Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ
daily news qadian
ਗੁਰਦਾਸਪੁਰ /ਕਾਦੀਆਂ 3 ਨਵੰਬਰ (ਗੁਰਪ੍ਰੀਤ ਸਿੰਘ )ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਜਿਸ ਵਿਚ ਵੇਦ ਕੋਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੀਆਂ ਖਿਡਾਰਨਾਂ ਨੇ 4 ਸੋਨੇ ਦੇ ਤਮਗੇ 3 ਚਾਂਦੀ ਤਮਗੇ ਅਤੇ 1 ਕਾਂਸੀ ਤਮਗਾ ਜਿੱਤਿਆ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਨੇ ਸਮੂਹ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਸਮੇਤ ਕੋਚ ਪਰਮਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਆਪਣੀ ਜਿੱਤ ਨੂੰ ਇਸੇ ਹੀ ਤਰ੍ਹਾਂ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਖਿਡਾਰਨਾਂ ਲਈ ਨੈਸ਼ਨਲ ਪੱਧਰ ਤੱਕ ਜਿੱਤਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਸੁਮਨਪ੍ਰੀਤ ਕੌਰ ਨੇ ਹਰਡਲ ਵਿਚ ਸੋਨੇ ਦਾ ਤਮਗਾ ਅਤੇ ਰਿਲੇਅ ਚ ਚਾਂਦੀ ਤਮਗਾ 100 ਮੀਟਰ ਦੌੜ ਵਿਚ ਚਾਂਦੀ ਤਮਗਾ ਜਿੱਤਿਆ।ਤੇ ਪੂਜਾ ਦੇਵੀ ਨੇ ਰਿਲੇਅ ਵਿੱਚ ਸੋਨੇ ਦਾ ਤਮਗਾ ਜੈਵਲਿਨ ਥਰੋਅ ਵਿੱਚ ਸੋਨੇ ਦਾ ਤਮਗਾ ਦੀਪਿਕਾ ਨੇ ਰਿਲੇਅ ਚ ਚਾਂਦੀ ਤਮਗਾ ਗੁਰਲੀਨ ਕੌਰ ਨੇ ਰਿਲੇਅ ਵਿੱਚ ਸੋਨੇ ਦਾ ਤਮਗਾ ਸਨਮਪ੍ਰੀਤ ਕੌਰ ਨੇ ਹਾਈ ਜੰਪ ਵਿੱਚ ਕਾਂਸੀ ਤਮਗਾ ਹਾਸਿਲ ਕੀਤਾ ।ਇਸ ਦੌਰਾਨ ਜੇਤੂ ਰਹੀਆਂ ਖਿਡਾਰਨਾਂ ਨੂੰ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਸਮੂਹ ਸਟਾਫ਼ ਵੱਲੋਂ ਸਵੇਰ ਦੀ ਸਭਾ ਚ ਸਨਮਾਨਿਤ ਕੀਤਾ ਗਿਆ ।ਪ੍ਰਿੰਸੀਪਲ ਮੈਡਮ ਦੇ ਵੱਲੋਂ ਜੇਤੂ ਰਹੇ ਸਕੂਲੀ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂਹਣ ਲਈ ਆਸ਼ੀਰਵਾਦ ਦਿੱਤਾ ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਕੋਚ ਪਰਮਜੀਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਸ਼੍ਰੀਮਤੀ ਸੁਨੀਤਾ ਕਪੂਰ ,ਸ਼ਮ੍ਹਾਂ ਮਹਾਜਨ, ਰੇਨੁਕਾ ਖੋਸਲਾ' ਅੰਜਲੀ, ਰੰਜੂ ਸ਼ਰਮਾ, ਨੀਤੀ ਬੇਦੀ, ਕਨਿਕਾ ,ਰਵੀਨਾ ,ਪਿੰਕੀ ,ਆਦਿ ਹਾਜ਼ਰ ਸਨ ।

Comments
Post a Comment