daily news qadian ਮੋਦੀ ਦੀ ਪੰਜਾਬ ਫੇਰੀ ਦੌਰਾਨ ਪਿੰਡ ਲੀਲਕਲਾਂ ਚ ਸਾੜਿਆ ਪੁਤਲਾ

 









chief editor daily news qadian

Gurpreet singh 



ਕਾਦੀਆਂ  5 ਨਵੰਬਰ (ਗੁਰਪ੍ਰੀਤ ਸਿੰਘ  )

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੰਡ ਲੀਲ ਕਲਾਂ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾਂ ਦੀ ਅਗਵਾਈ ਵਿਚ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਕਿਸਾਨ ਆਗੂਆਂ ਦੇ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਵੱਲੋਂ  ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ ਅਤੇ ਪੰਜਾਬ ਫੇਰੀ ਦੌਰਾਨ ਉਨ੍ਹਾਂ ਦਾ ਅੱਜ ਵਿਰੋਧ ਕੀਤਾ ਗਿਆ ਉਨ੍ਹਾਂ ਕਿਹਾ ਕਿ  ਸਰਕਾਰ ਤੁਰੰਤ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵੇ ਅਤੇ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਕੀਤੇ ਨਾਜਾਇਜ਼ ਕੇਸ ਰੱਦ ਕੀਤੇ ਜਾਣ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਹੀਦ ਮੰਨ ਕੇ ਪੰਜ ਲੱਖ ਰੁਪਏ ਮੁਆਵਜ਼ਾ ਤੇ  ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ  23 ਫਸਲਾਂ ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਲਾਗੂ ਕੀਤਾ ਜਾਵੇ ਬਿਜਲੀ ਵੰਡ ਲਾਈਸੈਂਸ ਪ੍ਰਣਾਲੀ ਨੂੰ ਰੱਦ ਕੀਤਾ ਜਾਵੇ  ।ਜੇਕਰ ਕਿਸਾਨ ਜਥੇਬੰਦੀ ਦੀਆਂ ਮੰਨੀਆਂ ਮੰਗਾਂ ਕੇਂਦਰ ਸਰਕਾਰ  ਲਾਗੂ ਨਹੀਂ ਕਰਦੀ ਤਾਂ ਸਰਕਾਰ ਦੇ ਖਿਲਾਫ ਸੰਘਰਸ਼ ਜਥੇਬੰਦੀ ਵੱਲੋਂ ਹੋਰ ਵੀ ਤੇਜ਼ ਕੀਤਾ ਜਾਵੇਗਾ ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਲੀਲ ਕਲਾਂ ਤੋਂ ਇਲਾਵਾ ਜ਼ੋਨ ਦੇ ਸਕੱਤਰ ਭਜਨ ਸਿੰਘ ਨੱਤ, ਖਜਾਨਚੀ ਬਲਵਿੰਦਰ ਸਿੰਘ ਕੋਟਲਾ ਮੂਸਾ, ਪ੍ਰੈਸ ਸਕੱਤਰ ਵਰਿੰਦਰ ਸਿੰਘ ਧੰਨੇ, ਬਾਬਾ ਸੁਖਦੇਵ ਸਿੰਘ ਨੱਤ ਵਲੰਟੀਅਰ ਇੰਚਾਰਜ, ਚੈਂਚਲ ਸਿੰਘ ਮੋਕਲ,  ਗੁਰਮੇਜ ਸਿੰਘ ਥਿੰਦ, ਸੂਬੇਦਾਰ ਬਲਵਿੰਦਰ ਸਿੰਘ ਧੰਨੇ, ਸੂਬੇਦਾਰ ਜਸਵਿੰਦਰ ਸਿੰਘ ਢਿੱਲੋਂ, ਗੁਲਜਾਰ ਸਿੰਘ ਲੀਲ ਕਲਾਂ, ਮੰਗਲ ਸਿੰਘ ਲੀਲ ਕਲਾਂ, ਨਿਸ਼ਾਨ ਸਿੰਘ ਕੰਡੀਲਾ, ਹਰਜੀਤ ਸਿੰਘ ਧਾਰੀਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ  ।



Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ