BREAKING NEWS daily news qadiain ਮੋਟਰਸਾਈਕਲ ਨੂੰ ਬਚਾਉਂਦਿਆਂ ਕਾਰ ਹਾਦਸਾਗ੍ਰਸਤ ਚਾਲਕ ਵਾਲ ਵਾਲ ਬਚਿਆ
ਮੋਟਰਸਾਈਕਲ ਨੂੰ ਬਚਾਉਂਦਿਆਂ ਕਾਰ ਹਾਦਸਾਗ੍ਰਸਤ ਚਾਲਕ ਵਾਲ ਵਾਲ ਬਚਿਆ
daily news qadian
MD Gurpreet singh
ਬਟਾਲਾ ਹਰਚੋਵਾਲ ਰੋਡ ਕਾਦੀਆਂ ਦੇ ਪਿੰਡ ਕਾਹਲਵਾਂ ਦੇ ਨਜ਼ਦੀਕ ਮੋਟਰਸਾਈਕਲ ਨੂੰ ਬਚਾਉਂਦਿਆਂ ਇਕ ਕਾਰ ਹਾਦਸਾ ਗ੍ਰਸਤ ਅਤੇ ਚਾਲਕ ਦੇ ਵਾਲ ਵਾਲ ਬਚਣ ਦਾ ਸਮਾਚਾਰ ਮਿਲਿਆ ਹੈ ।ਜਾਣਕਾਰੀ ਦਿੰਦੇ ਹੋਏ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਜਗਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮਹੇਸ਼ ਡੋਗਰ ਜੋ ਕਿ ਆਪਣੀ ਆਈ ਟਵੰਟੀ ਕਾਰ ਨੰਬਰ ਪੀ ਬੀ 06 ਏ ਕਿਅਊ 8838 ਤੇ ਸਵਾਰ ਹੋ ਕੇ ਆਪਣੇ ਪਿੰਡ ਮਹੇਸ਼ ਡੋਗਰ ਤੋਂ ਬਟਾਲਾ ਵਾਲੀ ਸਾਈਡ ਜਾ ਰਿਹਾ ਸੀ ਜਦੋਂ ਉਹ ਹਰਚੋਵਾਲ ਬਟਾਲਾ ਰੋਡ ਪਿੰਡ ਕਾਹਲਵਾਂ ਭੱਠੇ ਦੇ ਕੋਲ ਪਹੁੰਚਿਆ ਤਾਂ ਸੜਕ ਕਿਨਾਰਿਓਂ ਇਕ ਸਾਈਡ ਤੋਂ ਮੋਟਰਸਾਈਕਲ ਚਾਲਕ ਅਚਾਨਕ ਸੜਕ ਉਪਰ ਆ ਗਿਆ ਜਿਸ ਕਾਰਨ ਉਹ ਉਸ ਨੂੰ ਬਚਾਉਂਦੇ ਹੋਏ ਆਪਣੀ ਕਾਰ ਨੂੰ ਕਾਬੂ ਵਿੱਚ ਲੈਂਦਿਆਂ ਇਹ ਹਾਦਸਾ ਵਾਪਰ ਗਿਆ ।
ਉਨ੍ਹਾਂ ਦੱਸਿਆ ਕਿ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਦੇ ਤਾਏ ਦੇ ਬੇਟੇ ਨੂੰ ਕਾਦੀਆਂ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ।ਉੱਧਰ ਦੂਜੇ ਪਾਸੇ ਹਸਪਤਾਲ ਵਿਚ ਇਲਾਜ ਦੌਰਾਨ ਕਾਰ ਚਾਲਕ ਜਗਤਾਰ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਸਾਈਡ ਤੇ ਆ ਰਿਹਾ ਸੀ ਅਚਾਨਕ ਮੋਟਰਸਾਈਕਲ ਚਾਲਕ ਦੀ ਗਲਤੀ ਕਾਰਨ ਉਹ ਅਚਾਨਕ ਸੜਕ ਤੇ ਚੜ੍ਹ ਪਿਆ ਜਿਸ ਕਾਰਨ ਉਸ ਨੇ ਆਪਣੀ ਕਾਰ ਨੂੰ ਸੜਕ ਕਿਨਾਰੇ ਉਤਾਰ ਦਿੱਤਾ ਜਿਸ ਨਾਲ ਉਸਦੀ ਕਾਰ ਹਾਦਸਾਗ੍ਰਸਤ ਹੋ ਗਈ ।ਉਧਰ ਦੂਜੇ ਪਾਸੇ ਆਸ ਪਾਸ ਦੇ ਲੋਕਾਂ ਨੇ ਜਦੋਂ ਕਾਰ ਚਾਲਕ ਨੂੰ ਬਾਹਰ ਕੱਢ ਕੇ ਕਾਦੀਆਂ ਦੇ ਹਸਪਤਾਲ ਪਹੁੰਚਾਇਆ ਤਾਂ ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚਾਲਕ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ।ਅਤੇ ਕਾਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕਾਰ ਦੀ ਸਪੀਡ ਜ਼ਿਆਦਾ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ।ਉਧਰ ਦੂਜੇ ਪਾਸੇ ਪੁਲਸ ਥਾਣਾ ਕਾਦੀਆਂ ਦੀ ਰੈਪਿਡ ਗੱਡੀ ਦੇ ਮੁਲਾਜ਼ਮ ਏਐਸਆਈ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਘਟਨਾ ਸਥਾਨ ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ।



Comments
Post a Comment