daily news qadian ਕਮਿਉਨਿਟੀ. ਹੈਲਥ. ਸੈਂਟਰ. ਭੁੱਲਰ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ


 

ਕਮਿਉਨਿਟੀ. ਹੈਲਥ. ਸੈਂਟਰ. ਭੁੱਲਰ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ


daily news qadian 

MD..Gurpreet singh






ਕਾਹਨੂੰਵਾਨ 14 ਨਵੰਬਰ (ਗੁਰਪ੍ਰੀਤ ਸਿੰਘ ਨਾਨੋਵਾਲ )

ਡਿਪਟੀ ਕਮਿਸ਼ਨਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀ ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਭੁੱਲਰ ਡਾ.ਸ਼੍ਰੀ ਵਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਕਮਿਉਨਿਟੀ. ਹੈਲਥ. ਸੈਂਟਰ. ਭੁੱਲਰ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ l ਇਸ ਮੌਕੇ ਤੇ ਐਸ. ਐਮ. ਓ. ਡਾ. ਵਿਕਰਮਜੀਤ ਸਿੰਘ ਨੇ ਆਏ ਹੋਏ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਤੋਂ ਬਚਾਓ ਰੱਖਣ ਬਾਰੇ ਵਿਸਥਾਰ - ਪੁਰਵਿਕ ਜਾਣਕਾਰੀ ਦਿੱਤੀ ਕਿ ਸ਼ੂਗਰ ਦੀ ਬਿਮਾਰੀ ਦੋ ਤਰ੍ਹਾਂ ਦੀ ਹੁੰਦੀ ਹੈ ਟਾਈਪ ਨੰ : 1 ਤੇ ਟਾਈਪ ਨੰ : 2,  ਇਹ ਸ਼ੂਗਰ ਦੀ ਬਿਮਾਰੀ ਜਿੰਕ ਫੂਡ, ਤਲੇ ਹੋਏ ਪਦਾਰਥ, ਮਿਠੀਆਂ ਚੀਜਾਂ ਦੀ ਵਧੇਰੇ ਮਾਤਰਾ ਵਿੱਚ ਲੈਣ ਨਾਲ ਹੁੰਦੀ ਹੈ l ਸ਼ੂਗਰ ਵਾਲੇ ਮਰੀਜ਼ ਨੂੰ ਬਲੈਡ ਪ੍ਰੈਸ਼ਰ ਜਿਆਦਾ ਵਧਣ ਦੀ ਬਿਮਾਰੀ ਸਰੀਰ ਦਾ ਕਮਜ਼ੋਰ ਹੋਣਾ ਤੇ ਹੋਰ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ l ਇਸ ਲਈ ਸਾਨੂੰ ਜਿਆਦਾ ਤਲੀਆਂ ਤੇ ਜਿਆਦਾ ਮਿੱਠੀਆਂ  ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਹਮੇਸ਼ਾ ਤਾਜ਼ੇ ਤੇ ਸਿੰਪਲ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੀ ਸਮੇਂ - ਸਮੇਂ ਤੇ ਸ਼ੂਗਰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ l ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਜੇਕਰ ਕਿਸੇ ਵਿਆਕਤੀ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਵੇ ਤਾਂ ਨਜ਼ਦੀਕੀ ਸਿਹਤ ਸੈਂਟਰ ਵਿੱਚ ਆਪਣਾ ਚੈੱਕ ਕਰਾਓ, ਸ਼ੂਗਰ ਦੀ ਬਿਮਾਰੀ ਹੋਵੇ ਤਾਂ ਇਸ ਦੀ ਦਵਾਈ ਹਰ ਸਿਹਤ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ l ਇਸ ਸਮੇਂ ਸ੍ਰ. ਤਰਸੇਮ ਸਿੰਘ  "ਗਿੱਲ" ਹੈਲਥ ਇੰਸਪੈਕਟਰ, ਸ਼੍ਰੀ ਅਮਰੀਕ ਰਾਜ ਹੈਲਥ ਇੰਸਪੈਕਟਰ,ਹਰਦੇਵ ਸਿੰਘ, ਮਨਮੋਹਨਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,