Daily news qadian ਨੂਰ ਹਸਪਤਾਲ ਕਾਦੀਆਂ ਚ ਲਗਾਇਆ ਨਵਜੰਮੇ ਬੱਚਿਆਂ ਦੇ ਚੈੱਕਅੱਪ ਲਈ ਫ੍ਰੀ ਮੈਡੀਕਲ ਕੈਂਪ
ਨੂਰ ਹਸਪਤਾਲ ਕਾਦੀਆਂ ਚ ਲਗਾਇਆ ਨਵਜੰਮੇ ਬੱਚਿਆਂ ਦੇ ਚੈੱਕਅੱਪ ਲਈ ਫ੍ਰੀ ਮੈਡੀਕਲ ਕੈਂਪ
Md Gurpreet Singh
Daily news qadian
ਕਾਦੀਆ 27 ਨਵੰਬਰ,/ਬਿਊਰੋ ਰਿਪੋਰਟ
ਨੂਰ ਹਸਪਤਾਲ ਕਾਦੀਆਂ ਵਿੱਖੇ ਅਹਿਮਦੀਆ ਯੂਥ ਵਿੰਗ ਕਾਦੀਆਂ ਵਲੋ ਬਚਿਆਂ ਦੀ ਜਾਂਚ ਦਾ ਮੁਫਤ ਕੈੰਪ ਲਗਾਇਆ ਗਿਆ ।ਜਿਸ ਵਿੱਚ ਬਚਿਆਂ ਦੇ ਮਾਹਿਰ ਡਾਕਟਰ ਐਮ ਡੀ ਗੁਰਪ੍ਰੀਤ ਸਿੰਘ ਨੇ ਬਚਿਆਂ ਦਾ ਚੈਕਅਪ ਕੀਤਾ।ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਅਹਿਮਦੀਆ ਮੁਸਲਿਮ ਯੂਥ ਵਿੰਗ ਦੇ ਇੰਚਾਰਜ ਦਫਤਰ ਸੱਯਦ ਅਬਦੁਲ ਹਾਦੀ ਨੇ ਕਿਹਾ ਕਿ ਅਹਿਮਦੀਆ ਮੁਸਲਿਮ ਯੂਥ ਵਿੰਗ ਇਸ ਤਰਾਂ ਦੇ ਕੈੰਪ ਦਾ ਆਯੋਜਨ ਕਰਦੀ ਰਹਿੰਦੀ ਹੈ ਪੂਰੇ ਭਾਰਤ ਵਿੱਚ ਇਸ ਤਰਾਂ ਦੇ ਕੈੰਪਾਂ ਦਾ ਆਯੋਜਨ ਕਰ ਕੇ ਮਾਨਵਤਾ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਕੋਈ ਵੀ ਕੁਦਰਤੀ ਆਫਤ ਵੇਲੇ ਵੀ ਜਮਾਤ ਅੀਹਮਦੀਆ ਦੀ ਯੂਥ ਵਿੰਗ ਪਹਿਲ ਦੇ ਅਧਾਰ ਤੇ ਮੋਕੇ ਤੇ ਮੁਢਲੀ ਸੇਵਾਵਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।
ਅੱਜ ਦੇ ਕੈੰਪ ਦਾ ਉਧਘਾਟਨ ਸਦਰ ਅੰਜੁਮਨ ਅਹਿਮਦੀਆ ਦੇ ਪ੍ਰਧਾਨ ਮੋਲਾਨਾ ਕਰੀਮੁਦੀਨ ਨੇ ਦੁਆ ਦੇ ਨਾਲ ਕੀਤਾ ਇਸ ਤੋ ਪਹਿਲਾਂ ਪਵਿੱਤਰ ਕੁਰਆਨ ਦੀ ਤਿਲਾਵਤ ਨਾਲ ਇਸ ਕੈੰਪ ਨੂੰ ਸ਼ੁਰੂ ਕੀਤਾ ਗਿਆ। ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ ਦੇ ਵੱਲੋਂ ਨਵਜੰਮੇ ਬੱਚਿਆਂ ਦੇ ਚੈੱਕਅੱਪ ਕਰਨ ਉਪਰੰਤ ਉਹਨਾਂ ਬੱਚਿਆਂ ਨੂੰ ਘੱਟੋ-ਘੱਟ 6 ਮਹੀਨੇ ਮਾਂ ਦੇ ਦੁੱਧ ਨੂੰ ਪਹਿਲ ਦੇਣ ਲਈ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕੀਤਾ। ਅਤੇ ਨਵਜੰਮੇਂ ਬੱਚੇ ਨੂੰ ਪਹਿਲੇ ਛੇ ਮਹੀਨੇ ਮੱਝਾਂ ਗਾਵਾਂ ਦਾ ਦੁੱਧ ਨਾ ਪਿਲਾਉਣ ਦੀ ਸਲਾਹ ਦਿੱਤੀ । ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਨਵ-ਜੰਮੇ ਬੱਚੇ ਨੂੰ ਲੈ ਕੇ ਹਸਪਤਾਲ ਵਿੱਚ ਪਰਵਾਰਕ ਮੈਂਬਰ ਪਹੁੰਚੇ ਅਤੇ ਉਨ੍ਹਾਂ ਬੱਚਿਆਂ ਦਾ ਚੈੱਕਅਪ ਕਰਵਾਇਆ ਗਿਆ। ਇਸ ਮੌਕੇ ਅਹਿਮਦੀਆ ਯੂਥ ਵਿੰਗ ਕਾਦੀਆਂ ਵੱਲੋਂ ਬੱਚਿਆਂ ਦੀ ਜਾਂਚ ਲਈ ਲਗਾਏ ਗਏ ਮੁਫ਼ਤ ਚੈੱਕ-ਅੱਪ ਕੈਂਪ ਦੀ ਸਮੂਹ ਪ੍ਰਵਾਰਕ ਮੈਂਬਰਾਂ ਸਮੇਤ ਆਸ ਪਾਸ ਦੇ ਲੋਕਾਂ ਨੇ ਸ਼ਲਾਘਾ ਕੀਤੀ। ਇਸ ਮੋਕੇ ਨਾਸਿਰ ਵਹੀਦ,ਡਾ ਇਮਰਾਨ,ਡਾ ਹਫੀਜ਼ ਅਹਿਮਦ,ਡਾ ਨਿਸ਼ਾਨ,ਡਾ ਨਿਜ਼ਾਰ,ਡਾ ਮਰਿਅਮ,ਆਦਿ ਹਾਜਰ ਸਨ।
Comments
Post a Comment