DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

 ਇਹ ਲੋਕ ਸਭਾ ਚੋਣਾਂ ਪੰਜਾਬ ਦੀ ਅਣਖ, ਖੁਦਮੁਖਤਿਆਰੀ ਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਦਾ ਸਵਾਲ- ਸੁਖਬੀਰ ਬਾਦਲ


1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਕਾਦੀਆਂ ‘ਚ ਵਿਸ਼ਾਲ ਚੋਣ ਰੈਲੀ ਵਿਚ ਪੁੱਜੇ ਸੁਖਬੀਰ ਬਾਦਲ


Md and chief editor Gurpreet Singh QADIAN 
DNQ ਟਾਇਮਜ਼ 

ਕਾਦੀਆਂ, 26 ਮਈ (ਗੁਰਪ੍ਰੀਤ ਸਿੰਘ)ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ




ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ 'ਚ ਅੱਜ ਕਾਦੀਆਂ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਲੋਕ ਸਭਾ ਚੋਣਾਂ ਸਿਰਫ਼ ਕੇਂਦਰ ਵਿਚ ਕਿਸੇ ਦੀ ਸਰਕਾਰ ਬਣਾਉਣ ਜਾਂ ਨਾ ਬਣਾਉਣ ਲਈ ਨਹੀਂ, ਬਲਕਿ ਪੰਜਾਬ ਦੀ ਅਣਖ, ਖੁਦਮੁਖ਼ਤਿਆਰੀ ਅਤੇ ਵਾਗਡੋਰ ਨੂੰ ਦਿੱਲੀ ਵਾਲਿਆਂ ਦੇ ਹੱਥੋਂ ਬਚਾਉਣ ਦਾ ਸਵਾਲ ਵੀ ਹਨ। ਏ.ਬੀ. ਰਿਜ਼ੋਰਟ ਕਾਦੀਆਂ ਵਿਖੇ ਵਿਸ਼ਾਲ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦੁਨੀਆ ਭਰ 'ਚ ਕਿਤੇ ਵੀ ਸਿੱਖਾਂ ਜਾਂ ਪੰਜਾਬੀਆਂ ਨੂੰ ਕੋਈ ਸਮੱਸਿਆ ਆਵੇ ਤਾਂ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸੰਪਰਕ ਕਰਦੇ ਹਨ, ਕਿਉਂਕਿ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਇਕੋ-ਇਕ ਜਥੇਬੰਦੀ ਹੈ। ਇਹ ਘੱਟਗਿਣਤੀਆਂ ਅਤੇ ਸਿੱਖ ਪੰਥ ਦੀ ਢਾਲ ਹੈ।  ਉਨ੍ਹਾਂ ਕਿਹਾ ਕਿ ਜਦੋਂ ਕਦੇ ਵੀ ਉੱਤਰ ਪ੍ਰਦੇਸ਼, ਗੁਜਰਾਤ ਜਾਂ ਕਿਸੇ ਹੋਰ ਸੂਬੇ ਵਿਚ ਪੰਜਾਬੀ ਕਿਸਾਨਾਂ ਅੱਗੇ ਉਜਾੜੇ ਦੀ ਚੁਣੌਤੀ ਪੈਦਾ ਹੋਈ ਤਾਂ ਅਕਾਲੀ ਦਲ ਨੇ ਹੀ ਅੱਗੇ ਹੋ ਕੇ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ ਦਾ 18 ਫ਼ੀਸਦੀ ਹਿੱਸਾ 







ਹੋਣ ਦੇ ਬਾਵਜੂਦ ਮੁਸਲਮਾਨ ਵੰਡੇ ਹੋਣ ਕਾਰਨ ਨੁਕਸਾਨ ਉਠਾ ਰਹੇ ਹਨ ਜਦੋਂਕਿ ਦੂਜੇ ਪਾਸੇ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਜਦੋਂ ਤੱਕ ਅਕਾਲੀ ਦਲ ਰਿਹਾ, ਦੇਸ਼ ਦੀਆਂ ਸਰਕਾਰਾਂ ਵੀ ਸਿੱਖਾਂ ਅੱਗੇ ਝੁਕਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਨੇ ਦਿੱਲੀ ਦੀਆਂ ਪਾਰਟੀਆਂ ਦੀਆਂ ਗੱਲਾਂ ਵਿਚ ਆ ਕੇ ਅਕਾਲੀ ਦਲ ਨੂੰ ਕਮਜ਼ੋਰ ਕਰ ਲਿਆ ਤਾਂ ਤਖ਼ਤ ਹਜ਼ੂਰ ਸਾਹਿਬ, ਤਖ਼ਤ ਪਟਨਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆਰ.ਐਸ.ਐਸ. ਕਾਬਜ਼ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਅਕਾਲੀ ਦਲ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਅਤੇ ਅਕਾਲੀ ਸਰਕਾਰ ਦੌਰਾਨ ਜਿੱਥੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਆਲੇ-ਦੁਆਲੇ ਨੂੰ ਖ਼ੂਬਸੂਰਤ ਬਣਾਇਆ ਗਿਆ, ਉੱਥੇ ਹੀ ਦੁਰਗਿਆਣਾ ਮੰਦਰ, ਰਾਮ ਤੀਰਥ ਮੰਦਰ ਅਤੇ ਗੁਰੂ ਰਵੀਦਾਸ ਜੀ ਦੇ ਪਾਵਨ ਅਸਥਾਨ ਦੀ ਸੇਵਾ ਵੀ ਕਰਵਾਈ ਗਈ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਜਿਹੜੀਆਂ ਵੀ ਸੁੱਖ-ਸਹੂਲਤਾਂ ਮਿਲ ਰਹੀਆਂ  ਹਨ, ਉਹ ਸਭ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਸਹੂਲਤ, ਟਿਊਬਵੈੱਲ ਕੁਨੈਕਸ਼ਨ, ਦਾਣਾ ਮੰਡੀਆਂ, ਟਰੈਕਟਰਾਂ ਦੇ ਟੈਕਸ ਮਾਫ਼, ਆਟਾ-ਦਾਲ ਯੋਜਨਾ, ਸਕੂਲੀ ਵਿਦਿਆਰਥਣਾਂ ਲਈ ਮਾਈ ਭਾਗੋ ਸਾਈਕਲ ਯੋਜਨਾ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ, ਸ਼ਗਨ ਯੋਜਨਾਵਾਂ ਅਤੇ ਪੈਨਸ਼ਨਾਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ। ਉਨ੍ਹਾਂ ਕਿਹਾ ਕਿ ਕਣਕ ਤੇ ਝੋਨੇ ਤੇ ਘੱਟੋ-ਘੱਟ ਸਮਰਥਨ ਮੁੱਲ ਸ਼੍ਰੋਮਣੀ ਅਕਾਲੀ ਦਲ ਨੇ 1966 'ਚ ਸੰਘਰਸ਼ ਕਰਕੇ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰੀਆਂ ਦਾ ਟੋਲਾ ਹੈ, ਜਿਸ ਦਾ ਮੁਖੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ਮਾਨਤ ‘ਤੇ ਰਿਹਾਅ ਹੋਇਆ ਹੈ ਜਦੋਂਕਿ ਪੰਜਾਬ ਵਿਚ ਵੀ ਇਸ ਪਾਰਟੀ ਦੀ ਸਰਕਾਰ ਵਿਚ ਦਿੱਲੀ ਦੀ ਤਰਜ਼ ‘ਤੇ ਸ਼ਰਾਬ ਨੀਤੀ ਵਿਚ ਹੋਇਆ ਵੱਡਾ ਘੁਟਾਲਾ ਸਾਹਮਣੇ ਆਉਣ ਹੀ ਵਾਲਾ ਹੈ। ਉਨ੍ਹਾਂ ਕਿਹਾ 1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰ ਸਿੱਖ ਜੂਨ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਾਂਗਰਸ ਸਰਕਾਰ ਵਲੋਂ ਕੀਤਾ ਹਮਲਾ ਜ਼ਰੂਰ ਚੇਤੇ ਕਰੇਗਾ। ਉਨ੍ਹਾਂ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਉਹ ਲੋਕ ਸਭਾ ‘ਚ ਜਾ ਕੇ ਗੁਰਦਾਸਪੁਰ ਹਲਕੇ ਦੀ ਨਿੱਠ ਕੇ ਨੁਮਾਇੰਦਗੀ ਕਰਨਗੇ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪ੍ਰਸੰਸਾ ਕੀਤੀ ਸੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਘੱਟ-ਗਿਣਤੀ ਵਿਰੋਧੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੀ ਇਕ ਕਥਿਤ ਆਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਇਸਾਈ ਭਾਈਚਾਰੇ ਦੀਆਂ ਧੀਆਂ-ਭੈਣਾਂ ਬਾਰੇ ਅਪਸ਼ਬਦ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਦੋ ਕੌਮੀ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਾਂ ਨੂੰ ਲਿਖਤੀ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਬੁਲਾਰਿਆਂ ਨੂੰ ਤਾੜਨਾ ਕਰਨ ਕਿ ਉਹ ਨਫਰਤੀ ਰਾਜਨੀਤੀ ਕਰਨੀ ਬੰਦ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਕੌਮੀ ਪਾਰਟੀਆਂ ਨਫਰਤ ਦੀ ਰਾਜਨੀਤੀ ਕਰਦੀਆਂ ਹਨ ਜਦੋਂਕਿ ਅਕਾਲੀ ਦਲ ਸਰਬੱਤ ਦੇ ਭਲੇ ‘ਤੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀ, ਜਿਸ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਘੁਟਾਲੇ ਵਿਚ ਜ਼ਮਾਨਤ ‘ਤੇ ਜੇਲ੍ਹ ਵਿਚੋਂ ਬਾਹਰ ਆਇਆ ਤੇ ਪੰਜਾਬ ਵਿਚਲਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਰਾਬੀ ਹੈ। ਡਾ. ਚੀਮਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਮੁੱਲ ਦੀਆਂ ਖ਼ਬਰਾਂ ਲਾਉਣ ਤੋਂ ਇਨਕਾਰ ਕਰਨ 'ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਕੀਤੇ ਝੂਠੇ ਪਰਚੇ ਵਿਰੁੱਧ ਨਿੰਦਾ ਮਤਾ ਪਾਸ ਕਰਦਿਆਂ ਇਹ ਪਰਚਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ।ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਟਕਸਾਲੀ ਆਗੂ ਹਰਬੰਸ ਸਿੰਘ ਸਿੱਧਵਾਂ, ਜਸਬੀਰ ਸਿੰਘ ਜੱਫਰਵਾਲ ਜਨਰਲ ਸਕੱਤਰ, ਬੀਬੀ ਸ਼ਰਨਜੀਤ ਕੌਰ ਜੀਂਦੜ ਮੀਤ ਪ੍ਰਧਾਨ, ਕੰਵਲਜੀਤ ਸਿੰਘ ਚਾਹਲ ਜਨਰਲ ਸਕੱਤਰ, ਸੁਰਿੰਦਰ ਕੁਮਾਰ ਆਸ਼ੂ, ਅਮਰ ਪ੍ਰਤਾਪ ਸਿੰਘ, ਕਰਮ ਸਿੰਘ ਸਰਪੰਚ, ਨਿਰਮਲ ਸਿੰਘ, ਪ੍ਰੇਮ ਸਿੰਘ ਘੁੰਮਣ, ਕਸ਼ਮੀਰ ਸਿੰਘ ਸਿੰਘਪੁਰ, ਸਤਨਾਮ ਸਿੰਘ ਆਲੋਵਾਲ, ਬਲਜੀਤ ਸਿੰਘ ਸੋਹਲ ਸੋਨੂੰ ਸਰਪੰਚ, ਰੌਣਕੀ ਰਾਮ ਸਰਪੰਚ, ਸਰਪੰਚ ਮਲਕੀਤ ਸਿੰਘ ਨਾਥਪੁਰ,ਇੰਦਰਿਆਸ ਹੰਸ ਜਥੇਬੰਦਕ ਸਕੱਤਰ, ਗਗਨਦੀਪ ਸਿੰਘ ਭਾਟੀਆ ਕੌਂਸਲਰ, ਵਿਜੇ ਕੁਮਾਰ ਕੌਂਸਲਰ, ਹਰਪ੍ਰੀਤ ਸਿੰਘ ਮਾਹਲ ਕੌਂਸਲਰ, ਸਰਬਜੀਤ ਸਿੰਘ ਮਾਹਲ ਕੌਂਸਲਰ, ਅਸ਼ੋਕ ਕੁਮਾਰ ਕੌਂਸਲਰ, ਸੁਖਰਾਜ ਕੌਰ ਮਾਹਲ ਕੌਂਸਲਰ, ਗੁਰਬਿੰਦਰ ਸਿੰਘ ਕੌਂਸਲਰ, ਬਲਕਾਰ ਸਿੰਘ ਸਰਪੰਚ, ਗੁਰਦਿਆਲ ਸਿੰਘ ਕੌਂਸਲਰ, ਮਾ. ਇੰਦਰਜੀਤ ਸਿੰਘ ਜਕੜੀਆ, ਕੁਲਵੰਤ ਸਿੰਘ ਮੋਤੀ ਭਾਟੀਆ, ਅਮਰੀਕ ਸਿੰਘ, ਸੁਖਜਿੰਦਰ ਸਿੰਘ ਸਰਕਲ ਪ੍ਰਧਾਨ, ਹਰਦੇਵ ਸਿੰਘ ਸਠਿਆਲੀ, ਜੋਹਨ ਮਸੀਹ ਰਣੀਆ, ਮੁਸ਼ਤਾਕ ਮਸੀਹ ਬੱਲ, ਬਲਵਿੰਦਰ ਸਿੰਘ ਸਰਪੰਚ, ਦਲੇਰ ਸਿੰਘ ਸਰਪੰਚ, ਵਲਵਿੰਦਰ ਸਿੰਘ ਭੂੰਦੜ, ਠਾਕੁਰ ਰਮਨ ਸਿੰਘ, ਠਾਕੁਰ ਰੌਸ਼ਨ ਸਿੰਘ ਅਤੇ ਗੁਰਨਾਮ ਸਿੰਘ ਸਾਬਕਾ ਸਰਪੰਚ ਗੁਰਦਾਸ ਨੰਗਲ ਆਦਿ ਵੀ ਹਾਜ਼ਰ ਸਨ।

Comments

Popular posts from this blog

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,