DAILY NEWS QADIAN (DNQ) ਗ਼ਦਰੀ ਬਾਬਿਆਂ ਦੀ ਯਾਦ ਵਿੱਚ 37 ਵੇਂ ਮੇਲੇ ਵਿੱਚ ਬ੍ਰਾਈਟ ਫਿਊਚਰ ਅਕੈਡਮੀ ਰਾਜਪੁਰਾ ਦੇ ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ
ਕਾਦੀਆਂ 2 ਨਵੰਬਰ (ਗੁਰਪ੍ਰੀਤ ਸਿੰਘ )ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਹੋ ਰਹੇ ਗ਼ਦਰੀ ਬਾਬਿਆਂ ਦੀ ਯਾਦ ਵਿੱਚ 37 ਵੇਂ ਮੇਲੇ ਵਿੱਚ ਬ੍ਰਾਈਟ ਫਿਊਚਰ ਅਕੈਡਮੀ ਰਾਜਪੁਰਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਗੁਰਸੇਵਕ ਸਿੰਘ ਰਿਆੜ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ।ਸੰਸਥਾ ਦੇ ਮੁੱਖ ਪ੍ਰਬੰਧਕ ਸੰਦੀਪ ਧਾਰੀਵਾਲ ਭੋਜਾ ਨੇ ਕਿਹਾ ਕਿ ਇਹ ਮੇਲਾ ਮਨੁੱਖ ਦੇ ਜਿਉਣ ਹੱਕਾਂ ਦੇ ਸੰਘਰਸ਼ਾਂ ਦੀ ਗਾਥਾ ਦਾ ਪ੍ਰਤੀਕ ਬਣ ਚੁੱਕਾ ਹੈ ।ਇੱਥੇ ਵੱਖ ਵੱਖ ਖੇਤਰਾਂ ਵਿੱਚ ਮਨੁੱਖੀ ਹੱਕਾਂ ਦੇ ਸੰਘਰਸ਼ੀ ਲੋਕ ਮਿਲ ਬੈਠ ਕੇ ਸੰਘਰਸ਼ਾਂ ਦੇ ਹੋਕੇ ਨੂੰ ਹੋਰ ਵੀ ਬੁਲੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਬੋਲੀ ਸੱਭਿਆਚਾਰ ਇੱਕ ਹੈ ।ਪਰ ਸੌੜੀ ਸਿਆਸਤ ਤਹਿਤ ਲਹਿੰਦੇ ਪੰਜਾਬ ਤੋਂ ਗ਼ਦਰੀ ਬਾਬਿਆਂ ਨੂੰ ਸਤਿਕਾਰ ਭੇਟ ਕਰਨ ਆਉਣ ਵਾਲੇ ਲੋਕਾਂ ਨੂੰ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਨੇ ਰੋਕ ਕੇ ਆਪਣੇ ਕਰੂਪ ਚਿਹਰੇ ਨੂੰ ਨੰਗਾ ਕੀਤਾ ਹੈ ।ਅੱਖਰ ਗਿਆਨ ਦੇ ਨਾਲ ਹੀ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਵੀ ਸਿੱਖਿਆ ਦਾ ਹਿੱਸਾ ਹੈ ।ਇਸੇ ਨਿਸ਼ਾਨੇ ਦੀ ਪੂਰਤੀ ਲਈ ਅੱਜ ਬ੍ਰਾਈਟ ਫਿਊਚਰ ਅਕੈਡਮੀ ਦੇ ਵਿਦਿਆਰਥੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪਹੁੰਚੇ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਮਾਸਟਰ ਰਜਿੰਦਰ ਭਦੌੜ ਨੇ ਹਾਲ ਦੇ ਮੁਹੰਮਦ ਸਿੰਘ ਆਜ਼ਾਦ ਨਗਰ ਵਿਖੇ ਬੱਚਿਆਂ ਨਾਲ ਯਾਦਗਾਰੀ ਤਸਵੀਰ ਖਿਚਵਾਈ ,ਬੱਚਿਆਂ ਨੂੰ ਸਕੂਲੀ ਸਿੱਖਿਆ ਤੋਂ ਇਲਾਵਾ ਹੋਰ ਵੀ ਸਾਹਿਤ ਪੜ੍ਹਨ ਦੀ ਪ੍ਰੇਰਨਾ ਦਿੱਤੀ ।ਉਨ੍ਹਾਂ ਬੱਚਿਆਂ ਦੀ ਲਗਨ ਦਾ ਹੌਸਲਾ ਅਫ਼ਜ਼ਾਈ ਵੀ ਕੀਤੀ ।ਇਸ ਮੌਕੇ ਸਕੂਲ ਦੇ ਅਧਿਆਪਕ ਅਨੂ ਬਾਲਾ ,ਸਰਬਜੀਤ ਕੌਰ ਕੋਟ ਖਾਨ ਮੁਹੰਮਦ, ਇਸ਼ਿਤਾ ਠਾਕੁਰ ,ਤਲਵਿੰਦਰ ਕੌਰ ਆਦਿ ਹਾਜ਼ਰ ਸਨ ।


Comments
Post a Comment