Big breaking news DNQ ਟਾਇਮਜ਼,,ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ



 ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ 


ਮੋਹਾਲੀ, 25 ਅਪ੍ਰੈਲ 2023 - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਹੀਂ ਰਹੇ। ਉਹ 95 ਸਾਲ ਦੇ ਸਨ। 



Md Gurpreet Singh QADIAN

DNQ ਟਾਇਮਜ਼ 


ਅਕਾਲੀ ਦਲ ਦੇ ਸਰਪ੍ਰਸਤ ਤੇ ਸਿਆਸਤ ਦੇ ਬਾਬਾ ਬੋਹੜ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੈ ਸੀ ਜਿਸ ਤੋਂ ਬਾਅਦ ਉਹ ਐਤਵਾਰ ਤੋਂ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖ਼ਲ ਸਨ। ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ। 



ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਪਾਕਿਸਤਾਨੀ ਵਿਹਾਂਦੜਾ ਨੇ ਦੁੱਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨੀ ਵਿਹਾਂਦੜ ਸ਼ਾਹਨਿਲ, ਸੁਮਨ, ਕਿਰਨ ਸਮੇਤ ਅਨੇਕ ਪਾਕਿਸਤਾਨੀ ਵਿਹਾਂਦੜਾ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੋਵਂੇ ਪੰਜਾਬ ‘ਚ ਕਾਫ਼ੀ ਮਕਬੂਲ ਸਨ। ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਦੇ ਪਰਸਾਰ ਲਈ ਕਾਫ਼ੀ ਅਹਿਮ ਯੋਗਦਾਨ ਪਾਇਆ। ਇਸੇ ਤਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਗਹਿਰਾ ਦੁੱਖ ਪਰਗਟ ਕੀਤਾ ਹੈ। ਕਾਦੀਆਂ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਤਾਰਿਕ ਅਹਿਮਦ ਖ਼ਾਂ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਮੁਸਲਿਮ ਭਾਈਚਾਰੇ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਅਹਿਮਦੀਆ ਹੈਡਕਵਾਟਰ ਕਾਦੀਆਂ ਦੀ ਤਰੱਕੀ ਲਈ ਜੋ ਕੰਮ ਕੀਤੇ ਹਨ ਉਹ ਲਾ-ਮਿਸਾਲ ਕੰਮ ਹਨ। ਕਾਦੀਆਂ ਦੀ ਸੜਕਾਂ ਅਤੇ ਗੰਦੇ ਨਾਲੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਜੋ ਯੋਗਦਾਨ ਉਨ੍ਹਾਂ ਪਾਇਆ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ, ਪ੍ਰੈਸ ਕਲੱਬ ਕਾਦੀਆਂ ਦੇ ਪ੍ਰਧਾਨ ਨੀਟਾ ਮਾਹਲ, ਚੌਧਰੀ ਮਕਬੂਲ ਅਹਿਮਦ, ਕ੍ਰਿਸ਼ਨ ਅਹਿਮਦ, ਚੌਧਰੀ ਮਨਸੂਰ ਘਨੋਕੇ, ਅਬਦੁਲ ਸਲਾਮ ਤਾਰੀ, ਮੁਹੰਮਦ ਲੁਕਮਾਨ ਦੇਹਲਵੀ, ਮੁਕੇਸ਼ ਵਰਮਾ, ਅਸ਼ਵਨੀ ਵਰਮਾ, ਸਵਰਨ ਸਿੰਘ ਲਾਡੀ, ਕੌਂਸਲਰ ਚੌਧਰੀ ਅਬਦੁਲ ਵਾਸੇ, ਸਕੱਤਰ ਅਹਿਮਦੀਆ ਜਮਾਤ ਮੁਹੰਮਦ ਨਸੀਮ ਖ਼ਾਂ, ਮੁਹੰਮਦ ਅਕਰਮ ਗੁਜਰਾਤੀ ਸਮੇਤ ਅਨੇਕ ਉੱਘੀ ਸ਼ਖ਼ਸੀਅਤਾਂ ਨੇ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਡੂੰਘਾ ਦੁੱਖ ਅਤੇ ਅਫ਼ਸੋਸ ਪਰਗਟ ਕੀਤਾ ਹੈ।


Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,