Daily news qadian ਹਲਕਾ ਕਾਦੀਆਂ ਵਲੋਂ ਮਾਹਲ ਨੇ ਜ: ਤੁਗਲਵਾਲ ਤੇ ਜ ਜੱਸਲ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਬਨਣ ਤੇ ਕੀਤਾ ਸਨਮਾਨਿਤ

 *ਹਲਕਾ ਕਾਦੀਆਂ ਵਲੋਂ ਮਾਹਲ ਨੇ ਜ: ਤੁਗਲਵਾਲ ਤੇ ਜ ਜੱਸਲ  ਨੂੰ ਅੰਤ੍ਰਿੰਗ ਕਮੇਟੀ ਮੈਂਬਰ ਬਨਣ ਤੇ ਕੀਤਾ ਸਨਮਾਨਿਤ* 



MD. Gurpreet singh

Daily news qadian








 *ਪਾਰਟੀ ਦੀਆਂ ਭਾਵਨਾਵਾਂ ਤੇ ਸੇਵਾਦਾਰ ਬਣ ਕੇ ਪਹਿਰਾ ਦੇਣ ਦਾ ਯਤਨ ਕਰਾਂਗੇ : ਤੁਗਲਵਾਲ, ਜੱਸਲ* 

     ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥਕ, ਟਕਸਾਲੀ, ਕੁਰਬਾਨੀ ਵਾਲੇ, ਵਫਾਦਾਰ ਤੇ ਪਾਰਟੀ ਨੂੰ ਸਮਰਪਿਤ ਹੋਕੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਮਾਣ ਸਨਮਾਨ ਨਾਲ ਨਿਵਾਜਿਆ।

     ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ  

ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਮੁੱਖ ਸੇਵਾਦਾਰ ਸ: ਗੁਰਇਕਬਾਲ ਸਿੰਘ ਮਾਹਲ ਨੇ ਜ: ਸੁਰਜੀਤ ਸਿੰਘ ਤੁਗਲਵਾਲ ਤੇ ਜ: ਗੁਰਨਾਮ ਸਿੰਘ ਜੱਸਲ ਨੂੰ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੀ ਖੁਸ਼ੀ ਵਿੱਚ ਤੇ ਹਾਈਕਮਾਨ ਦਾ ਧੰਨਵਾਦ ਕਰਨ ਹਿੱਤ ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਵਿਖੇ ਰਖੇਂ ਸਨਮਾਨ ਸਮਾਰੋਹ ਮੌਕੇ ਪ੍ਰਗਟ ਕੀਤਾ।





        ‌ਸ: ਗੁਰਇਕਬਾਲ ਸਿੰਘ ਮਾਹਲ ਨੇ ਸ: ਹਰਜਿੰਦਰ ਸਿੰਘ ਧਾਮੀ ਦੇ ਦੂਸਰੀ ਵਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜ਼ਿਲ੍ਹਾ ਗੁਰਦਾਸਪੁਰ ਤੋ  ਜ: ਸੁਰਜੀਤ ਸਿੰਘ ਤੁਗਲਵਾਲ ਤੇ ਜ:ਗੁਰਨਾਮ ਸਿੰਘ ਜੱਸਲ ਦੇ ਅੰਤ੍ਰਿੰਗ ਕਮੇਟੀ ਮੈਂਬਰ ਚੁਣੇ ਜਾਣ ਤੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ: ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਸ: ਬਿਕਰਮ ਸਿੰਘ ਮਜੀਠੀਆ,ਸ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਿਲ੍ਹਾ ਪ੍ਰਧਾਨ ਸ: ਗੁਰਬਚਨ ਸਿੰਘ ਬਬੇਹਾਲੀ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

      ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਕਲੇਰ ਤੇ ਸ: ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆਂ ਨੇ ਨਵੇਂ ਚੁਣੇ ਅੰਤ੍ਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ: ਗੁਰਨਾਮ ਸਿੰਘ ਜੱਸਲ ਤੇ ਜ: ਸੁਰਜੀਤ ਸਿੰਘ ਤੁਗਲਵਾਲ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ।

       ਜ: ਗੁਰਨਾਮ ਸਿੰਘ ਜੱਸਲ ਤੇ ਜ: ਸੁਰਜੀਤ ਸਿੰਘ ਤੁਗਲਵਾਲ  ਨੇ ਸ:ਗੁਰਇਕਬਾਲ ਸਿੰਘ ਮਾਹਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਕਾਦੀਆਂ ਵਲੋਂ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਐਡਵੋਕੇਟ ਸ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਰਟੀ ਹਾਈਕਮਾਨ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਭਾਵਨਾ ਨਾਲ ਪਾਰਟੀ ਨੇ ਮਾਣ ਬਖਸ਼ਿਆ ਉਸ ਉਪਰ ਡੱਟ ਕੇ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਬਣ ਕੇ ਪਹਿਰਾ ਦੇਣ ਦਾ ਯਤਨ ਕਰਾਂਗੇ।







  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਗੁਰਵਿੰਦਰ ਸਿੰਘ ਤਲਵੰਡੀ ਮੈਨੇਜਰ,ਸ :ਮਨਜੀਤ ਸਿੰਘ ਜਫਰਵਾਲ ਮੈਨੇਜਰ,ਸ: ਕਵਲਪ੍ਰੀਤ ਸਿੰਘ ਦੋਲਤਪੁਰ,ਸ :ਜਤਿੰਦਰ ਪਾਲ ਸਿੰਘ ਵਿੱਕੀ,ਸ: ਕੁਲਵਿੰਦਰ ਸਿੰਘ ਲਾਡੀ , ਸ :ਸਤਨਾਮ ਸਿੰਘ ਗੋਸਲ ਅਕਾਊਂਟੈਂਟ,ਕੈਪਟਨ ਰਨਧੀਰ ਸਿੰਘ ਕੰਗ,ਦਲੇਰ ਸਿੰਘ ਥੇਹ ਤਿਖਾ ਸਰਪੰਚ ਭਾਈ ਗੁਰਦੇਵ ਸਿੰਘ ਗ੍ਰੰਥੀ,ਸ: ਬਲਵਿੰਦਰ ਸਿੰਘ ਬਲ ਸਰਪੰਚ,ਸ: ਕਸ਼ਮੀਰ ਸਿੰਘ ਸਿੰਘਪੁਰਾ ਸਰਪੰਚ,ਸ: ਪ੍ਰੇਮ ਸਿੰਘ ਘੁੰਮਣ,ਆਸੂ ਪਹਿਲਵਾਨ ਧਾਰੀਵਾਲ,ਟੋਨਾਂ ਪਹਿਲਵਾਨ ਫਜੂਪੁਰ,ਇੰਦਰਾਇਸ ਹੰਸ ਕੋਸਲਰ ਧਾਰੀਵਾਲ ਪੰ:ਉਂਕਾਰ ਨਾਥ ਅਖਲਾਸਪੁਰ,ਸ: ਜਤਿੰਦਰ ਸਿੰਘ ਹੈਪੀ ਡਡਵਾਂ,ਕੈਪਟਨ ਗੁਰਪਾਲ ਸਿੰਘ,ਸ: ਹਰਵਿੰਦਰ ਸਿੰਘ ਜਫਰਵਾਲ,ਸ :ਕੁਲਵੰਤ ਸਿੰਘ ਜਫਰਵਾਲ ਸਾਬਕਾ ਮੈਨੇਜਰ,ਸ:ਮੋਹਨਦੀਪ ਸਿੰਘ ਗੁ:ਇਸ:,ਸ :ਪਰਮਜੀਤ ਸਿੰਘ ਆਰ ਕੇ, ਦਿਲਬਾਗ ਸਿੰਘ, ਮਨਜੀਤ ਸਿੰਘ ਬੁੱਟਰ, ਗੁਰਦਿਆਲ ਸਿੰਘ ਭੁੱਲਰ ਅੰਤਰਜੀਤ ਸਿੰਘ ਆਦਿ ਹਾਜ਼ਰ ਸਨ।





Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,