DNQ ਟਾਇਮਜ਼,,,ਕਾਦੀਆਂ ‘ਚ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

 ਕਾਦੀਆਂ ‘ਚ ਈਦ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ


ਕਾਦੀਆਂ/22 ਅਪ੍ਰੈਲ ਗੁਰਪ੍ਰੀਤ ਸਿੰਘ 


MD Gurpreet Singh QADIAN

DNQ ਟਾਇਮਜ਼ 

ਈਦ ਉਲ ਫ਼ਿਤਰ ਤਿਉਹਾਰ ਇੱਥੇ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੀ ਵੱਖ ਵੱਖ ਮਸਜਿਦਾਂ ‘ਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਮਸਜਿਦ ਅਕਸਾ ‘ਚ ਜਮਾਤੇ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੌਰੀ ਨੇ ਸਵੇਰੇ 9:10 ਮਿੰਟ ਤੇ ਈਦ ਦੀ ਨਮਾਜ਼ ਪੜਾਈ। ਜਿਸ ਵਿੱਚ ਵੱਡੀ ਤਾਦਾਦ ‘ਚ ਮੁਸਲਮਾਨਾਂ ਨੇ ਸ਼ਿਰਕਤ ਕੀਤੀ। ਮਹਿਲਾਵਾਂ ਲਈ ਵੀ ਪਰਦੇ ਦੇ ਇੰਤਜ਼ਾਮ ਹੇਠ ਈਦ ਦੀ ਨਮਾਜ਼ ਪੜ੍ਹਨ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਮੌਕੇ ਤੇ ਖੁਤਬਾ ਈਦ ਦਿੰਦੀਆਂ ਸ਼੍ਰੀ ਮੁਹੰਮਦ ਇਨਾਮ ਗ਼ੌਰੀ ਨੇ ਕਿਹਾ ਕਿ 29 ਰੋਜ਼ੇ ਰੱਖਣ ਤੋਂ ਬਾਅਦ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਈਦ














 ਸਾਨੂੰ ਸਚਾਈ ਦੇ ਰਸਤੇ ‘ਚ ਚੱਲਣ, ਕੁਰਬਾਨੀ ਅਤੇ ਮਾਨਵਤਾ ਦੀ ਸੇਵਾ ਦੀ ਸੀਖ ਦਿੰਦੀ ਹੈ। ਇਸ ਤੋਂ ਬਾਅਦ ਆਪਣੇ ਦੁਆ ਕਰਵਾਈ । ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਕਾਂਗਰਸੀ ਲੀਡਰ ਬੀਬੀ ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕ ਹਲਕਾ ਕਾਦੀਆਂ, ਭਾਜਪਾ ਨੇਤਾ, ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਜਗਰੂਪ ਸਿੰਘ ਸੇਖਵਾਂ ਚੇਅਰਮੈਨ ਯੋਜਨਾ ਬੋਰਡ ਗੁਰਦਾਸਪੁਰ  ਅਤੇ ਅਸ਼ਵਨੀ ਗੋਟਿਆਲ ਐਸ ਐਸ ਪੀ ਬਟਾਲਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਪਹੁੰਚੇ।ਅਕਾਲੀ ਦਲ (ਬਾਦਲ) ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ, ਨੀਟਾ ਮਾਹਲ ਪ੍ਰੈੱਸ ਕਲੱਬ ਕਾਦੀਆਂ ਪ੍ਰਧਾਨ,ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਭਾਜਪਾ ਆਗੂ ਨਿਕ ਪ੍ਰਭਾਕਰ, ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਐਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਬਾਬਾ ਸੁਖਦੇਵ ਸਿੰਘ ਬੇਦੀ, ਮਾਂਟੂ ਭਾਟੀਆ, ਜਤਿੰਦਰਪਾਲ ਸਿੰਘ ਵਿੱਕੀ ਭਾਟੀਆ, ਗਗਨਦੀਪ ਸਿੰਘ ਗਿੰਨੀ ਭਾਟੀਆ, ਮਨਮੋਹਨ ਸਿੰਘ ਅੋਬਰਾਏ, ਬਬੀਤਾ ਖੋਸਲਾ, ਕਾਮਰੇਡ ਗੁਰਮੇਜ ਸਿੰਘ, ਡਾਕਟਰ ਅਜੇ ਕੁਮਾਰ ਛਾਬੜਾ, ਡਾਕਟਰ ਕਮਲ ਜਯੋਤੀ, ਜਗਤ ਪੰਜਾਬੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ, ਕਲਾਕਾਰ ਬਾਲ ਮੁਕੰਦ ਸ਼ਰਮਾਂ ਸਮੇਤ ਅਨੇਕ ਉੱਘੀ ਸ਼ਖ਼ਸੀਅਤਾਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਤੇ ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ, ਮਾਜਿਦ ਮਹਿਮੂਦ, ਮੁਨੀਰ ਅਹਿਮਦ ਖਾਦਮ, ਮੁਹੰਮਦ ਨਸੀਮ ਖ਼ਾਂ, ਤਨਵੀਰ ਅਹਿਮਦ ਖਾਦਮ, ਹਾਫ਼ਜ਼ ਮਖ਼ਦੂਮ ਸ਼ਰੀਫ਼। ਮੁਹੰਮਦ ਅਕਰਮ ਗੁਜਰਾਤੀ ਅਤੇ ਮੁਹੰਮਦ ਅਹਸਨ ਗ਼ੌਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਦੂਜੇ ਪਾਸੇ ਇਮਾਮ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁੱਲ ਮਸੀਹ ਨੇ ਮਸਜਿਦ ਮੁਬਾਰਕ ਲੰਦਨ ਤੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਈਦ ਦੇ  ਖ਼ੁਤਬੇ ਰਾਹੀਂ ਸੰਬੋਧਿਤ ਕੀਤਾ। ਈਦ ਦੀ ਨਮਾਜ਼ ਅਦਾ ਕਰਨ ਲਈ ਕਾਦੀਆਂ ‘ਚ ਹਜ਼ਾਰਾਂ ਦੀ ਤਾਦਾਦ ‘ਚ ਬੱਚੇ, ਪੁਰਖ, ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਈਦ ਵਿੱਚ ਅਫ਼ਰੀਕਾ, ਪਾਕਿਸਤਾਨ, ਯੁ ਕੇ ਅਮਰੀਕਾ, ਬੰਗਲਾਦੇਸ਼, ਜਰਮਨੀ, ਨਿਪਾਲ ਸਮੇਤ ਕਈ ਦੇਸ਼ਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਅਕਸਾ ਕਾਦੀਆਂ ‘ਚ ਨਮਾਜ਼ ਅਦਾ ਕੀਤੀ।

 

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,