daily news qadian ਕਿਰਕਟ ਮੈਚ ਤੋਂ ਪਹਿਲਾਂ ਭਾਰਤ ਦੀ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀਆਂ ਤੇ ਪੁਲਿਸ ਕਾਰਵਾਈ ਦੀ ਮੰਗ
ਤਰਕਸ਼ੀਲਾਂ ਵਲੋਂ ਕਿਰਕਟ ਮੈਚ ਤੋਂ ਪਹਿਲਾਂ ਭਾਰਤ ਦੀ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਜੋਤਸ਼ੀਆਂ ਤੇ ਪੁਲਿਸ ਕਾਰਵਾਈ ਦੀ ਮੰਗ
MD.Gurpreet singh
daily news qadian
ਖ਼ਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ
8360692971...7508547002
ਕਾਦੀਆਂ /ਹਰਚੋਵਾਲ 14 ਨਵੰਬਰ (ਗੁਰਪ੍ਰੀਤ ਸਿੰਘ /ਸੁਖਵਿੰਦਰ ਸਿੰਘ ) ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜੋਨ ਦੀ ਮੀਟਿੰਗ ਜੋਨ ਮੁੱਖੀ ਰਜਵੰਤ ਬਾਗੜੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜੋਨ ਦੀਆਂ ਸਮੂੰਹ ਇਕਾਈਆਂ ਦੇ ਆਗੂ ਸ਼ਾਮਲ ਹੋਏ, ਮੀਟਿੰਗ ਦੌਰਾਨ ਸੁਸਾਇਟੀ ਦੀਆਂ ਗਤੀਵਿਧੀਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮੈਗਜ਼ੀਨ ਦਾ ਨਵਾਂ ਤਰਕਸ਼ੀਲ ਅੰਕ ਰਿਲੀਜ਼ ਕੀਤਾ।ਇਸ ਮੌਕੇ ਰਜਵੰਤ ਬਾਗੜੀਆਂ,ਮੁਖਤਾਰ ਗੋਪਾਲਪੁਰ, ਮਨਜੀਤ ਬਾਸਰਕੇ,ਸੁਮੀਤ ਸਿੰਘ ਅੰਮ੍ਰਿਤਸਰ, ਜਸਪਾਲ ਬਾਸਰਕੇ, ਸੰਦੀਪ ਧਾਰੀਵਾਲ ਭੋਜਾ,ਕੈਪਟਨ ਸਿੰਘ ਮਾਨਾਂਵਾਲਾ ,ਅਸ਼ਵਨੀ ਕੁਮਾਰ ਨੇ ਕਿਹਾ ਕਿ ਪਿਛਲੇ ਦਿਨੀਂ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਤੋਂ ਪਹਿਲਾਂ ਕੁਝ ਜੋਤਸ਼ੀਆਂ ਵਲੋਂ ਭਾਰਤੀ ਟੀਮ ਦੇ ਜਿੱਤ ਦੀ ਭਵਿੱਖਬਾਣੀ ਆਪਣੀ ਜੋਤਿਸ਼ ਵਿਦਿਆ ਰਾਹੀਂ ਲਗਾਤਾਰ ਵੱਖ-ਵੱਖ ਟੀ ਵੀ ਚੈਨਲਾਂ ਤੇ ਕੀਤੀ ਜਾ ਰਹੀ ਸੀ ਜਦ ਕਿ ਭਾਰਤ ਇੰਗਲੈਂਡ ਤੋਂ ਬੁਰੀ ਤਰ੍ਹਾਂ ਹਾਰ ਗਿਆ।ਜੇਕਰ ਭਾਰਤ ਜਿੱਤ ਜਾਂਦਾ ਤਾਂ ਇਨ੍ਹਾਂ ਜੋਤਸ਼ੀਆਂ ਦਾ ਦੇਸ਼ ਭਰ ਵਿਚ ਡੰਕਾ ਵੱਜਣਾ ਸੀ,ਇਸਦੇ ਨਾਲ ਦੇਸ਼ ਭਰ ਦੇ ਕਿਸੇ ਵੀ ਜੋਤਸ਼ੀ ਨੇ ਹਾਰਨ ਦੀ ਭਵਿੱਖਬਾਣੀ ਨਹੀਂ ਕੀਤੀ,ਇਸ ਤਰ੍ਹਾਂ ਲੋਕਾਂ ਨੂੰ ਮੂਰਖ਼ ਬਣਾਉਣ ਤੇ ਬਾਲ ਮਨਾਂ ਨਾਲ ਖਿਲਵਾੜ ਕਰਨ ਤੇ ਇਨ੍ਹਾਂ ਜੋਤਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਨਰਿੰਦਰ ਸੇਖਚੱਕ, ਤਰਲੋਚਨ ਸਿੰਘ ਗੁਰਦਾਸਪੁਰ, ਮਾਸਟਰ ਤਸਵੀਰ ਸਿੰਘ, ਹਰਪ੍ਰੀਤ ਮੀਆਂਵਿੰਡ ਨੇ ਕਿਹਾ ਕਿ ਜੋਤਿਸ਼ ਕਿਸੇ ਵੀ ਤਰ੍ਹਾਂ ਵਿਗਿਆਨ ਨਹੀਂ ਹੈ,ਇਹ ਝੂਠ ਤੇ ਤੀਰ ਤੁੱਕਾ ਹੈ, ਜੋਤਿਸ਼ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਰਿਹਾ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅੱਜ ਜਦੋਂ ਹਰ ਪਾਸੇ ਵਿਗਿਆਨ ਦੀਆਂ ਕਾਢਾਂ ਦਾ ਬੋਲਬਾਲਾ ਹੈ, ਵਿਗਿਆਨ ਦੀ ਵਰਤੋਂ ਕਰਦਿਆਂ ਹੀ ਇਹ ਤਾਂਤਰਿਕ ਜੋਤਸ਼ੀ ਆਪਣੀ ਝੂਠ ਦੀ ਦੁਕਾਨ ਚਲਾਉਂਦੇ ਹਨ ਤੇ ਆਮ ਜਨਤਾ ਦੀ ਲੁੱਟ ਕਰਦੇ ਹਨ। ਉਨਾਂ ਆਮ ਜਨਤਾ ਨੂੰ ਵਿਗਿਆਨਕ ਸੋਚ ਅਪਨਾਉਣ ਦੀ ਅਪੀਲ ਕੀਤੀ।
Comments
Post a Comment