DAILY NEWS QADIAN ਸਰਕਾਰ ਦੁਆਰਾ ਨਿਰਧਾਰਤ ਕੀਤਾ ਸਬਸਿਟੀ ਵਾਲਾ ਕਣਕ ਦਾ ਬੀਜ ਕਿਸਾਨਾਂ ਨੂੰ ਨਾ ਮਿਲਣ ਕਾਰਨ ਕਿਸਾਨਾਂ ਚ ਭਾਰੀ ਰੋਸ (ਹਰਵਿੰਦਰ ਸਿੰਘ ਖੁਜਾਲਾ ।
ਕਾਦੀਆਂ 3 ਨਵੰਬਰ (ਗੁਰਪ੍ਰੀਤ ਸਿੰਘ )
ਸਰਕਾਰ ਦੁਆਰਾ ਨਿਰਧਾਰਤ ਕੀਤਾ ਸਬਸਿਟੀ ਵਾਲਾ ਕਣਕ ਦਾ ਬੀਜ ਕਿਸਾਨਾਂ ਨੂੰ ਨਾ ਮਿਲਣ ਕਾਰਨ ਕਿਸਾਨਾਂ ਚ ਪਾਇਆ ਜਾ ਰਿਹਾ ਭਾਰੀ ਰੋਸ ਤੇ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ ਦੇ ਵੱਲੋਂ ਕੀਤਾ ਗਿਆ ।ਗੱਲਬਾਤ ਦੌਰਾਨ ਹਰਵਿੰਦਰ ਸਿੰਘ ਖੁਜਾਲਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਜੋ ਕਿ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਅਜੰਸੀਆ ਦਾ ਬੀਜ ਡੀਲਰਾਂ ਤੋਂ ਨਾ ਮਿਲਣ ਕਾਰਨ ਕਿਸਾਨਾਂ ਨੂੰ ਕਾਫ਼ੀ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪਣੇ ਬਲਾਕ ਦੇ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਦਫ਼ਤਰ ਪਹੁੰਚਦਾ ਤਾਂ ਉੱਥੇ ਉਸ ਨੂੰ ਇਕ ਰਸੀਦ ਮਿਲਦੀ ਹੈ ਕਿ ਤੁਸੀਂ ਡੀਲਰ ਤੋਂ ਜਾ ਕੇ ਇਸ ਅਜੰਸੀ ਦਾ ਬੀਜ ਲੈ ਲਓ ਤੇ ਜਦੋਂ ਕਿਸਾਨ ਡੀਲਰ ਕੋਲ ਪਹੁੰਚਦਾ ਤਾਂ ਡੀਲਰ ਦਾ ਅੱਗੋਂ ਕਹਿਣਾ ਹੈ ਕਿ ਇਸ ਅਜੰਸੀ ਦਾ ਬੀਜ ਨਹੀਂ ਹੈ ਤੁਸੀਂ ਹੋਰ ਕੰਪਨੀ ਦਾ ਬੀਜ ਲੈ ਲਓ ਜਿਸ ਦਾ ਕਿ ਤੁਹਾਨੂੰ ਪੂਰਾ ਮੁੱਲ ਦੇਣਾ ਪਵੇਗਾ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਅਜੰਸੀ ਦੇ ਬੀਜ ਨਾ ਮਿਲਣ ਕਾਰਨ ਕਿਸਾਨਾਂ ਨੂੰ ਹੋਰ ਅਜੰਸੀਆ ਦਾ ਬੀਜ ਮਜਬੂਰ ਹੋ ਕੇ ਲੈਣਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਇਨ੍ਹਾਂ ਅਜੰਸੀ ਦੇ ਬੀਜਾਂ ਉੱਪਰ ਸਬਸਿਡੀ ਨਹੀਂ ਮਿਲੇਗੀ ਜਿਸ ਨਾਲ ਕਿਸਾਨਾਂ ਦਾ ਇਹ ਸਭ ਤੋਂ ਵੱਡਾ ਮਸਲਾ ਸਾਹਮਣੇ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪਾਸੇ ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਯੋਗ ਅਜੰਸੀਆ ਦਾ ਬੀਜ ਖਰੀਦਣ ਲਈ ਬਲਾਕ ਪੱਧਰੀ ਕਿਹਾ ਜਾ ਰਿਹਾ ਪਰ ਕਿਸਾਨਾਂ ਨੂੰ ਜ਼ਿਆਦਾਤਰ ਹੋਰ ਫਰਮਾ ਦਾ ਬਣਾਇਆ ਹੋਇਆ ਬੀਜ ਹੀ ਖਰੀਦਣਾ ਪੈ ਰਿਹਾ ।ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਅੱਜ ਕਿਸਾਨ ਮਜਬੂਰ ਹੋ ਰਿਹਾ ਹੈ ਅਤੇ ਕਿਸਾਨਾਂ ਦੇ ਵਿਚ ਰੋਸ ਪਾਇਆ ਜਾ ਰਿਹਾ ਜਿਸ ਦਾ ਕਿ ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਤਾਂ ਜੋ ਕਿਸਾਨਾਂ ਨੂੰ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਅਜੰਸੀਆ ਦਾ ਬੀਜ ਮਿਲ ਸਕੇ ।ਤੇ ਜਾਂ ਫਿਰ ਸਰਕਾਰ ਇਨ੍ਹਾਂ ਕੰਪਨੀਆਂ ਤੋਂ ਇਲਾਵਾ ਹੋਰਨਾਂ ਬਾਕੀ ਫਰਮਾਂ ਦੇ ਦੁਆਰਾ ਤਿਆਰ ਕਿਤੇ ਬੀਜ ਉਪਰ ਵੀ ਕਿਸਾਨਾਂ ਨੂੰ ਸਬਸਿਟੀ ਦੇਵੇ ਤੇ ਜਾਂ ਫਿਰ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਫਰਮਾਂ ਦਾ ਬੀਜ ਹਰ ਡੀਲਰ ਤੱਕ ਪਹੁੰਚਾਇਆ ਜਾਵੇ ।ਤਾਂ ਜੋ ਕਿਸਾਨ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਕਿਹਡ਼ੀਆਂ ਕਿਹਡ਼ੀਆਂ ਫਰਮਾ ਦਾ ਬੀਜ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਗਿਆ ਪੀ ਏ ਯੂ ਲੁਧਿਆਣਾ, ਪਨਸੀਡ ,ਇਫਕੋ ,ਕਰਿਭਕੋ, ਐੱਨ ਐੱਸ ਸੀ ,ਐੱਚ ਆਈ ਐੱਲ, ਨੈਫੈੱਡ ,ਐਨ ਐਫ ਐਲ,ਆਦਿ ਅਜੰਸੀਆ ਸਰਕਾਰ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਫਰਮਾ ਦਾ ਬੀਜ ਕਿਸਾਨਾਂ ਨੂੰ ਡੀਲਰਾਂ ਤੋਂ ਨਾ ਮਿਲਣ ਕਾਰਨ ਅੱਜ ਕਿਸਾਨ ਹਰ ਪਾਸੇ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ। ਜਿਸ ਦਾ ਕਾਰਨ ਸਰਕਾਰ ਹੈ ।ਡੀਲਰਾਂ ਦਾ ਕਿਸਾਨਾਂ ਨੂੰ ਕਹਿਣਾ ਹੈ ਕਿ ਇਹ ਸਰਕਾਰੀ ਅਜੰਸੀਆ ਦਾ ਬੀਜ ਸਾਡੇ ਕੋਲ ਨਹੀਂ ਹੈ ।

Comments
Post a Comment