DNQ ਟਾਇਮਜ਼,,,ਮੁਆਵਜੇ ਲਈ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਦਿੱਤੇ ਜਾਣਗੇ ਪੰਜਾਬ ਭਰ ਦੇ ਡੀਸੀ ਦਫਤਰਾਂ ਨੂੰ ਮੰਗ ਪੱਤਰ


 ਕਣਕ, ਸਬਜ਼ੀਆਂ ਅਤੇ ਹੋਰ ਫਸਲਾਂ ਦੇ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਮੁਆਵਜੇ ਲਈ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਦਿੱਤੇ ਜਾਣਗੇ ਪੰਜਾਬ ਭਰ ਦੇ ਡੀਸੀ ਦਫਤਰਾਂ ਨੂੰ ਮੰਗ ਪੱਤਰ


 22/03/2023 

ਗੁਰਦਾਸਪੁਰ/ ਕਾਦੀਆਂ/ ਬਟਾਲਾ 

ਗੁਰਪ੍ਰੀਤ ਸਿੰਘ ਚੀਫ਼ ਐਡੀਟਰ DNQ ਟਾਇਮਜ਼ 


ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਵੱਲੋਂ ਲਿਖਤੀ ਪ੍ਰੈਸ ਬਿਆਨ ਜ਼ਾਰੀ ਕਰਕੇ ਦੱਸਿਆ ਗਿਆ ਕਿ ਪਿਛਲੇ ਦਿਨੀ ਅਚਾਨਕ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਕਣਕ, ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਦੇ ਭਾਰੀ ਨੁਕਸਾਨ ਨੂੰ ਦੇਖਦੇ 24 ਅਤੇ 25 ਮਾਰਚ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਦੇ ਕੇ ਫਸਲਾਂ ਦੇ ਨੁਕਸਾਨ ਸਬੰਧੀ ਗਿਰਦਾਵਾਰੀਆਂ ਕਰਵਾ ਕੇ 50 ਹਜ਼ਾਰ ਪ੍ਰਤੀ ਏਕੜ ਮੁਆਵਜਾ ਦੇਣ ਦੀ ਮੰਗ ਕੀਤੀ ਜਾਵੇਗੀ | ਓਹਨਾ ਕਿਹਾ ਕੇ ਇਸ ਮੁਸ਼ਕਿਲ ਹਾਲਾਤ ਵਿਚ, ਪਹਿਲਾਂ ਤੋਂ ਹੀ ਮਹਿੰਗਾਈ ਅਤੇ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਕਿਸਾਨ ਦੀ ਆਰਥਿਕ ਮਦਦ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੈ | ਓਹਨਾ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲ ਬੀਮਾ ਯੋਜਨਾ ਸਰਕਾਰੀ ਪ੍ਰੋਗਰਾਮ ਤਹਿਤ ਲੈ ਕੇ ਆਵੇ | ਓਹਨਾ ਅੱਗੇ ਕਿਹਾ ਕਿ ਨਸ਼ੇ ਦੀ ਸਮੱਸਿਆ ਅੱਜ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਅਤੇ ਸਿਆਸਤਦਾਨਾਂ, ਨਸ਼ਾ ਮਾਫੀਆ ਤੇ ਪੁਲਿਸ ਪ੍ਰਸ਼ਾਸ਼ਨ ਦਾ ਗਠਜੋੜ ਹੋਣ ਕਾਰਨ ਇਸਤੇ ਕਾਬੂ ਪਾਉਣਾ ਸੌਖਾ ਸੁਖਾਲਾ ਪ੍ਰਤੀਤ ਨਹੀਂ ਹੁੰਦਾ, ਇਸ ਲਈ ਲੋਕਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਮਾਜਿਕ ਜਾਗ੍ਰਿਤੀ ਦੇ ਨਾਲ ਨਾਲ ਪਿੰਡ ਪੱਧਰੀ ਨਸ਼ਾ ਰੋਕੂ ਪ੍ਰੋਗਰਾਮ ਵੀ ਤਹਿ ਕਰਨੇ ਪੈਣਗੇ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਘਟੀਆ ਕਾਰਗੁਜਾਰੀ ਲਈ ਜਨਤਾ ਦੇ ਕਟਹਿਰੇ ਵਿਚ ਖੜੇ ਕਰਨਾ ਪਵੇਗਾ | ਓਹਨਾ ਕਿਹਾ ਕਿ ਜਥੇਬੰਦੀ ਲੰਬੇ ਸਮੇ ਤੋਂ ਇਸ ਮੁੱਦੇ ਨੂੰ ਚੱਕ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਨਸ਼ਿਆਂ ਖਿਲਾਫ ਜਥੇਬੰਦੀ ਲੋਕ ਲਹਿਰ ਬਣਾਉਣ ਅਤੇ ਤਿੱਖੇ ਸੰਘਰਸ਼ ਲਈ ਲਈ ਹੋਰ ਕੰਮ ਕਰਨ ਜਾ ਰਹੀ ਹੈ | ਓਹਨਾ ਟੋਲ ਪਲਾਜ਼ਿਆ ਬਾਰੇ ਆਪਣੀ ਨੀਤੀ ਸਪਸ਼ਟ ਕਰਦੇ ਕਿਹਾ ਕਿ ਜਥੇਬੰਦੀ ਕਾਰਪੋਰੇਟ ਵੱਲੋਂ ਕੀਤੀ ਜਾ ਰਹੀ ਇਸ ਲੁੱਟ ਦੇ ਖਿਲਾਫ ਹੈ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਦਕ ਕੇਡਰ ਦੀਆਂ ਗੱਡੀਆਂ ਅੱਗੇ ਜਥੇਬੰਦਕ ਝੰਡਾ, ਸਟਿੱਕਰ ਅਤੇ ਗੱਡੀ ਸਵਾਰ ਦੇ ਲੱਗੇ ਬੈਚ ਲੱਗਾ ਹੋਵੇ ਉਸਦੀ ਟੋਲ ਪਰਚੀ ਨਹੀਂ ਕਟਵਾਈ ਜਾਵੇਗੀ | ਓਹਨਾ ਕਿਹਾ ਕਿ ਜਥੇਬੰਦੀ ਵੱਲੋਂ ਟੋਲ ਫ੍ਰੀ ਲਾਂਘੇ ਲਈ ਕੋਈ ਵੀ ਸਨਾਖਤੀ ਜਾਰੀ ਨਹੀਂ ਕੀਤਾ ਗਿਆ ਹੈ, ਟੋਲ ਕੰਪਨੀਆਂ ਵੱਲੋਂ ਉੱਪਰ ਦੱਸੀਆਂ ਤਿੰਨ ਚੀਜ਼ਾਂ ਨੂੰ ਹੀ ਕਾਫੀ ਸਮਝਿਆ ਜਾਵੇ | ਓਹਨਾ ਕਿਹਾ ਕਿ ਅਗਰ ਸਰਕਾਰ ਟੋਲ ਟੈਕਸ ਵਾਲੇ ਤਰੀਕੇ ਨਾਲ ਸੜਕਾਂ ਦਾ ਨਿਰਮਾਣ ਕਰਨਾ ਚਹੁੰਦੀ ਹੈ ਤਾਂ ਸਰਕਾਰ ਇਹ ਕੰਮ ਆਪਣੇ ਹੱਥਾਂ ਵਿਚ ਲਵੇ, ਆਰ. ਸੀ. ਤੇ ਲਿਆ ਜਾਣ ਵਾਲਾ ਰੋਡ ਟੈਕਸ ਖਤਮ ਕੀਤਾ ਜਾਵੇ, ਪਰਚੀ ਦੀ ਫੀਸ 75% ਘਟਾਈ ਜਾਵੇ, ਸਾਰੇ ਟੋਲ ਮੁਲਾਜ਼ਮ ਪੱਕੇ ਕੀਤੇ ਜਾਣ | ਇਸ ਮੌਕੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰ ਬਾਲਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਹਰਜਿੰਦਰ ਸਿੰਘ ਸ਼ਕਰੀ, ਜਗਦੀਸ਼ ਸਿੰਘ ਮਨਸਾ, ਹਰਵਿੰਦਰ ਸਿੰਘ ਮਸਾਣੀਆਂ, ਸਲਵਿੰਦਰ ਸਿੰਘ ਜਾਣੀਆਂ ਅਤੇ ਕੰਵਰਦਲੀਪ ਸੈਦੋਲੇਹਲ ਹਾਜ਼ਿਰ ਰਹੇ |

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,