BREAKING NEWS DAILY NEWS QADIAN ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਨੇ ਦਾਣਾ ਮੰਡੀ ਕਾਦੀਆਂ ਤੇ ਬਾਹਰ ਚੱਕਾ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ

 









ਗੁਰਦਾਸਪੁਰ/ ਕਾਦੀਆਂ  2 ਨਵੰਬਰ( ਗੁਰਪ੍ਰੀਤ ਸਿੰਘ )ਬਟਾਲਾ ਕਾਦੀਆਂ ਰੋਡ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਨਜ਼ਦੀਕ ਦਾਣਾ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਭੱਤੂ ਮਾਹਲ ਦੀ ਅਗਵਾਈ ਵਿੱਚ ਸਮੂਹ ਮਜ਼ਦੂਰਾਂ ਨੇ ਆਪਣਾ ਕੰਮਕਾਜ ਠੱਪ ਰੱਖ ਕੇ ਆਪਣੀਆਂ ਮੰਗਾਂ ਨੂੰ ਲੈ ਕੇ  ਬਟਾਲਾ ਕਾਦੀਆਂ ਰੋਡ ਜਾਮ ਕਰ ਕੇ ਪੰਜਾਬ ਸਰਕਾਰ ਤੇ ਮੰਡੀ ਪ੍ਰਸ਼ਾਸਨ ਦੇ ਖ਼ਿਲਾਫ਼  ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।ਨਾਅਰੇਬਾਜ਼ੀ ਕਰਦੇ ਹੋਏ  ਪ੍ਰਧਾਨ ਸਰਬਜੀਤ ਸਿੰਘ ਭੱਤੂ ਮਾਹਲ ਸਮੇਤ ਸਮੂਹ ਮਜ਼ਦੂਰਾਂ ਨੇ  ਸਾਂਝੇ ਤੌਰ ਤੇ ਦੱਸਿਆ ਕਿ ਸ਼ੈਲਰ ਮਾਲਕਾਂ ਵੱਲੋਂ  ਮਾਲ ਦੀ ਪਰਚੇਜ਼ਿੰਗ ਕੀਤੀ  ਜਿਸ ਵਿਚ ਕੁਝ ਸੁੱਕਾ ਅਤੇ ਗਿੱਲਾ ਸੀ  ਸੁੱਕੇ 17 ਵਾਲੇ ਦੀ ਉਹ ਸ਼ਾਟਜ਼ ਦੇਣ ਨੂੰ ਤਿਆਰ ਹਨ ਪਰ  ਤੇ ਜਿਹੜਾ  25 ਵਾਲਾ ਮਾਲਿਆ ਉਹ ਕਹਿੰਦੇ ਕਿ ਇਸ ਨੂੰ ਸਾਈਡ ਤੇ ਲਗਾ ਦਿਓ ਸਾਡੇ ਕੋਲ ਅਜੇ  ਡ੍ਰਾਇਲ  ਤੇ ਜਗ੍ਹਾ ਨਹੀਂ ਹੈ।150 ਤੋਂ  200 ਰੁਪਏ ਵੱਟਾ ਲਗਾ ਕੇ ਸ਼ੈੱਲਰ ਵਾਲਿਆਂ ਨੇ ਮਾਲ ਨੂੰ ਖ਼ਰੀਦ ਕੀਤਾ  ।ਤੇ ਮਾਲ ਨੂੰ ਚਾਰ ਤੋਂ ਪੰਜ ਦਿਨ ਪਏ ਨੂੰ ਹੋ ਗਏ ਹਨ  ।ਉਸ ਦੀ ਸ਼ਾਟਜ਼ ਆ ਗਈ ਕਿਸੇ ਦਾ ਦੋ ਕਿਲੋ ਘਟ ਗਿਆ ਕਿਸ ਦਾ ਡੇਢ ਕਿਲੋ ਘਟ ਗਿਆ। ਅਤੇ  500 ਤੋੜੇ ਦੇ ਮਗਰ  ਪੰਜ ਤੋਂ ਛੇ ਕੁਇੰਟਲ ਘਟ ਗਿਆ ।ਉਨ੍ਹਾਂ ਕਿਹਾ ਕਿ ਜਦੋਂ  150 ਤੋਂ 200 ਘੱਟ ਸ਼ੈੱਲਰ ਵਾਲਿਆਂ ਨੇ ਲੈ ਲਿਆ ।ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹ ਸ਼ੈਲਰ ਵਾਲੇ ਜਾਂ ਤਾਂ ਸਾਨੂੰ ਘੱਟ ਦੇ ਦਿਨ ਤੇ ਜਾਂ ਫਿਰ ਸਾਡੇ ਕੋਲੋਂ ਸ਼ਾਟਜ਼ ਦੇ ਦਿੰਨੇ ਹਾਂ ਤੇ ਜੇਕਰ ਤੇ ਜੇ ਸ਼ਾਟਜ਼ ਲੈਣੀ ਤਾਂ ਘੱਟ ਇਨ੍ਹਾਂ ਦਾ ।ਹੁਣ ਸ਼ੈੱਲਰ ਵਾਲੇ ਕਰ ਰਹੇ ਹਨ ਕਿ ਪਹਿਲਾਂ ਜੱਟ ਕੋਲੋਂ ਕੱਟ ਲੈ ਲਿਆ ਅਤੇ ਹੁਣ ਮਜ਼ਦੂਰਾਂ ਕੋਲੋਂ ਵੀ ਘੱਟ ਲੈ ਲਈਏ  ।ਤੇ ਇਹ ਇਸ ਤਰ੍ਹਾਂ ਕਰਕੇ ਮਜ਼ਦੂਰਾਂ ਨੂੰ ਮਾਰ ਰਹੇ ਹਨ ਅਤੇ ਦੋਵਾਂ ਨਾਲ ਧੱਕਾ ਕਰ ਰਹੇ ਹਨ ।ਜੇਕਰ ਇਸੇ ਤਰ੍ਹਾਂ ਮਜ਼ਦੂਰਾਂ ਨਾਲ ਧੱਕਾ ਹੁੰਦਾ ਰਿਹਾ ਤਾਂ ਉਹ ਇਸ ਧਰਨੇ ਨੂੰ ਇਸੇ ਤਰ੍ਹਾਂ ਹੀ  ਜਾਰੀ ਰੱਖਣਗੇ ਅਤੇ ਹੋਰ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ।ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਇਸ ਦੌਰਾਨ ਉਨ੍ਹਾਂ ਦੇ ਵੱਲੋਂ  ਮਾਰਕੀਟ ਕਮੇਟੀ ਕਾਦੀਆਂ ਦੇ ਸਕੱਤਰ ਬਿਕਰਮਜੀਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ।ਅਖੀਰ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ ਭੱਤੂ ਮਾਹਲ ਅਤੇ ਆਏ ਹੋਏ ਮਜ਼ਦੂਰਾਂ ਨੇ ਕਿਹਾ ਕਿ ਸਾਰੇ ਰਲ ਮਿਲ ਕੇ ਮਜ਼ਦੂਰਾਂ ਨੂੰ ਮਾਰ ਰਹੇ ਹਨ ।ਪਰ ਮਜ਼ਦੂਰਾਂ ਦੇ ਹੱਕਾਂ ਨੂੰ ਕਿਸੇ ਵੀ ਕੀਮਤ ਤੇ ਮਰਨ ਨਹੀਂ ਦਿੱਤਾ ਜਾਵੇਗਾ ।



ਉੱਧਰ ਦੂਜੇ ਪਾਸੇ ਮਾਰਕੀਟ ਕਮੇਟੀ ਕਾਦੀਆਂ ਦੇ ਸਕੱਤਰ ਬਿਕਰਮਜੀਤ ਸਿੰਘ ਦੇ ਵੱਲੋਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਮਜ਼ਦੂਰਾਂ ਨਾਲ ਮੁਲਾਕਾਤ ਕਰਨ ਉਪਰੰਤ  ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਕਿ ਇਸ ਸੰਬੰਧੀ ਗੱਲਬਾਤ ਚੱਲ ਰਹੀ ਹੈ ।ਤੇ ਸਮੂਹ ਸ਼ੈਲਰ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਕੀਤੀ ਜਾਵੇਗੀ ਅਤੇ   ਜਲਦੀ ਹੱਲ ਕਰਵਾ ਦਿੱਤਾ ਜਾਵੇਗਾ ਤਾਂ ਜੋ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ ।




Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ