DNQ ਟਾਇਮਜ਼,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਲਾਨਾ ਨਤੀਜੇ ਦਾ ਸਮਾਰੋਹ ਅਯੋਜਨ
ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਲਾਨਾ ਨਤੀਜੇ ਦਾ ਸਮਾਰੋਹ ਅਯੋਜਨ
ਚੀਫ ਐਡੀਟਰ ਗੁਰਪ੍ਰੀਤ ਸਿੰਘ ਕਾਦੀਆਂ
DNQ ਟਾਈਮਜ 8360692971--7508547002
ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਲਾਨਾ ਨਤੀਜਾ ਸਮਾਰੋਹ ਦਾ ਉਦਘਾਟਨ ਸ਼ਮਾ ਰੋਸ਼ਨ ਨਾਲ ਕੀਤਾ ਗਿਆ। ਪੋ੍ਗਰਾਮ ਦੇ ਮੁੱਖ ਮਹਿਮਾਨ ਬਾਬਾ ਲੱਖਦਾਤਾ ਦਰਬਾਰ ਦੇ ਮੁਖੀ ਜੋਗਿੰਦਰ ਕੁਮਾਰ ਭੁੱਟੋ ਸਨ, ਜਦਕਿ ਸਮਾਜ ਸੇਵੀ ਗੁਲਸ਼ਨ ਸਰਾਫ਼, ਅਵਸ਼ਵੀ ਵਰਮਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਨਤੀਜੇ ਦਾ ਐਲਾਨ ਕਰਦਿਆਂ ਸਕੂਲ ਦੀ ਪ੍ਰਿਸੀਪਲ ਮਮਤਾ ਡੋਗਰਾ ਨੇ ਦੱਸਿਆ ਕਿ ਇਸ ਸਾਲ ਵੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ ਲਈ ਸਕੂਲ ਦੇ ਅਧਿਆਪਕ,
ਬੱਚੇ ਤੇ ਪਰਿਵਾਰਕ ਮੈਂਬਰ ਵਧਾਈ ਦੇ ਹੱਕਦਾਰ ਹਨ। ਨੌਵੀਂ ਜਮਾਤ ਵਿੱਚੋਂ ਸਰਤਾਜ ਸਿੰਘ 85 ਫ਼ੀਸਦੀ ਅੰਕ ਲੈ ਕੇ ਪਹਿਲੇ, ਸੁਖਮਨਦੀਪ ਸਿੰਘ 84-81 ਫ਼ੀਸਦੀ ਅੰਕ ਲੈ ਕੇ ਦੂਜੇ ਤੇ ਅੰਜਲੀ 77 ਫ਼ੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੇ। ਮਹਿਕਪ੍ਰਰੀਤ ਕੌਰ ਪੁੱਤਰੀ ਗਿਆਰਵੀਂ ਜਮਾਤ ਦੇ ਸਾਇੰਸ ਗਰੁੱਪ ਵਿੱਚੋਂ 80 ਫੀਸਦੀ ਅੰਕ ਪ੍ਰਰਾਪਤ ਕਰਕੇ ਸਕੂਲ ਵਿਚ ਅੱਵਲ ਰਹੀ। ਸੁਨੇਹਾ 79 ਫੀਸਦੀ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ, ਜਦਕਿ ਪਲਕਪ੍ਰਰੀਤ ਕੌਰ 70 ਫੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ। ਕਾਮਰਸ ਗਰੁੱਪ ਵਿੱਚੋਂ ਜਸ਼ਪ੍ਰਰੀਤ ਕੌਰ 91.2 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੀ। ਮੁਸਕਾਨ 91 ਫੀਸਦੀ ਅੰਕ ਲੈ ਕੇ ਦੂਜੇ ਅਤੇ ਮਨਪ੍ਰਰੀਤ ਕੌਰ 90 ਫੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ। ਆਰਟਸ ਗਰੁੱਪ ਵਿੱਚ ਗੀਤਾਂਜਲੀ ਪੁੱਤਰ 75 ਫੀਸਦੀ ਅੰਕ ਲੈ ਕੇ ਪਹਿਲੇ, ਰਾਜਬੀਰ ਕੌਰ 66 ਫੀਸਦੀ ਅੰਕ ਲੈ ਕੇ ਦੂਜੇ ਅਤੇ ਮੁਸਕਾਨ 60 ਫੀਸਦੀ ਅੰਕ ਲੈ ਕੇ ਤੀਜੇ ਸਥਾਨ 'ਤੇ ਰਹੇ। ਇਸ ਮੌਕੇ ਮੁੱਖ ਮਹਿਮਾਨ ਜੋਗਿੰਦਰ ਕੁਮਾਰ ਭੁੱਟੋ ਨੇ ਸਕੂਲ ਦੇ ਦਸ ਕਮਰਿਆਂ ਦੀ ਮੁਰੰਮਤ ਕਰਨ ਦਾ ਐਲਾਨ ਕੀਤਾ, ਜਦਕਿ ਸਮਾਜ ਸੇਵੀ ਗੁਲਸ਼ਨ ਕੁਮਾਰ ਨੇ ਪੰਜ ਗਰੀਬ ਬੱਚਿਆਂ ਦੀ ਸਾਲਾਨਾ ਫੀਸ ਦੇਣ ਦਾ ਵਾਅਦਾ ਕੀਤਾ। ਸਕੂਲ ਦੀ ਪ੍ਰਿੰਸੀਪਲ ਮਮਤਾ ਡੋਗਰਾ ਨੇ ਦੱਸਿਆ ਕਿ ਇਸ ਮੌਕੇ ਸੁਨੀਤਾ ਕਪੂਰ, ਸ਼ਮਾ ਮਹਾਜਨ, ਅੰਜਲੀ ਰੇਣੁਕਾ, ਰੰਜੂ ਸ਼ਰਮਾ, ਨੀਤ ਬੇਦੀ, ਰਵੀਨਾ, ਪਿੰਕੀ, ਪਰਮਜੀਤ ਕੌਰ, ਨੇਹਾ ਕਨਿਕ ਆਦਿ ਹਾਜ਼ਰ ਸਨ।
Comments
Post a Comment