DNQ ਟਾਇਮਜ਼,,,ਐੱਚ ਆਈ ਵੀ ਜਾਗਰੂਕਤਾ ਵੈਨ ਰਾਹੀਂ ਏਡਜ ਬਾਰੇ ਕੀਤਾ ਜਾਗਰੂਕ



 ਐੱਚ ਆਈ ਵੀ ਜਾਗਰੂਕਤਾ ਵੈਨ ਰਾਹੀਂ ਏਡਜ  ਬਾਰੇ ਕੀਤਾ ਜਾਗਰੂਕ

"ਜਾਣਕਾਰੀ ਅਤੇ ਜਾਗਰੂਕਤਾ ਨਾਲ ਏਡ੍ਸ ਦਾ ਖਾਤਮਾ ਸੰਭਵ"-ਡਾਕਟਰ ਮੋਹਪ੍ਰੀਤ ਸਿੰਘ

ਕਾਦੀਆਂ 16 ਮਾਰਚ(ਗੁਰਪ੍ਰੀਤ ਸਿੰਘ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ ਕੁਲਵਿੰਦਰ ਕੌਰ  ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਸੀ ਐਚ ਸੀ ਭਾਮ ਦੇ ਮਾਰਗਦਰਸ਼ਨ ਹੇਠ ਵਿਚ ਐੱਚਆਈਵੀ ਜਾਗਰੂਕਤਾ ਵੈਨ ਰਾਹੀਂ ਪਿੰਡ ਹਰਚੋਵਾਲ, ਭਾਮ,ਭਾਮਰੀ ਅਤੇ ਢਪਈ ਵਿਖੇ ਲੋਕਾਂ ਨੂੰ ਏਡਜ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਨਾਟਕ ਮੰਡਲੀ ਵੱਲੋਂ  ਪਿੰਡ ਢਪਈ ਵਿਖੇ ਨੁਕੜ ਨਾਟਕਾਂ ਰਾਹੀਂ ਏਡਜ ਤੋਂ ਬਚਾਅ



 ਸਬੰਧੀ ਜਾਗਰੂਕ ਕੀਤਾ ਅਤੇ ਆਮ ਲੋਕਾਂ ਦੇ ਐੱਚਆਈਵੀ ਲਈ ਬਲੱਡ ਸੈਂਪਲ ਲਏ ਗਏ। ਇਸ ਮੌਕੇ ਡਾ ਮੋਹਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਆਪਣਾ ਐੱਚਆਈਵੀ ਟੈਸਟ ਕਰਵਾਉਣ ਤੋਂ ਘਬਰਾਉਂਦੇ ਹਨ,ਇਸ ਦਾ ਕਾਰਣ ਘੱਟ ਜਾਣਕਾਰੀ, ਡਰ ਅਤੇ ਇਸ ਬਿਮਾਰੀ ਨਾਲ ਫੈਲੇ ਭਰਮ ਭੁਲੇਖੇ ਹਨ। ਵੱਖ ਵੱਖ ਪਿੰਡਾਂ ਵਿਚ ਆਮ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਬੀ ਈ ਈ ਸੁਰਿੰਦਰ ਕੌਰ ਨੇ ਕਿਹਾ ਕਿ ਐੱਚਆਈਵੀ ਕਿਸੇ ਵੀ ਐੱਚਆਈਵੀ ਪੀੜਤ ਵਿਅਕਤੀ ਨਾਲ ਅਸੁਰੱੱਖਿਅਤ ਯੌਨ ਸਬੰਧ ਬਣਾਉਣ ਨਾਲ, ਐੱਚਆਈਵੀ ਸੰਕ੍ਰਮਿਤ ਖੂਨ ਜਾਂ ਖੂਨ ਵਾਲੇ ਪਦਾਰਥ ਸਰੀਰ ਵਿਚ ਚੜਾਉਣ ਨਾਲ, ਸੂਈਆਂ ਅਤੇ ਸਰਿੰਜਾਂ ਦੀ ਸਾਂਝੀ ਵਰਤੋਂ ਨਾਲ ਜਾਂ ਐੱਚਆਈਵੀ ਪੀੜਤ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ। ਉਨ੍ਹਾਂ ਦੱੱਸਿਆ ਕਿ ਐੱਚਆਈਵੀ ਪੀੜਤ ਵਿਅਕਤੀ ਨੂੰ ਛੁਹਣ ਨਾਲ ਜਾਂ ਹੱਥ ਮਿਲਾਉਣ ਨਾਲ, ਪੀੜਤ ਵਿਅਕਤੀ ਵੱਲੋਂ ਵਰਤੇ ਗਏ ਭਾਂਡਿਆਂ ਵਿਚ ਖਾਣਾ ਖਾਣ ਨਾਲ ਜਾਂ ਪੀੜਤ ਵੱਲੋਂ ਵਰਤੇ ਉਪਕਰਣਾਂ ਦਾ ਇਸਤੇਮਾਲ ਕਰਨ ਨਾਲ ਨਹੀਂ ਫੈਲਦਾ। ਕਾਉੰਸਲਰ ਅਨਿਲ ਕੁਮਕਰ ਅਤੇ ਹੈਲਥ ਇੰਸਪੈਕਟਰ  ਕੁਲਜੀਤ ਸਿੰਘ ਨੇ ਦੱੱਸਿਆ ਕਿ ਐਚਆਈਵੀ/ਏਡਜ਼ ਦੇ ਲੱਛਣ ਸਾਹਮਣੇ ਆਉਣ ਵਿਚ 6 ਮਹੀਨੇ ਤੋਂ 8 ਸਾਲ ਤਕ ਵੀ ਲੱਗ ਸਕਦੇ ਹਨ। ਸਿਰਫ ਖੂਨ ਦੀ ਜਾਂਚ ਨਾਲ ਹੀ ਐੱਚਆਈਵੀ ਸੰਕ੍ਰਮਣ ਦਾ ਪਤਾ ਲੱਗ ਸਕਦਾ ਹੈ। ਮੁਫਤ ਸਲਾਹ ਅਤੇ ਜਾਂਚ ਲਈ ਨੇੜੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਸਥਿਤ ਆਈਸੀਟੀਸੀ ਕੇਂਦਰ ਵਿਚ ਜਾਇਆ ਜਾਵੇ। ਜਾਗਰੂਕਤਾ ਮੁਹਿੰਮ ਦੌਰਾਨ ਸ਼੍ਰੀਮਤੀ ਗੁਲਸ਼ਨ ਵੱਲੋਂ ਖੂਨ ਦੇ ਸੰਪਲ ਵੀ ਲਏ ਗਏ| ਇਸ ਮੌਕੇ ਤੇ ਡਾਕਟਰ ਮੋਹਪ੍ਰੀਤ ਸਿੰਘ , ਬੀ ਈ ਈ ਸੁਰਿੰਦਰ ਕੌਰ,ਸੀ ਐਚ ਓ ਕੋਮਲ, ਸੀ ਐਚ ਓ ਰਾਜਬੀਰ ਕੌਰ, ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸੀ ਐਚ ਓ ਪ੍ਰੀਤੀ,ਸਰਬਜੀਤ ਸਿੰਘ,ਕੁਲਦੀਪ ਸਿੰਘ,ਗੁਰਵੰਤ ਸਿੰਘ, ਰਾਜਵਿੰਦਰ ਕੌਰ ਐਲ ਐਚ ਵੀ, ਰੀਨਾ ਏ ਐਨ ਐਮ, ਅਨਿਲ ਕੁਮਾਰ ਕਾਉਂਸਲਰ ,ਸ਼੍ਰੀਮਤੀ ਗੁਲਸ਼ਨ, ਰਵਿੰਦਰ ਕੌਰ ਨਰਸਿੰਗ ਸਿਸਟਰ, ਰੇਨੂੰ ਬਾਲਾ ਨਰਸਿੰਗ ਸਿਸਟਰ, ਸਾਜਿੰਦਰ ਕੌਰ,ਏਐੱਨਐੱਮ ਅਤੇ ਆਸ਼ਾ ਵਰਕਰ ਆਦਿ ਹਾਜਿਰ ਸਨ।


Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,