daily news qadian 12 ਨਵੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ
daily news qadian
chief editor Gurpreet singh
12 ਨਵੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ (ਕੰਚਨ ਬਾਲਾ ਚੌਹਾਨ )
ਪ੍ਰਿਆ ਭਾਟੀਆ ਹੀਰਾ ਸਿੰਘ ਦੇ ਵੱਲੋਂ ਕਾਦੀਆਂ ਚ ਕਰਵਾਇਆ ਜਾ ਰਿਹਾ ਹੈ ਰੋਜ਼ਾਨਾ ਵੱਖ ਵੱਖ ਥਾਵਾਂ ਤੇ ਕੈਂਪ ਲਗਾ ਕੇ ਲੋਕਾਂ ਨੂੰ ਲੋਕ ਅਦਾਲਤ ਸਬੰਧੀ ਜਾਗਰੂਕ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਸੈਸ਼ਨ ਜੱਜ ਮਾਣਯੋਗ ਰਾਜਿੰਦਰ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਮਾਣਯੋਗ ਨਵਦੀਪ ਕੌਰ ਗਿੱਲ ਜੀ ਦੀ ਅਗਵਾਈ ਹੇਠ 31 ਅਕਤੂਬਰ ਤੋਂ 13 ਨਵੰਬਰ ਤੱਕ ਵਕੀਲ, ਪੈਰਾ ਲੀਗਲ ਵਲੰਟੀਅਰ, ਸੋਸ਼ਲ ਵਰਕਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ 12 ਨਵੰਬਰ ਨੂੰ ਲੱਗਣ ਜਾ ਰਹੀ ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦੇਣ ਸਬੰਧੀ 'ਲੀਗਲ ਅਵੇਅਰਨੈੱਸ ਕੈੰਪ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕੌਮੀ ਲੋਕ ਅਦਾਲਤ ਦੇ ਮੈਂਬਰ ਅਤੇ ' ਦਿ ਵੁਮੈਨ ਐਂਡ ਚਾਈਲਡ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ਼੍ਰੀਮਤੀ ਕੰਚਨ ਬਾਲਾ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਲੀਗਲ ਅਵੇਅਰਨੈੱਸ ਕੈੰਪ' ਦਾ ਮੁੱਖ ਮਕਸਦ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਹੈ ਤਾਂਕਿ ਉਹਨਾਂ ਲੋਕਾਂ ਨੂੰ ਇਨਸਾਫ ਹਾਸਿਲ ਕਰਨ ਵਿੱਚ ਕੋਈ ਦਿੱਕਤ ਨਾ ਪੇਸ਼ ਆਵੇ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਲੋਕ ਅਨੁਸੂਚਿਤ ਜਾਤੀਆਂ ਜਾਂ ਕਬੀਲਿਆਂ ਨਾਲ ਸੰਬੰਧਿਤ ਹਨ, ਕੁਦਰਤੀ ਆਫ਼ਤਾਂ ਦੇ ਮਾਰੇ ਹਨ, ਬੇਰੋਜ਼ਗਾਰ ਜਾਂ ਮਾਨਸਿਕ ਰੋਗੀ ਹਨ, ਉਦਯੋਗਿਕ ਕਾਮੇ, ਇਸਤਰੀ ਜਾਂ ਬੱਚੇ, ਹਿਰਾਸਤ ਵਿੱਚ ਵਿਅਕਤੀ ਜਾਂ ਜਿਸਦੀ ਆਮਦਨ ਸਾਲਾਨਾ ਤਿਨ ਲੱਖ ਰੁਪਏ ਤੋਂ ਘੱਟ ਹੈ, ਉਹਨਾਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਉਹਨਾਂ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਵਿੱਚ ਇਹ ਲੋਕ ਦੀਵਾਨੀ ਕੇਸ, ਪਰਿਵਾਰਿਕ ਝਗੜੇ, ਐਕਸੀਡੈਂਟ ਕੇਸ, ਲੇਬਰ ਕੋਰਟ ਕੇਸ, ਜਾਇਦਾਦ ਸੰਬੰਧੀ, ਨੌਕਰੀ ਸੰਬੰਧੀ, ਫੌਜਦਾਰੀ ਕੇਸ, ਮੌਲਿਕ ਅਧਿਕਾਰਾਂ ਦੀ ਰਾਖੀ ਸੰਬੰਧੀ, ਹਿਰਾਸਤ ਸੰਬੰਧੀ ਕੇਸਾਂ ਵਿੱਚ ਮਦਦ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਇਹ ਸੇਵਾਵਾਂ ਲੈਣ ਲਈ ਲਾਭਕਾਰੀਆਂ ਨੂੰ ਗੁਰਦਾਸਪੁਰ ਕੋਰਟ ਵਿੱਚ ਕਮਰਾ ਨੰਬਰ 104 ਵਿੱਚ ਜਾਂ ਬਟਾਲਾ ਕੋਰਟ ਵਿਚ ਫ਼ਰੰਟ ਆਫਿਸ ਵਿੱਚ ਜਾ ਕੇ ਲਿਖਤੀ ਰੂਪ ਵਿੱਚ ਜਾਂ ਜ਼ੁਬਾਨੀ ਦਸ ਕੇ, ਆਪਣੇ ਅਧਾਰ ਕਾਰਡ ਦੀ ਕਾਪੀ ਜਮਾ ਕਰਵਾ ਕੇ ਆਪਣਾ ਕੇਸ ਦਰਜ ਕਰਵਾ ਸਕਦੇ ਹਨ। 12 ਨਵੰਬਰ ਨੂੰ ਲੱਗਣ ਜਾ ਰਹੀ ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਕੇਸ ਅਦਾਲਤਾਂ ਵਿੱਚ ਬਹੁਤ ਲੰਬੇ ਸਮੇਂ ਤੋਂ ਚਲ ਰਹੇ ਹਨ, ਉਹ ਦੋਵੇਂ ਧਿਰਾਂ ਆਪਸੀ ਰਜਾਮੰਦੀ ਨਾਲ ਆਪਣਾ ਕੇਸ ਕੌਮੀ ਲੋਕ ਅਦਾਲਤ ਵਿੱਚ ਲਗਾ ਕੇ ਇਕ ਹੀ ਦਿਨ ਵਿੱਚ ਆਪਣੇ ਕੇਸ ਦੇ ਫੈਸਲੇ ਦੀ ਕਾਪੀ ਲੈ ਸਕਦੇ ਹਨ, ਉਹਨਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ, ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ।ਇਸੇ ਤਰ੍ਹਾਂ ਸੋਸ਼ਲ ਵਰਕਰ ਪ੍ਰਿਆ ਭਾਟੀਆ ਅਤੇ ਹੀਰਾ ਸਿੰਘ ਦੇ ਵੱਲੋਂ ਕਾਦੀਆਂ ਦੇ ਵੱਖ ਵੱਖ ਥਾਵਾਂ ਤੇ ਕੈਂਪ ਲਗਾ ਕੇ ਲੋਕ ਅਦਾਲਤ ਸਬੰਧੀ ਲੋਕਾਂ ਨੂੰ ਕੀਤਾ ਜਾ ਰਿਹਾ ।ਅਤੇ ਲੋਕਾਂ ਨੂੰ ਕਾਨੂੰਨੀ ਹੱਕਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

Comments
Post a Comment