daily news qadian ਸਵਾਈਨ ਫਲੂ ਇੱਕ ਇੰਫ਼ਲੂਐਜ਼ਾ ਵਾਇਰਸ ਰਾਹੀਂ ਫੈਲਦਾ (ਡਾ. ਵੰਦਨਾ)
ਸਵਾਈਨ ਫਲੂ ਇੱਕ ਇੰਫ਼ਲੂਐਜ਼ਾ ਵਾਇਰਸ ਰਾਹੀਂ ਫੈਲਦਾ (ਡਾ. ਵੰਦਨਾ)
daiy news qadian
MD Gurpreet singh
ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਜਿਲ੍ਹਾ ਐਪੀਡਿਮਾਲੋਜ਼ਿਸਟ ਡਾ. ਪ੍ਰਭਜੋਤ ਕੌਰ "ਕਲਸ਼ੀ " ਦੀ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਿਖੇ ਮਲੇਰੀਆਂ ਸਿਹਤ ਕਰਮਚਾਰੀ ਅਤੇ ਆਸ - ਪਾਸ ਦੇ ਪਿੰਡਾਂ ਦੇ ਆਏ ਹੋਏ ਲੋਕਾਂ ਨੂੰ ਡਾ. ਵੰਦਨਾ ਐਪੀਡਿਮਾਲੋਜ਼ਿਸਟ ਆਈ. ਡੀ. ਐਸ. ਪੀ.ਨੇ ਸਵਾਈਨ ਫਲੂ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਕਿ ਸਵਾਈਨ ਫਲੂ ਇੱਕ ਇੰਫ਼ਲੂਐਜ਼ਾ ਵਾਇਰਸ ਰਾਹੀਂ ਫੈਲਦਾ ਹੈ ਜੋ ਕਿ ਅੱਜ ਕੱਲ ਠੰਡ ਦੇ ਦਿਨਾਂ ਵਿੱਚ ਹਵਾ ਰਾਹੀਂ ਫੈਲਦਾ ਹੈ l
ਸਵਾਈਨ ਫਲੂ ਦੇ ਲੱਛਣ ਜਿਵੇਂ: ਤੇਜ਼ ਬੁਖਾਰ, ਖਾਸ਼ੀ, ਗਲਾ ਦੁਖਣਾ, ਟੱਟੀਆ - ਉਲਟੀਆ ਤੇ ਸਾਹ ਲੈਣ ਵਿੱਚ ਤਕਲੀਫ ਹੋਣਾ ਆਦਿ ਹੁੰਦੀਆਂ ਹਨ l ਸਵਾਈਨ ਫਲੂ ਤੋਂ ਬਚਓ ਲਈ ਛਿੱਕਦੇ ਜ਼ਾ ਖੰਘਦੇ ਸਮੇਂ ਆਪਣਾ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਕਿ ਰੱਖੋ, ਆਪਣੇ ਨੱਕ,ਮੂੰਹ ਤੇ ਅੱਖਾਂ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਥੋਵੋ,ਭੀੜ -ਭੱੜ੍ਹਕੇ ਵਾਲੇ ਥਾਵਾਂ ਤੇ ਨਾਂ ਜਾਵੋ, ਖੰਘ, ਵਗਦੀ ਨੱਕ,ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਤ ਵਿਆਕਤੀ ਤੋਂ ਇੱਕ ਮੀਟਰ ਦੀ ਦੂਰੀ ਬਣਾ ਕਿ ਰੱਖੋ l ਪੂਰੀ ਨੀਂਦ ਲਵੋ, ਸਰੀਰਕ ਤੌਰ ਤੇ ਚੁਸਤ, ਤਣਾਅ ਤੋਂ ਮੁਕਤ ਰਹੋ, ਬਹੁਤ ਸਾਰਾ ਪਾਣੀ ਪੀਓ ਪੋਸ਼ਟਿਕ ਭੋਜਨ ਖਾਓ l ਜਿਆਦਾ ਵੱਡੀ ਉਮਰ ਵਾਲੇ ਵਿਆਕਤੀ, ਗਰਭਵਤੀ ਔਰਤਾਂ, 05 ਸਾਲ ਦੀ ਉਮਰ ਤੋਂ ਛੋਟੇ ਬੱਚੇ,ਲੰਮੇ ਸਮੇਂ ਤੋਂ ਬਿਮਾਰੀ ਤੋਂ ਪੀੜ੍ਹਤ ਵਿਆਕਤੀ ਜਿਵੇਂ: ਕੈਂਸਰ, ਸ਼ੂਗਰ, ਦਿੱਲ ਦੀ ਬਿਮਾਰੀ, ਫੇਫੜੇ ਦੀ ਬਿਮਾਰੀ, ਗੁਰਦੇ ਦੀ ਬਿਮਾਰੀ ਤੋਂ ਪੀੜ੍ਹਤ ਵਿਅਕਤੀਆਂ ਨੂੰ ਅਜਿਹੇ ਲੱਛਣ ਦਿਖਾਈ ਦੇਣ ਤਾਂ ਤਰੁੰਤ ਨਜ਼ਦੀਕੀ ਸਿਹਤ ਸੈਂਟਰ ਵਿੱਚ ਆਪਣਾ ਚੈੱਕ -ਅਪ ਕਰਵਾਉਣਾ ਚਾਹੀਦਾ ਹੈ l ਸਵਾਈਨ ਫਲੂ ਦੀ ਬਿਮਾਰੀ ਦੇ ਮਰੀਜ਼ਾਂ ਲਈ ਸਿਵਲ ਹਸਪਤਾਲ ਬਟਾਲਾ, ਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖ਼ੇ ਆਈਸੋਂਲੇਸ਼ਨ ਵਾਰਡ ਬਣਾ ਦਿੱਤੇ ਹਨ , ਸਵਾਈਨ ਫਲੂ ਦੇ ਮਰੀਜ਼ਾਂ ਦਾ ਇਲਾਜ਼ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਵੇਗਾ,ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ l ਇਸ ਸਮੇਂ ਡਾ. ਮਮਤਾ ਐਪੀਡਿਮਾਲੋਜਿਸ਼ਟ,ਡਾ. ਸੋਨਾਲੀ, ਸ਼ਿਵ ਚਰਨ ਏ. ਐਮ. ਓ., ਜੋਬਨਪ੍ਰੀਤ ਸਿੰਘ ਐਚ. ਆਈ, ਤਰਸੇਮ ਸਿੰਘ ਗਿੱਲ ਐਚ ਆਈ,ਸ਼੍ਰੀਮਤੀ ਕਮਲਾ ਦੇਵੀ ਐਸ ਐਲ ਟੀ, ਹਰਪ੍ਰੀਤ ਸਿੰਘ ਐਚ ਆਈ, ਅਸ਼ੋਕ ਕੁਮਾਰ ਐਚ ਆਈ ,ਪ੍ਰਬੋਧ ਚੰਦਰ ਐਚ ਆਈ ਤੇ ਹੋਰ ਕਰਮਚਾਰੀ ਹਾਜ਼ਰ ਸਨ l

Comments
Post a Comment