ਪਰਾਲੀ ਦੀ ਰਹਿੰਦ ਖੂੰਹਦ ਤੇ ਨਾੜ ਨੂੰ ਲਗਾਈ ਜਾ ਰਹੀ ਹੈ ਸ਼ਰ੍ਹੇਆਮ ਅੱਗ ਪ੍ਰਸ਼ਾਸਨ ਬੇਖਬਰ ਲੋਕ ਪ੍ਰੇਸ਼ਾਨ
ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ )ਬੇਸ਼ਕ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਫਸਲਾਂ ਦੀ ਨਾਡ਼ ਤੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਈ ਗਈ ਹੈ ਪਰ ਇਸਦੇ ਬਾਵਜੂਦ ਵੀ ਕਾਦੀਆਂ ਇਲਾਕੇ ਦੇ ਵਿੱਚ ਲਗਾਤਾਰ ਲੋਕਾਂ ਦੇ ਵੱਲੋਂ ਆਪਣੀ ਫ਼ਸਲਾਂ ਦੀ ਰਹਿੰਦ ਖੂੰਹਦ ਨਾੜ ਨੂੰ ਅੱਗ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਬਟਾਲਾ ਤੋਂ ਕਾਦੀਆਂ ਰੋਡ ਅਤੇ ਕਾਦੀਆਂ ਤੋਂ ਹਰਚੋਵਾਲ ਰੋਡ ਅਤੇ ਕਾਦੀਆਂ ਤੋਂ ਨੱਤ ਮੋਕਲ ਖਜਾਲਾ ਅਤੇ ਹੋਰ ਵੱਖ ਵੱਖ ਥਾਵਾਂ ਤੇ ਲੋਕਾਂ ਦੇ ਵੱਲੋਂ ਵੱਡੀ ਤਦਾਦ ਵਿਚ ਆਪਣੀ ਫ਼ਸਲਾਂ ਦੀ ਕਟਾਈ ਤੋਂ ਬਾਅਦ ਬਚੇ ਹੋਏ ਨਾੜ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ ।ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੌਰਾਨ ਉੱਪਰੋਂ ਉੱਠਣ ਵਾਲੇ ਧੂੰਏਂ ਨਾਲ ਲੋਕਾਂ ਅਤੇ ਰਾਹਗੀਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਵੇਲੇ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਦੱਸ ਦੇਈਏ ਕਿ ਬਟਾਲਾ ਨੇੜੇ ਅਤੇ ਆਸ ਪਾਸ ਦੇ ਖੇਤਰਾਂ ਦੇ ਵਿਚ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੀ ਫਸਲਾਂ ਦੇ ਰਹਿੰਦ ਖੂੰਹਦ ਨਾੜ ਨੂੰ ਅੱਗ ਲਗਾਈ ਗਈ ਸੀ ਜਿਸ ਦੌਰਾਨ ਇਕ ਸਕੂਲੀ ਬੱਸ ਅੱਗ ਦੀ ਚਪੇਟ ਵਿੱਚ ਆਉਣ ਤੇ ਕਈ ਬੱਚੇ ਇਸ ਅੱਗ ਨਾਲ ਝੁਲਸ ਗਏ ਅਤੇ ਅਜਿਹੇ ਹੀ ਕਈ ਮਾਮਲੇ ਪੰਜਾਬ ਭਰ ਦੇ ਵੱਖ ਵੱਖ ਥਾਵਾਂ ਤੇ ਵਾਪਰਦੇ ਰਹਿੰਦੇ ਹਨ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਜਾਂਦੀਆਂ ਹਨ ਪਰ ਏਨੇ ਹਾਦਸੇ ਵਾਪਰਨ ਦੇ ਬਾਵਜੂਦ ਵੀ ਲੋਕ ਅਜੇ ਤੱਕ ਜਾਗਰੂਕ ਨਹੀਂ ਹਨ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕੈਂਪ ਲਗਾ ਕੇ ਪਰਾਲੀ ਨੂੰ ਨਾ ਅੱਗ ਲਗਾਉਣ ਤੇ ਜਾਗਰੂਕ ਕੀਤਾ ਜਾ ਰਿਹਾ ਪ੍ਰੇਰਿਤ ਕੀਤਾ ਜਾ ਰਿਹਾ ਪਰ ਇਸਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਧੜੱਲੇ ਨਾਲ ਆਪਣੀ ਫ਼ਸਲਾਂ ਦੀ ਰਹਿੰਦ ਖੂੰਹਦ ਨਾੜ ਨੂੰ ਅੱਗ ਲਗਾ ਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ।ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਤੋਂ ਉੱਠਣ ਵਾਲੇ ਧੂੰਏਂ ਦੇ ਕਾਰਨ ਜਿਥੇ ਰੋਜ਼ਾਨਾ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਆਉਣ ਜਾਣ ਵਾਲੇ ਸਕੂਲ ਜਾਣ ਸਮੇਂ ਅਤੇ ਆਉਣ ਸਮੇਂ ਵਿਦਿਆਰਥੀਆਂ ਨੂੰ ਵੀ ਇਸ ਧੂੰਏਂ ਦੇ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭਾਰੀ ਪ੍ਰੇਸ਼ਾਨੀਆਂ ਤੋਂ ਗੁਜ਼ਰਦੇ ਹੋਏ ਘਰਾਂ ਨੂੰ ਤੇ ਸਕੂਲਾਂ ਨੂੰ ਜਾਣਾ ਪੈਂਦਾ ਹੈ ।ਇਲਾਕੇ ਦੇ ਕੁੱਝ ਸਮਾਜਸੇਵੀ ਅਤੇ ਨਾਮਵਰ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਅੱਗ ਲਗਾਉਣ ਤੇ ਰੋਕਿਆ ਜਾਵੇ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਵਿੱਚ ਕੋਈ ਵੀ ਹਾਦਸਾ ਨਾ ਵਾਪਰ ਸਕੇ ।
Comments
Post a Comment