌਰ ਸਹਸ ਬਸਰਾਂਵਾਂ ਅਤੇ ਸਿਮਰਤਪਾਲ ਸਿੰਘ ਸਸਸ ਵਡਾਲਾ ਗ੍ਰੰਥੀਆਂ ਦੂਸਰੇ ਸਥਾਨ ਤੇ ਰਹਿਣ ਵਾਲਿਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੁਕੇਸ਼ ਵਰਮਾ ਅਤੇ ਮੁੱਖ ਮਹਿਮਾਨ ਜਿਲਾ ਸਿਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਮਤਾ ਡੋਗਰਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਮੁੱਖ ਮਹਿਮਾਨ ਜਿਲਾ ਸਿਖਿਆ ਅਧਿਕਾਰੀ ਅਮਰਜੀਤ ਸਿੰਘ ਭਾਟੀਆ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ ਵਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸੰਸਥਾ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। , ਬੀ.ਐਮ.ਰਾਕੇਸ ਕੁਮਾਰ, ਬੀ.ਐਮ ਸਤਿੰਦਰਪਾਲ ਸਿੰਘ, ਬੀ ਐਮ ਪਰਮਜੀਤ ਸਿੰਘ, ਬੀ.ਐਮ ਬਲਜੀਤ ਸਿੰਘ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਵਿਪ ਦੇ ਮੀਤ ਪ੍ਰਧਾਨ ਵਿਸਵ ਗੌਰਵ ਜਨਰਲ ਸਕੱਤਰ ਜਸਬੀਰ ਸਿੰਘ ਸਮਰਾ ਵਿੱਤ ਸਕੱਤਰ ਤੋਂ ਇਲਾਵਾ . ਪਵਨ ਕੁਮਾਰ, ਬੀ ਅੇੈਨ ਓ ਵਿਜੈ ਕੁਮਾਰ, ਬੀ.ਐਮ.ਰਾਕੇਸ ਕੁਮਾਰ, ਬੀ.ਐਮ ਸਤਿੰਦਰਪਾਲ ਸਿੰਘ, ਬੀ ਐਮ ਪਰਮਜੀਤ ਸਿੰਘ, ਬੀ.ਐਮ ਬਲਜੀਤ ਸਿੰਘ ਨਿਧੀ ਮੈਡਮ ,ਰੰਜੂ, ਸ਼ਵੇਤਾ ਕਾਲੀਆ, ਰੂਹੀ ,ਆਦਿ ਹਾਜਰ ਸਨ।
Comments
Post a Comment