ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ ਭਾਰਤ ਮਾਲਾ ਅਧੀਨ ਸੜਕੀ ਮਾਰਗ ਦੇ ਮੁਆਵਜ਼ੇ ਵਿੱਚ ਸਰਕਾਰ ਦਾ ਧੱਕਾ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸਤਨਾਮ ਸਿੰਘ ਪੰਨੂ

 


ਕਾਦੀਆਂ 1 ਨਵੰਬਰ (ਗੁਰਪ੍ਰੀਤ ਸਿੰਘ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ  ਸੂਬਾ ਪ੍ਰਧਾਨ ਸਰਦਾਰ ਸਤਨਾਮ ਸਿੰਘ ਪੰਨੂ ਉਚੇਚੇ ਤੌਰ ਤੇ ਮੀਟਿੰਗ ਵਿਚ ਹਾਜ਼ਰ ਹੋਏ  ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ  ਭਾਰਤ ਸਰਕਾਰ ਅਤੇ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਭਾਰਤਮਾਲਾ ਪ੍ਰਾਜੈਕਟ ਅਧੀਨ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਦੇ ਅਧੀਨ ਆਉਂਦੀਆਂ ਕਿਸਾਨਾਂ ਦੀਅਾਂ ਜ਼ਮੀਨਾਂ ਦੇ ਸਹੀ ਮੁਆਵਜੇ ਦੀ ਗੱਲ੍ਹ ਤੇ ਪਹਿਰਾ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਚੋਰ ਮੋਰੀ ਅਤੇ ਲੁਕਣ ਮਚਾਈ ਦੀਅਾਂ ਖੇਡਾਂ ਵਾਂਗ ਕਦੇ ਕਿਸੇ ਜਗ੍ਹਾ ਅਤੇ ਕਦੇ ਕਿਸੇ ਜਗ੍ਹਾ ਦੇ ਉੱਤੇ ਇਹ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਨੂੰ ਸ਼ੁਰੂ ਕਰਨ ਦੀਆਂ  ਘਟੀਆ ਕਾਰਵਾਈਆਂ ਕਰ ਰਹੀ ਹੈ ਜਦਕਿ ਕਿਸਾਨਾਂ ਨੂੰ ਉਨ੍ਹਾਂ   ਦਾ ਬਣਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ  ਉਨ੍ਹਾਂ ਐਸਡੀਐਮ ਬਟਾਲਾ ਮੈਡਮ ਸ਼ੈਰੀ ਭੰਡਾਰੀ ਦੇ ਵੱਲੋਂ ਕੀਤੇ ਗਏ ਧਰਨੇ ਤੋਂ ਬਾਅਦ ਵਾਅਦਿਆਂ ਤੇ ਵੀ ਕਟਾਸ਼ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਇਹ ਸਰਕਾਰਾਂ ਅਤੇ ਇਨ੍ਹਾਂ ਦੇ ਨੁਮਾਇੰਦੇ ਆਪਣੀ ਕੀਤੀ ਹੋਈ ਗੱਲਬਾਤ ਤੋਂ ਮੁੱਕਰ ਜਾਂਦੇ ਹਨ ਉਨ੍ਹਾਂ ਕਿਹਾ ਕਿ ਐਸਡੀਐਮ ਵੱਲੋਂ ਧਰਨੇ ਦੀ ਸਮਾਪਤੀ ਤੇ ਇਹ ਭਰੋਸਾ ਦਿੱਤਾ ਗਿਆ ਸੀ ਕਿ ਕਿਸਾਨਾਂ ਦੇ ਮੁੱਦੇ ਆਰਬੀਟਰੇਟਰ ਕੋਲ ਪੰਜਾਬ ਸਰਕਾਰ ਲੜੇਗੀ ਜਦਕਿ ੳੁਨ੍ਹਾਂ ਸਾਰੇ ਕੀਤੇ ਵਾਅਦਿਆਂ ਤੋਂ ਪ੍ਰਸ਼ਾਸਨ ਮੁੱਕਰ ਦਾ ਨਜ਼ਰ ਆ ਰਿਹਾ ਹੈ  ਉਨ੍ਹਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਦੱਸਿਆ ਕਿ ਜੇਕਰ ਇਸ ਤਰੀਕੇ ਨਾਲ ਹੀ ਕਿਸਾਨਾਂ ਨੂੰ ਘੱਟ ਮੁਆਵਜ਼ੇ ਤੇ ਜ਼ਬਰਦਸਤੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰੇ ਸੂਬੇ ਪੱਧਰੀ ਵੱਡੇ ਸੰਘਰਸ਼ ਐਲਾਨੇਗੀ  ਸੂਬਾ ਪ੍ਰਧਾਨ  ਸਰਦਾਰ ਸਤਨਾਮ ਸਿੰਘ ਪੰਨੂੰ ਨੇ ਮੀਟਿੰਗ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਪਿੱਠ ਪਿੱਛੇ ਖੜ੍ਹੀ ਹੋ ਕੇ ਭਾਰਤ ਦੇ ਵਾਸੀਆਂ ਕੋਲੋਂ  ਸਿਹਤ ਸਿੱਖਿਆ ਪਾਣੀ ਧਰਤੀ ਅਤੇ ਬਿਜਲੀ   ਤੇ ਮੁਕੰਮਲ ਤੌਰ ਤੇ ਕਾਰਪੋਰੇਟ ਘਰਾਣਿਆਂ ਨੂੰ ਕਾਬਜ਼ ਕਰ ਰਹੀ ਹੈ   ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਮਾਂ ਰਹਿੰਦਿਆਂ ਅਜੇ ਵੀ ਲੋਕ ਜਥੇਬੰਦਕ ਢਾਂਚੇ ਦੇ ਵਿੱਚ ਇਕੱਠੇ ਹੋ ਕੇ ਇਨ੍ਹਾਂ ਸਰਕਾਰਾਂ ਦੇ ਖ਼ਿਲਾਫ਼ ਨਾ ਖੜ੍ਹੇ ਹੋਏ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਕੰਗਾਲਾਂ ਦਾ ਦੇਸ਼ ਅਖਵਾਏਗਾ  ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਦੇ ਉੱਤੇ ਪੂਰਾ ਨਾ ਉਤਰਨਾ ਅਤੇ ਲੋਕਲ ਮੰਗਾਂ ਦੇ ਉੱਤੇ ਧਿਆਨ ਨਾ ਦੇਣ ਦੇ ਵਿਰੋਧ ਦੇ ਵਿੱਚ ਛੱਬੀ  ਨਵੰਬਰ ਤੋਂ ਪੰਜਾਬ ਦੇ 18 ਜ਼ਿਲ੍ਹਿਆਂ ਦੇ ਡੀ.ਸੀ ਦਫਤਰਾਂ ਵਿੱਚ ਅਣਮਿਥੇ ਸੰਘਰਸ਼ ਦਾ ਐਲਾਨ ਸੂਬਾ ਪ੍ਰਧਾਨ ਵੱਲੋਂ ਕੀਤਾ ਗਿਆ  ਇਸ ਮੌਕੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ  ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖਜਾਲਾ ਜ਼ੋਨ ਪ੍ਰਧਾਨ ਸ਼ੀਤਲ ਸਿੰਘ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਜ਼ੋਨ ਪ੍ਰਧਾਨ ਸੋਹਣ ਸਿੰਘ ਗਿੱਲ ਕੈਪਟਨ ਸ਼ਮਿੰਦਰ  ਸਿੰਘ ਜ਼ੋਨ ਪ੍ਰਧਾਨ ਪਰਮਿੰਦਰ ਸਿੰਘ ਚੀਮਾ  ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਦੁੱਗਰੀ ਬਾਬਾ ਕਰਨੈਲ ਸਿੰਘ ਆਦੀਆ ਹਰਭਜਨ ਸਿੰਘ ਨੱਤ  ਜ਼ਿਲ੍ਹਾ ਪ੍ਰਚਾਰ ਸਕੱਤਰ ਹਰਵਿੰਦਰ ਸਿੰਘ ਮਸਾਣੀਆ ਖਜ਼ਾਨਚੀ ਕਰਪਾਲ ਸਿੰਘ ਨਾਗਰਾ  ਜ਼ਿਲ੍ਹਾ ਖਜ਼ਾਨਚੀ ਹਰਭਜਨ ਸਿੰਘ ਵੈਰੋਨੰਗਲ  ਰਛਪਾਲ ਸਿੰਘ ਭਰਥ  ਸਤਨਾਮ ਸਿੰਘ ਮਧਰਾ ਬਲਦੇਵ ਸਿੰਘ ਪੰਡੋਰੀ ਮਾਸਟਰ ਅਜੀਤ ਸਿੰਘ ਗੁਰਜੀਤ ਸਿੰਘ ਬੱਲੜਵਾਲ ਗੁਰਮੁਖ ਸਿੰਘ ਖਾਨਮਲੱਕ  ਬੀਬੀ ਗੁਰਪ੍ਰੀਤ ਕੌਰ ਜੀ   ਸੁਖਵਿੰਦਰ ਸਿੰਘ ਵਾਹਲਾ  ਰਣਜੀਤ ਸਿੰਘ ਪੁਰਾਣਾ ਸ਼ਾਲਾ  ਆਦਿ ਜ਼ਿਲ੍ਹਾ ਕੋਰ ਕਮੇਟੀ ਦੇ ਆਗੂ ਹਾਜ਼ਰ ਸਨ

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,