ਪਿਛਲੇ ਇਕ ਹਫ਼ਤੇ ਤੋਂ ਸੜਕ ਕਿਨਾਰੇ ਮਰੇ ਪਏ ਪਸ਼ੂ ਨੂੰ ਖਾ ਰਹੇ ਹਨ ਆਵਾਰਾ ਕੁੱਤੇ ਸਮਾਜ ਸੇਵਕ ਨੌਜਵਾਨ ਆਗੂਆਂ ਨੇ ਪਸ਼ੂ ਨੂੰ ਚੁਕਵਾਉਣ ਦੀ ਕੀਤੀ ਪ੍ਰਸ਼ਾਸਨ ਕੋਲੋਂ ਮੰਗ

 











ਕਾਦੀਆਂ 1 ਨਵੰਬਰ (ਗੁਰਪ੍ਰੀਤ ਸਿੰਘ  )ਪਿਛਲੇ ਇਕ ਹਫ਼ਤੇ ਤੋਂ ਸਥਾਨਕ ਬਟਾਲਾ ਕਾਦੀਆਂ ਹਰਚੋਵਾਲ ਰੋਡ ਸਥਿਤ ਨਜ਼ਦੀਕ ਪਿੰਡ ਕਾਹਲਵਾਂ ਮੋੜ  ਦੇ ਕੋਲ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮਰੇ ਪਏ ਪਸ਼ੂ ਨੂੰ ਖਾ ਰਹੇ ਹਨ ਆਵਾਰਾ ਕੁੱਤੇ ।ਇਸ ਸਬੰਧੀ ਜਾਣਕਾਰੀ ਦਿੰਦੇ ਗਏ ਉਥੇ ਮੌਜੂਦ ਸਵਜੀਤ ਸਿੰਘ ਰਿਆੜ ਉੱਘੇ ਸਮਾਜ ਸੇਵਕ ਆਗੂ ਤੇ ਸਮਾਜ ਸੇਵਕ ਨੌਜਵਾਨ ਆਗੂ ਕਰਨਬੀਰ ਸਿੰਘ ਰਿਆੜ ਨੇ ਸਾਂਝੇ ਤੌਰ ਤੇ ਦੱਸਿਆ ਕਿ  ਅਣਪਛਾਤੇ ਵਾਹਨ ਦੀ ਫੇਟ ਵੱਜਣ ਦੇ ਕਾਰਨ ਮਰੇ ਪਏ ਪਸ਼ੂ ਨੂੰ  ਅਵਾਰਾ ਕੁੱਤੇ ਅਤੇ ਪੰਛੀ ਨੋਚ ਨੋਚ ਕੇ ਖਾ ਰਹੇ ਹਨ ਅਤੇ ਇਸ ਤੋਂ ਉਠਣ ਵਾਲੀ ਭਿਆਨਕ ਬਦਬੂ ਦੇ ਕਾਰਨ ਰਾਹਗੀਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ।ਉਨ੍ਹਾਂ ਕਿਹਾ ਕਿ ਇਕ ਹਫ਼ਤੇ ਤੋਂ ਮਰੇ ਪਏ ਪਸ਼ੂ ਦੇ ਉੱਪਰ ਕੀੜੇ ਪੈ ਚੁੱਕੇ ਹਨ ਅਤੇ ਉਸ ਉਪਰ ਉੱਠਣ ਵਾਲੀ ਭਿਆਨਕ ਬਦਬੂ ਦੇ ਕਾਰਨ  ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਹੀ ਇਸ ਤੋਂ ਥੋੜ੍ਹੀ ਹੀ ਨਜ਼ਦੀਕ ਇਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਜੋ ਕਿ ਰੋਜ਼ਾਨਾ  ਇਥੋਂ ਗੁਜ਼ਰਦੇ ਹਨ ਅਤੇ  ਇਸ ਬਦਬੂ ਦੀ ਲਪੇਟ ਵਿੱਚ ਆਉਂਦੇ ਹਨ  ਅਤੇ ਕਾਫ਼ੀ ਤੰਗੀ ਪਰੇਸ਼ਾਨੀ ਝੱਲਣ ਤੋਂ ਬਾਅਦ ਉਹ ਸਕੂਲ ਅਤੇ ਆਪਣੇ ਘਰ ਵਾਪਸ ਪਹੁੰਚਦੇ ਹਨ ।ਸਮਾਜ ਸੇਵਕ ਨੌਜਵਾਨ ਆਗੂਆਂ ਨੇ ਦੱਸਿਆ ਕਿ ਜੇਕਰ ਇਹ ਪਸ਼ੂ ਹੋਰ ਦੋ ਚਾਰ ਦਿਨ ਇਸੇ ਜਗ੍ਹਾ ਤੇ  ਰਹਿ ਜਾਂਦਾ ਹੈ ਤਾਂ ਇਸ ਉੱਪਰੋਂ ਉੱਠਣ ਵਾਲੀ ਭਿਆਨਕ ਬਦਬੂ ਦੇ ਕਾਰਨ ਕੋਈ ਵੀ  ਬਿਮਾਰੀ ਦਾ ਸ਼ਿਕਾਰ ਹੋ ਸਕਦਾ ਅਤੇ ਇਲਾਕੇ ਵਿੱਚ ਕੋਈ ਭਿਆਨਕ ਬਿਮਾਰੀ ਸੱਦਾ ਦੇ ਸਕਦੀ ਹੈ ।ਇੱਥੇ ਦੱਸਣਯੋਗ ਹੈ ਕਿ ਉਕਤ ਮਰੇ ਹੋਏ ਪਸ਼ੂਆਂ ਦੇ ਉੱਪਰ ਬੈਠਣ ਵਾਲੀਆਂ ਮੱਖੀਆਂ  ਜੋ ਕਿ ਇਸ ਪਸ਼ੂ ਦਾ ਮਾਸ ਖਾ ਰਹੀਆਂ ਹਨ ਅਤੇ ਨਾਲ ਹੀ ਉਹ ਮੱਖੀਆਂ ਆਸਪਾਸ ਦੇ ਘਰਾਂ ਵਿੱਚ ਜਾ ਕੇ ਲੋਕਾਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਪਰ ਵੀ ਬੈਠ ਰਹੀਆਂ ਹਨ ।ਜਿਸ ਨਾਲ ਆਉਣ ਵਾਲੇ ਸਮਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਵੱਡੀ ਪ੍ਰੇਸ਼ਾਨੀ ਲੋਕਾਂ ਨੂੰ ਆ ਸਕਦੀ ਹੈ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਦੇ ਕੋਲੋਂ  ਮੰਗ ਕੀਤੀ ਹੈ ਕਿ ਇਸ ਆਵਾਰਾ ਮਰੇ ਹੋਏ ਪਸ਼ੂ ਨੂੰ  ਇਸ ਸਥਾਨ ਤੋਂ ਚੁੱਕ ਕੇ  ਕਿਸੇ ਹੋਰ ਸਥਾਨ ਤੇ ਲਿਜਾ ਕੇ ਦਫਨਾਇਆ ਜਾਵੇ ।ਤਾਂ ਜੋ ਇਸ ਮਰੇ ਹੋਏ ਪਸ਼ੂ ਦੇ ਕਾਰਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ