daily news qadian ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ
daily news qadian
chief editor Gurpreet singh
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਸੰਘਰਸ਼ ਦਾ ਐਲਾਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਮੱਕਾ ਸਾਹਿਬ ਜੀ ਦੇ ਪੇਂਡੂ ਇਕਾਈਆਂ ਦੇ ਸਾਰੇ ਪ੍ਰਧਾਨ ਤੇ ਸਕੱਤਰ ਸਾਹਿਬਾਨ ਨੋਟ ਕਰਨ ਕਿ 26 ਨਵੰਬਰ ਤੋਂ ਡੀਸੀ ਦਫ਼ਤਰ ਗੁਰਦਾਸਪੁਰ ਦੇ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਦੀ ਤਿਆਰੀ ਲਈ 11 ਨਵੰਬਰ ਤੋਂ ਪਿੰਡ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।ਇਹ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਸ੍ਰ ਹਰਵਿੰਦਰ ਸਿੰਘ ਖੁਜਾਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸ੍ਰ ਹਰਜੀਤ ਸਿੰਘ ਲੀਲ੍ਹ ਕਲਾਂ ਦੀ ਅਗਵਾਈ ਵਿੱਚ ਲੱਗਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਇਹ ਲੱਗਣ ਵਾਲੀਆਂ ਮੀਟਿੰਗਾਂ 11.11.2022 ਨੂੰ 9.00 ਵਜੇ ਪਿੰਡ ਲੀਲ੍ਹ ਕਲਾਂ।11ਵਜੇ ਪਿੰਡ ਕੰਡੀਲਾ।1 ਵਜੇ ਪਿੰਡ ਨੱਤ।
3 ਵਜੇ ਪਿੰਡ ਮੋਕਲ। 12.11.2022 ਨੂੰ 9 ਵਜੇ ਪਿੰਡ ਭੈਣੀ ਬਾਂਗਰ।11 ਵਜੇ ਪਿੰਡ ਤੁਗਲਵਾਲ।1 ਵਜੇ ਪਿੰਡ ਭੰਗਵਾਂ।3 ਵਜੇ ਪਿੰਡ ਸਲਾਹਪੁਰ।13.11.2022 ਨੂੰ 9 ਵਜੇ ਪਿੰਡ ਕੋਟਲਾ ਮੂਸਾ।11 ਵਜੇ ਪਿੰਡ ਧੰਨੇ।
1 ਵਜੇ ਪਿੰਡ ਥਿੰਦ ਧਾਰੀਵਾਲ।3 ਵਜੇ ਪਿੰਡ ਬਹਿਲੂਵਾਲ 14.11.2022 ਨੂੰ ਪਿੰਡ ਭੁੱਲਰ।ਵਿਖੇ ਮੀਟਿੰਗਾਂ ਲੱਗਣਗੀਆਂ ਜਿਸ ਮੀਟਿੰਗ ਦੇ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ ਅਤੇ ਨਾਲ ਹੀ 26 ਨਵੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਸਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ।ਇਸ ਦੌਰਾਨ ਇਕੱਤਰ ਹੋਏ ਕਿਸਾਨ ਅਤੇ ਕਿਸਾਨ ਬੀਬੀਆਂ ਮੰਗ ਕਰਨਗੇ ਕਿ ਬਿਜਲੀ ਵੰਡ ਕਾਨੂੰਨ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ,23 ਫ਼ਸਲਾਂ ਦੀ ਖਰੀਦ ਦਾ ਕਾਨੂੰਨ ਲਾਗੂ ਕੀਤਾ ਜਾਵੇ,ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਫ਼ਸਲਾਂ ਦੇ ਭਾਅ ਲਾਗਤ ਖਰਚਿਆਂ ਵਿਚ 50% ਮੁਨਾਫ਼ਾ ਜੋੜ ਕੇ ਦੇਣ,ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ,ਕਿਸਾਨਾਂ ਮਜ਼ਦੂਰਾਂ ਨੂੰ ਕੁਸ਼ਲ-ਕਾਮਾ ਗਿਣ ਕੇ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ,ਵਿਸ਼ਵ ਬੈਂਕ ਦੇ ਨਿਰਦੇਸ਼ਾਂ ਹੇਠ ਪ੍ਰਾਈਵੇਟ ਕੰਪਨੀਆਂ ਵੱਲੋਂ ਲਗਾਏ ਜਾ ਰਹੇ ਨਹਿਰੀ ਪ੍ਰੋਜੈਕਟ ਰੱਦ ਕਰਨ,ਨਹਿਰੀ ਪਾਣੀ ਪੰਜਾਬ ਦੀ ਸਾਰੀ ਜ਼ਮੀਨ ਤੱਕ ਪਹੁਚਾਉਣ,ਧਰਤੀ ਹੇਠਲੇ ਪਾਣੀ ਵਿੱਚ ਸਨਅਤਾਂ ਦੇ ਪੈ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ, ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ਤੇ ਬੰਦ ਕਰਨ,ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ,ਗੰਨੇ ਦਾ ਸਾਰਾ ਬਕਾਇਆ ਜਾਰੀ ਕਰਨ,ਪੇਂਡੂ ਕਾਮਨ ਲੈਂਡ ਐਕਟ 1961 ਵਿੱਚ ਕੀਤੀ ਸੋਧ ਰੱਦ ਕਰਨ ਦੀ ਮੰਗ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾਂ ਤੋਂ ਇਲਾਵਾ ਜ਼ੋਨ ਦੇ ਸਕੱਤਰ ਭਜਨ ਸਿੰਘ ਨੱਤ, ਖਜਾਨਚੀ ਬਲਵਿੰਦਰ ਸਿੰਘ ਕੋਟਲਾ ਮੂਸਾ, ਪ੍ਰੈਸ ਸਕੱਤਰ ਵਰਿੰਦਰ ਸਿੰਘ ਧੰਨੇ, ਬਾਬਾ ਸੁਖਦੇਵ ਸਿੰਘ ਨੱਤ ਵਲੰਟੀਅਰ ਇੰਚਾਰਜ, ਚੈਂਚਲ ਸਿੰਘ ਮੋਕਲ, ਗੁਰਮੇਜ ਸਿੰਘ ਥਿੰਦ, ਸੂਬੇਦਾਰ ਬਲਵਿੰਦਰ ਸਿੰਘ ਧੰਨੇ, ਸੂਬੇਦਾਰ ਜਸਵਿੰਦਰ ਸਿੰਘ ਢਿੱਲੋਂ, ਗੁਲਜਾਰ ਸਿੰਘ ਲੀਲ ਕਲਾਂ, ਮੰਗਲ ਸਿੰਘ ਲੀਲ ਕਲਾਂ, ਨਿਸ਼ਾਨ ਸਿੰਘ ਕੰਡੀਲਾ, ਹਰਜੀਤ ਸਿੰਘ ਧਾਰੀਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ ।

Comments
Post a Comment