BIG BREAKING NEWS -DAILY NEWS QADIAN 4 ਸਾਲਾਂ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਦੇ ਵੱਲੋਂ ਮਾਰਨ ਦੇ ਪੇਕਾ ਪਰਿਵਾਰ ਨੇ ਲਗਾਏ ਦੋਸ਼
4 ਸਾਲਾਂ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਦੇ ਵੱਲੋਂ ਮਾਰਨ ਦੇ ਪੇਕਾ ਪਰਿਵਾਰ ਨੇ ਲਗਾਏ ਦੋਸ਼
daily news qadian
MD .GURPREET SINGH
ਕਾਦੀਆਂ /ਘੁਮਾਣ 8 ਨਵੰਬਰ (ਬਿਓੁਰੋ ਰਿਪੋਰਟ )
ਪੁਲਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਕੋਹਾਲੀ ਦੇ ਵਿੱਚ ਚਾਰ ਸਾਲਾਂ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਦੇ ਵੱਲੋਂ ਫਾਹਾ ਦੇ ਕੇ ਮਾਰਨ ਦੇ ਪੇਕਾ ਪਰਿਵਾਰ ਵੱਲੋਂ ਦੋਸ਼ ਲਗਾਏ ਜਾਣ ਦਾ ਸਮਾਚਾਰ ਮਿਲਿਆ ਹੈ ।ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਰੀਨਾ ਦੇ ਪਿਤਾ ਤਰਸੇਮ ਮਸੀਹ ਵਾਸੀ ਪਿੰਡ ਗੋਹਤ ਖੁਰਦ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰੀਨਾ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਰਸ਼ਪਾਲ ਮਸੀਹ ਪੁੱਤਰ ਕਰਮਾ ਮਸੀਹ ਵਾਸੀ ਪਿੰਡ ਕੋਹਾਲੀ ਦੇ ਨਾਲ ਹੋਇਆ ਸੀ ਜਿਸ ਦੇ ਦੋ ਬੱਚੇ ਹਨ ।ਅਤੇ ਅਕਸਰ ਹੀ ਉਸ ਦੀ ਲੜਕੀ ਦੇ ਪਤੀ ਅਤੇ ਸਹੁਰਾ ਸੱਸ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ।ਅਤੇ ਪਹਿਲਾਂ ਵੀ ਸਾਡਾ ਇੱਕ ਵਾਰ ਪਰਿਵਾਰ ਦੇ ਨਾਲ ਰਾਜ਼ੀਨਾਮਾ ਹੋ ਚੁੱਕਿਆ ਹੈ ਪਰ ਬੀਤੀ ਦੇਰ ਰਾਤ ਉਨ੍ਹਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਰੱਸੀ ਨਾਲ ਗਲਾ ਘੁੱਟ ਕੇ ਜਾਨ ਤੋਂ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਬਾਥਰੂਮ ਵਿਚ ਲਿਜਾ ਕੇ ਉਸਦੇ ਗਲ ਵਿਚ ਚੁੰਨੀ ਪਾ ਕੇ ਉਸ ਨੂੰ ਅੰਦਰ ਲੱਗੀ ਇਕ ਅਲਮੂਨੀਅਮ ਦੇ ਦਰਵਾਜ਼ੇ ਦੀ ਰਾਡ ਨਾਲ ਲਮਕਾ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਜਵਾਈ ਰਸ਼ਪਾਲ ਮਸੀਹ ਜੋ ਕਿ ਪੁਲੀਸ ਨੂੰ ਸੂਚਿਤ ਕਰਨ ਲਈ ਚਲਾ ਗਿਆ ।ਪੇਕਾ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲਡ਼ਕੀ ਨੂੰ ਉਸਦੇ ਜਵਾਈ ਰਸ਼ਪਾਲ ਸਿੰਘ ਅਤੇ ਸਹੁਰਾ ਕਰਮਾ ਮਸੀਹ ਅਤੇ ਸੱਸ ਪਿਆਰੀ ਮਸੀਹ ਨੇ ਰਲ ਕੇ ਗਲ ਵਿੱਚ ਰੱਸੀ ਪਾ ਕੇ ਉਸ ਨੂੰ ਜਾਨ ਤੋਂ ਮਾਰ ਦਿੱਤਾ ਅਤੇ ਹੁਣ ਝੂਠੀਆਂ ਕਹਾਣੀਆਂ ਬਣਾ ਰਹੇ ਹਨ ਕਿ ਉਨ੍ਹਾਂ ਦੀ ਲੜਕੀ ਨੇ ਖੁਦ ਫਾਹਾ ਲਿਆ ਹੈ ।ਜਦ ਕਿ ਉਨ੍ਹਾਂ ਦੀ ਲੜਕੀ ਇਹ ਕਦਮ ਨਹੀਂ ਚੁੱਕ ਸਕਦੀ ਸੀ ।ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਗਲ ਵਿੱਚ ਰੱਸੀ ਪਾ ਕੇ ਉਨ੍ਹਾਂ ਦੇ ਜਵਾਈ ਅਤੇ ਸੱਸ ਅਤੇ ਸਹੁਰੇ ਨੇ ਜਾਨ ਤੋਂ ਮਾਰਿਆ ਹੈ ।ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਮਸੀਹ ਭਰਾ ਵਿਕਟਰ ਉਰਫ਼ ਲੱਕੀ ਭਰਾ ਸੁੱਚਾ ਤੇ ਮਾਤਾ ਰੀਟਾ ਨੇ ਪੁਲਸ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਵੇ ਜ਼ਿੰਮੇਵਾਰ ਲੜਕੀ ਦਾ ਸਹੁਰਾ ਪਰਿਵਾਰ ਹੈ ਇਸ ਲਈ ਉਨ੍ਹਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ।
ਉੱਧਰ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਪੁਲਸ ਥਾਣਾ ਘੁਮਾਣ ਦੇ ਐੱਸਐੱਚਓ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਪੰਜਾਬ ਸਿੰਘ ਦੇ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਪਿੰਡ ਕੋਹਾਲੀ ਦੇ ਵਿੱਚ ਇੱਕ ਲੜਕੀ ਨੂੰ ਉਨ੍ਹਾਂ ਦੇ ਸਹੁਰਾ ਪਰਿਵਾਰ ਦੇ ਵੱਲੋਂ ਫਾਹਾ ਦੇ ਕੇ ਮਾਰਿਆ ਗਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਬਟਾਲਾ ਸਿਵਲ ਹਸਪਤਾਲ ਲਈ ਭੇਜ ਦਿੱਤਾ ਗਿਆ ਅਤੇ ਲੜਕੀ ਦੇ ਪੇਕਾ ਪਰਿਵਾਰ ਅਤੇ ਸਹੁਰਾ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ।ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।ਪੁਲੀਸ ਦੇ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਲੜਕੀ ਦੇ ਪਤੀ ਸੱਸ ਅਤੇ ਸਹੁਰਾ ਨੂੰ ਉਨ੍ਹਾਂ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ।





Comments
Post a Comment