daily news qadian ਐਨ ਸੀ ਸੀ ਕੈਡਿਟਸ ਦੇ 15 ਰੋਜਾ ਕੈਂਪ ਦੌਰਾਨ ਦਿੱਤੀ ਜਾਣਕਾਰੀ

 ਐਨ ਸੀ ਸੀ ਕੈਡਿਟਸ ਦੇ 15 ਰੋਜਾ ਕੈਂਪ  ਦੌਰਾਨ ਦਿੱਤੀ ਜਾਣਕਾਰੀ  






daily news qadian 

MD .Gurpreet singh 

22 ਪੰਜਾਬ ਐੱਨ ਸੀ ਸੀ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਅਨਿਲ ਠਾਕੁਰ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਐੱਨਸੀਸੀ ਕੈੰਡਿਟਸ ਦਾ 15 ਰੋਜ਼ਾ ਆਰਮੀ ਅਟੈਚਮੈਂਟ ਕੈਂਪ  ਦੋਰਾਨ ਸਮੂਹ ਕੈਡਿਟਸ ਨੂੰ ਜਾਣਕਾਰੀ ਦਿੱਤੀ ਗਈ ।ਇਸ ਕੈਂਪ ਵਿਚ ਗੁਰਦਾਸਪੁਰ ਬਟਾਲਾ ਕਾਦੀਆਂ ਸ੍ਰੀ ਹਰਗੋਬਿੰਦਪੁਰ ਘੁਮਾਣ ਅਤੇ ਹੋਰ ਵੱਖ ਵੱਖ ਥਾਵਾਂ ਤੋਂ ।ਇਸ ਕੈਂਪ ਵਿਚ ਕਰੀਬ  60 ਕੈਡਿਟਸ ਹਿੱਸਾ ਲੈ ਰਹੇ ਹਨ ਕਮਾਂਡਿੰਗ ਅਫਸਰ ਕਰਨਲ ਅਨਿਲ ਠਾਕੁਰ ਵੱਲੋਂ ਇਸ ਆਰਮੀ ਅਟੈਚਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਸੀਸੀ ਕੈਡਿਟਸ ਨੂੰ ਲੈਫਟੀਨੈਂਟ ਜੀਐੱਮ ਵਿੱਜ, ਸੂਬੇਦਾਰ ਮੇਜਰ ਗੁਰਪ੍ਰੀਤ ਸਿੰਘ ,ਸੂਬੇਦਾਰ ਕੁਲਵਿੰਦਰ ਸਿੰਘ, ਬੀ ਐੱਚ ਐੱਮ ਗੁਰਪਿੰਦਰ ਸਿੰਘ ਸਮੇਤ ਅਧਿਕਾਰੀਆਂ ਵੱਲੋਂ  ਇਸ ਕੈਂਪ ਦੌਰਾਨ ਡਰਿੱਲ ਮੈਪ ਰੀਡਿੰਗ ਫਾਇਰਿੰਗ ਵੱਖ ਵੱਖ ਤਰ੍ਹਾਂ ਦੇ ਸੈਨਿਕ ਹਥਿਆਰਾਂ ਦੀ ਜਾਣਕਾਰੀ ਤੇ ਉਨ੍ਹਾਂ ਦੀ ਲੋਡ਼ ਪੈਣ ਤੇ ਵਰਤੋਂ ਬਾਰੇ ਜਾਣਕਾਰੀ ਤੇ ਸਿਖਲਾਈ ਦਿੱਤੀ ਜਾ ਰਹੀ ਹੈ ।ਇਸ ਕੈਂਪ ਦਾ ਮੰਤਵ ਐੱਨਸੀਸੀ ਕੈਡੇਟਸ ਅੰਦਰ ਦੇਸ਼ ਭਗਤੀ ਦੀ ਭਾਵਨਾ  ਪੈਦਾ ਕਰਕੇ ਕਿਸੇ ਵੀ ਔਖੇ ਸਮੇਂ ਜਾਂ ਐਮਰਜੈਂਸੀ ਹਾਲਾਤ ਵਿਚ ਤਿਆਰ ਬਰ ਤਿਆਰ ਰਹਿਣਾ ਹੈ  ।ਕੈਂਪ ਰਾਹੀਂ ਆਰਮੀ ਸੇਵਾਵਾਂ ਲਈ ਕੈਡਿਟਸ ਦੀ ਤਿਆਰੀ ਦਾ ਇੱਕ ਸੁਨਹਿਰੀ ਮੌਕਾ ਹੈ ।ਜ਼ਿਲ੍ਹੇ ਭਰ ਤੋਂ ਕੈਡਿਟਸ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ । 





Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,