Daily news qadian। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਕੋਹਾ ਚ ਸਵੱਛ ਸਕੂਲ ਪੰਦਰਵਾੜਾ ਮਨਾਇਆ ਗਿਆ

 ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਕੋਹਾ ਚ ਸਵੱਛ  ਸਕੂਲ ਪੰਦਰਵਾੜਾ ਮਨਾਇਆ ਗਿਆ


Md Gurpreet Singh

Daily news qadian






ਕਾਦੀਆਂ 21 ਨਵੰਬਰ/ ਗੁਰਪ੍ਰੀਤ ਸਿੰਘ/ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦਕੋਹਾ ਵਿਖੇ ਪ੍ਰਿੰਸੀਪਲ ਦਲੀਪ ਸਿੰਘ ਅਤੇ ਸਮੂਹ ਸਟਾਫ ਦੀ ਰਹਿਨੁਮਾਈ ਹੇਠ ਸਵੱਛ  ਸਕੂਲ ਪੰਦਰਵਾੜਾ ਮਨਾਇਆ ਗਿਆ। ਜਿਸ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਮੈਂਬਰਾਂ ਵੱਲੋਂ ਬੱਚਿਆਂ ਦੇ ਨਾਲ ਮਿਲ ਕੇ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਸਕੂਲ ਵਿੱਚ ਨਵੇਂ ਪੌਦੇ ਲਗਾਏ ਗਏ। ਇਸ ਦੌਰਾਨ ਸਕੂਲ ਪ੍ਰਿੰਸੀਪਲ ਦਲੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਸੁੰਦਰ ਬਣਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਦੇਸੀ ਖਾਦ ਕਿਵੇਂ ਤਿਆਰ ਹੁੰਦੀ ਹੈ ਇਸ ਬਾਰੇ ਜਾਣਕਾਰੀ ਦਿੱਤੀ ਗਈ। ਅਤੇ ਨਾਲ ਹੀ ਐਰੋਗਨਿਕ ਖਾਦ ਦੀ ਵਿਧੀ ਤਿਆਰ ਕਰਨ ਬਾਰੇ ਵੀ ਦੱਸਿਆ ਗਿਆ। ਅਤੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੇ ਪਿੰਡਾਂ ਵਿਚ ਵੀ ਇਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਅਤੇ ਨਾਲ ਹੀ ਸਕੂਲ ਪ੍ਰਬੰਧਕਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਪਸ਼ੂਆਂ ਦੇ ਗੋਬਰ ਤੋਂ ਬਣਨ ਵਾਲੀ ਦੇਸੀ ਖਾਦ ਸਬੰਧੀ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। 







ਪ੍ਰਿੰਸੀਪਲ ਦਲੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਹਰ ਜਮਾਤ ਦੇ ਵਿਦਿਆਰਥੀਆਂ ਨੂੰ ਇਕ ਦਿਨ ਸਵੱਛ ਅਭਿਆਨ ਦੇ ਤਹਿਤ ਸਕੂਲ ਵਿੱਚ ਪੰਦਰਵਾੜਾ ਮਨਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਦਲੀਪ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ, ਕੁਲਦੀਪ ਕੁਮਾਰ, ਅਮਨਬੀਰ ਸਿੰਘ, ਗੁਰਵਿੰਦਰ ਕੌਰ, ਰਾਜਵੀਰ ਕੌਰ ,ਅਮਨਦੀਪ ਕੌਰ, ਪਰਮਜੀਤ ਸਿੰਘ, ਸਮੂਹ ਸਕੂਲ ਸਟਾਫ ਆਦਿ ਮੈਂਬਰ ਹਾਜ਼ਰ ਸਨ।






Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,