ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ




 ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ 



Md Gurpreet Singh QADIAN

DNQ ਟਾਇਮਜ਼ ਚੀਫ਼ ਐਡੀਟਰ

8360692971----7508547002


ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਜ਼ਾਦੀ ਦਿਵਸ ਮਨਾਇਆ ਗਿਆ।ਜਿਸ ਵਿੱਚ ਬੱਚਿਆ ਵਲੋਂ ਦੇਸ਼ ਭਗਤੀ ਦੇ ਗੀਤਾਂ ਰਾਹੀਂ ਆਜ਼ਾਦੀ ਦਿਵਸ ਮਨਾਇਆ ਅਤੇ ਸਕੂਲ ਵਲੋਂ ਬੱਚਿਆ ਨੂੰ ਆਜ਼ਾਦੀ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾਂ ਨੇ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਦਿਹਾੜਾ ਸਿਰਫ਼ ਇਕ ਦਿਨ ਹੀ ਨਹੀਂ ਸਗੋਂ ਉਨ੍ਹਾਂ ਸੂਰਬੀਰਾਂ, ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਜਿਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ। ਦੱਸਣਯੋਗ ਹੈ ਕਿ 15 ਅਗਸਤ ਭਾਰਤ ਵਾਸੀਆਂ ਲਈ ਇਕ ਪਵਿੱਤਰ 





ਮੂਰਤ ਜਿਹਾ ਦਿਨ ਹੈ, 15 ਅਗਸਤ ਵਾਲੇ ਦਿਨ ਤਿੰਨ ਰੰਗਾਂ ਨਾਲ ਸਜਿਆ ਤਿਰੰਗਾ ਭਾਰਤ ਦੇ ਕੌਨੇ-ਕੌਨੇ 'ਚ ਲਹਿਰਾਇਆ ਜਾਂਦਾ ਹੈ। ਭਾਰਤ ਉੱਤੇ ਕਈ ਸਾਲਾਂ ਤੋਂ ਅੰਗਰੇਜ਼ਾਂ ਦਾ ਰਾਜ ਰਿਹਾ। ਈਸਟ ਇੰਡੀਆ ਕੰਪਨੀ ਨੇ ਭਾਰਤ 'ਤੇ ਲਗਭਗ 100 ਸਾਲ ਰਾਜ ਕੀਤਾ। ਇਹ 1757 'ਚ ਸੀ ਜਦੋਂ ਈਸਟ ਇੰਡੀਆ ਕੰਪਨੀ ਨੇ ਪਲਾਸੀ ਦੀ ਲੜਾਈ ਜਿੱਤੀ। ਇਸ ਜਿੱਤ ਤੋਂ ਬਾਅਦ ਹੀ ਸੀ ਜਦੋਂ ਕੰਪਨੀ ਨੇ ਭਾਰਤ 'ਤੇ ਤਾਕਤ ਵਰਤਣੀ ਸ਼ੁਰੂ ਕੀਤੀ। ਸਾਡੀ ਕੌਮ ਨੇ 1957 ਵਿਚ ਪਹਿਲੀ ਵਾਰ ਵਿਦੇਸ਼ੀ ਸ਼ਾਸਨ ਵਿਰੁੱਧ ਬਗਾਵਤ ਕੀਤੀ ਸੀ। ਪੂਰਾ ਦੇਸ਼ ਬ੍ਰਿਟਿਸ਼ ਸੱਤਾ ਦੇ ਵਿਰੁੱਧ ਇਕਜੁੱਟ ਹੋ ਗਿਆ ਸੀ। ਇਹ ਇਕ ਮੰਦਭਾਗੀ ਘਟਨਾ ਸੀ, ਕਿਉਂਕਿ ਉਸ ਸਮੇਂ ਭਾਰਤ ਹਾਰ ਗਿਆ ਸੀ ਪਰ ਉਸ ਸਮੇਂ ਤੋਂ ਬਾਅਦ ਭਾਰਤੀ ਰਾਜ ਅੰਗਰੇਜ਼ਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਪ੍ਰਾਪਤ ਹੋਣ ਤਕ ਸਾਡੇ ਦੇਸ਼ 'ਤੇ ਰਾਜ ਕੀਤਾ। ਸਾਡੀ ਕੌਮ ਨੇ ਆਜ਼ਾਦੀ ਪ੍ਰਾਪਤ ਕਰਨ ਲਈ ਲੰਬੀ ਮੁਹਿੰਮ ਦਾ ਸਾਹਮਣਾ ਕੀਤਾ। ਬ੍ਰਿਟੇਨ ਨੇ ਫਿਰ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਕਮਜ਼ੋਰ ਹੋਣਾ ਸ਼ੁਰੂ ਕੀਤਾ ਅਤੇ ਆਖਰਕਾਰ ਭਾਰਤ ਅਜ਼ਾਦ ਹੋਇਆ। ਭਾਰਤ ਦਾ ਸੁਤੰਤਰਤਾ ਸੰਗਰਾਮ ਕੰਮ ਲਈ ਹਮੇਸ਼ਾਂ ਪ੍ਰੇਰਣਾ ਰਿਹਾ ਹੈ, ਕਿਉਂਕਿ ਇਹ ਵਿਸ਼ਵ 'ਚ ਸਭ ਤੋਂ ਵੱਧ ਅਹਿੰਸਕ ਮੁਹਿੰਮ ਸੀ। ਅੱਜ ਦੇ ਇਸ ਦਿਨ ਸਕੂਲ ਪ੍ਰਬੰਧਕਾਂ ਅਤੇ ਸਟਾਫ ਤੇ ਵਿਦਿਆਰਥੀਆਂ ਦੇ ਵੱਲੋਂ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ,ਸੁਨੀਤਾ ਕਪੂਰ, ਸ਼ਮਾ ਮਹਾਜਨ, ਅੰਜਲੀ ਰੇਣੁਕਾ, ਰੰਜੂ ਸ਼ਰਮਾ, ਨੀਤ ਬੇਦੀ, ਰਵੀਨਾ, ਪਿੰਕੀ, ਪਰਮਜੀਤ ਕੌਰ, ਨੇਹਾ ਕਨਿਕਾ ਆਦਿ ਹਾਜ਼ਰ ਸਨ।

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,