Breaking news DNQ ਟਾਇਮਜ਼,,ਕਾਦੀਆਂ ਸਮੇਤ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ,
ਕਾਦੀਆਂ ਸਮੇਤ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ
Md DNQ ਟਾਇਮਜ਼
ਗੁਰਪ੍ਰੀਤ ਸਿੰਘ ਕਾਦੀਆਂ
8360692971
ਬੀਤੇ ਕੁਝ ਦਿਨਾਂ ਤੋਂ ਇੱਕ ਪਾਸੇ ਜਿੱਥੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਉਥੇ ਦੂਜੇ ਪਾਸੇ ਕਾਦੀਆਂ ਸਮੇਤ ਨਜ਼ਦੀਕੀ ਵੱਖ-ਵੱਖ ਪਿੰਡਾਂ ਦੇ ਵਿੱਚ ਰਾਤ ਸਮੇਂ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ,ਜੋਗਿੰਦਰ ਸਿੰਘ, ਨਰੰਜਣ ਸਿੰਘ, ਬਲਕਾਰ ਸਿੰਘ, ਗੁਰਦਿਆਲ ਸਿੰਘ ,ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਕੌਰ, ਰਾਜਬੀਰ ਕੌਰ, ਬਲਦੇਵ ਸਿੰਘ, ਸਮੇਤ ਵੱਖ ਵੱਖ ਲੋਕਾਂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਅੰਦਰ ਸਤਾ ਚ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਨੂੰ ਬਿਜਲੀ ਮੁਹਈਆ ਕਰਵਾਈ ਗਈ ਹੈ। ਉਥੇ ਹੀ ਬੀਤੇ
ਕੁਝ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪਰੇਸ਼ਨ ਕਾਦੀਆਂ ਅਧੀਨ ਆਉਂਦੇ ਵੱਖ ਵੱਖ ਥਾਵਾਂ ਤੇ ਰਾਤ ਸਮੇਂ ਲਗਦੇ ਦੋ ਦੋ ਘੰਟੇ ਦੇ ਬਿਜਲੀ ਕੱਟਾਂ ਕਾਰਨ ਉਹਨਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਗਰਮੀ ਦੇ ਨਾਲ ਬੱਚਿਆਂ ਬਜ਼ੁਰਗਾਂ ਅਤੇ ਬਿਮਾਰੀ ਨਾਲ ਪੀੜਤ ਵਿਅਕਤੀਆਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ। ਅਤੇ ਦੋ ਦੋ ਘੰਟੇ ਦੇ ਲੱਗ ਰਹੇ ਬਿਜਲੀ ਕੱਟਾਂ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦੇ ਨਾਲ ਜੂਝਣਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਉਨ੍ਹਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਸ਼ਿਕਾਇਤ ਦਰਜ ਕਰਵਾਉਣ ਵਾਲੇ ਫੋਨ ਨੰਬਰ ਉੱਪਰ ਫੋਨ ਕੀਤਾ ਜਾਂਦਾ ਹੈ ਤਾਂ ਕਰਮਚਾਰੀ ਅਪਰੇਟਰ ਵੱਲੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਅੱਧੇ ਘੰਟੇ ਦਾ ਘੱਟ ਲਗਾਇਆ ਗਿਆ ਹੈ। ਪਰ ਬਾਅਦ ਵਿੱਚ ਦੋ ਦੋ ਘੰਟੇ ਬਿਜਲੀ ਕੱਟ ਲਗਣ ਨਾਲ ਲੋਕਾਂ ਨੂੰ ਰਾਤ ਸਮੇਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹੈ। ਲੋਕਾਂ ਨੇ ਕਿਹਾ ਕਿ ਡੇਂਗੂ ਮਲੇਰੀਆ ਦੀ ਬਿਮਾਰੀ ਜੌ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਦੋ ਦੋ ਘੰਟੇ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਇਹਨਾਂ ਜ਼ਹਿਰੀਲੇ ਮੱਛਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ। ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਬਿਜਲੀ ਕੱਟ ਨਾ ਲਗਾਏ ਜਾਣ।
Comments
Post a Comment