daily news qadian ਜੀਵਨ ਦਾ ਮਕਸਦ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ - ਜਥੇਦਾਰ ਗੋਰਾ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸੁੰਦਰ ਦਸਤਾਰ ਸਜਾਉਣ ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ


ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਨੇ ਬੱਚਿਆਂ ਨੂੰ ਸਿਰੋਪਾਓ ਤੇ 3100-2100-1100 ਨਗਦ ਰਾਸ਼ੀ, ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ।



ਕਾਦੀਆਂ 4 ਨਵੰਬਰ(( ਗੁਰਪ੍ਰੀਤ ਸਿੰਘ )

.ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮੋਰਚਾ ਗੁਰੂ ਕਾ ਬਾਗ ਅਤੇ ਸਾਕਾ ਪੰਜਾ ਸਾਹਿਬ ਪਾਕਿਸਤਾਨ ਦੇ 100 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਦੇ ਵੱਖ-ਵੱਖ 32 ਸਕੂਲਾਂ ਦੇ ਵਿਦਿਆਰਥੀਆਂ ਦਾ ਫਾਈਨਲ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਕਰਵਾਇਆ ਗਿਆ।ਇਸ ਮੌਕੇ ਤੇ 125 ਵਿਦਿਆਰਥੀਆਂ ਨੇ ਭਾਗ ਲਿਆ।ਇਹ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲਾ ਦੈ ਭਾਗਾ ਵਿੱਚ ਕਰਵਾਇਆ ਗਿਆ ਜਿਸ ਵਿੱਚ ਪਹਿਲੇ ਦਰਜੇ ਵਿੱਚ 6ਵੀਂ ਤੋਂ 8ਵੀਂ ਦੇ ਵਿਦਿਆਰਥੀ ਅਤੇ ਦੂਸਰੇ ਦਰਜੇ ਵਿੱਚ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਸੁੰਦਰ ਦਸਤਾਰ ਸਜਾਉਣ ਦੇ ਪਹਿਲੇ ਦਰਜੇ ਵਿੱਚੋਂ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸ੍ਰ ਗੁਰਸਿਮਰਨ ਸਿੰਘ ਨੇ ਪਹਿਲਾਂ ਸਥਾਨ,ਸੈਂਟ ਸੋਲਜਰ ਸਕੂਲ ਬਹਾਦਰ ਹੂਸੈਨ ਦੇ ਸ੍ਰ ਤਨਵੀਰ ਸਿੰਘ ਨੇ ਦੂਸਰਾ ਸਥਾਨ ਅਤੇੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਸ੍ਰ ਸਾਹਿਬਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੂਸਰੇ ਦਰਜੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਦੇ ਸ੍ਰ ਗਗਨਪ੍ਰੀਤ ਸਿੰਘ ਨੇ ਪਹਿਲਾਂ ਸਥਾਨ, ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸ੍ਰ ਸੁਪਨਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਉਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਸ੍ਰ ਤਰਨਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ, ਸ੍ਰ ਨਵਪ੍ਰੀਤ ਸਿੰਘ ਪ੍ਰਿੰਸ ਅਤੇ ਸ੍ਰ ਗੁਰਪ੍ਰੀਤ ਸਿੰਘ ਕੋਠਾ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਹੁੰਦਿਆਂ ਪਹਿਲੇ, ਦੂਸਰੇ, ਤੀਸਰੇ, ਵਿਸ਼ੇਸ਼ ਸਥਾਨ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ,ਸਕੂਲ ਪ੍ਰਬੰਧਕਾਂ ਅਤੇ ਵੱਖ-ਵੱਖ ਪਤਵੰਤਿਆਂ ਨੂੰ ਵਧਾਈ ਦਿੰਦਿਆਂ ਸਮੂਹ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ, ਕਵੀਸ਼ਰ ਸਾਹਿਬਾਨ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁੰਦਰ ਦਸਤਾਰ ਸਜਾਉਣ ਦੇ ਫਾਈਨਲ ਮੁਕਾਬਲੇ ਵਿੱਚ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂਂ 3100-2100-1100 ਰੁਪਏ ਨਗਦ ਰਾਸ਼ੀ, ਦਸਤਾਰਾਂ ਅਤੇ ਸਨਮਾਨ ਚਿੰਨ੍ਹ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਗੋਰਾ ਨੇ ਵੱਖ-ਵੱਖ ਪਤਵੰਤਿਆਂ, ਮੈਨੇਜਰ ਸਾਹਿਬਾਨ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਾਹਿਬਾਨ ਅਤੇ ਕਵੀਸਰ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ,ਸ੍ਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ,ਸ੍ਰ ਤਰਲੋਕ ਸਿੰਘ ਬਾਠ ਚੈਅਰਮੈਨ ਜਿਲਾ ਪ੍ਰੀਸ਼ਦ, ਸ੍ਰ ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ, ਸ੍ਰ ਸਤਨਾਮ ਸਿੰਘ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ, ਬਾਬਾ ਜਤਿੰਦਰ ਸਿੰਘ ਦਾਬਾਵਾਲ ਗੋਬਿੰਦ ਬਾਗ ਵਾਲੇ, ਸ੍ਰ ਪਲਵਿੰਦਰ ਸਿੰਘ ਲੰਬੜਦਾਰ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਾਸਟਰ ਗੁਰਦੇਵ ਸਿੰਘ, ਮਾਸਟਰ ਪ੍ਰਵੀਨ ਸਿੰਘ,ਸ੍ਰ ਮਲਕੀਅਤ ਸਿੰਘ ਮਧਰਾ,ਸ੍ਰ ਸੋਨੂੰ ਔਲਖ,ਸ੍ਰ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ, ਸ੍ਰ ਪਾਲ ਸਿੰਘ ਕਲੇਰ, ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ, ਸ੍ਰ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਮੋਹਨ ਸਿੰਘ ਬੁੱਢਾ ਕੋਟ ਜਥੇਦਾਰ ਕਵੀਸ਼ਰ,ਸ੍ਰ ਤਰਸੇਮ ਸਿੰਘ ਸੇਖਵਾਂ ਕਵੀਸ਼ਰ, ਸ੍ਰ ਗੁਰਦੇਵ ਸਿੰਘ ਕਵੀਸ਼ਰ, ਸ੍ਰ ਕੁਲਵੰਤ ਸਿੰਘ ਐਮ ਸੀ, ਸ੍ਰ ਅਮਰਜੀਤ ਸਿੰਘ ਵੀ ਕੇ, ਸ੍ਰ ਹਰਜੀਤ ਸਿੰਘ ਪ੍ਰਧਾਨ, ਗਿਆਨੀ ਹਰਬੰਸ ਸਿੰਘ ਹੰਸਪਾਲ, ਸ੍ਰ ਭਗਤ ਪਾਲ ਸਿੰਘ,ਸ੍ਰ ਬਿਕਰਮ ਸਿੰਘ,ਸ੍ਰ ਜਗਦੀਪ ਸਿੰਘ,ਸ੍ਰ ਸ਼ਮਸ਼ੇਰ ਸਿੰਘ ਚੀਮਾ ਸਰਕਲ ਪ੍ਰਧਾਨ, ਸ੍ਰ ਲਵਜੀਤ ਸਿੰਘ ਬਸਰਾਵਾਂ, ਸ੍ਰ ਮਨਜੀਤ ਸਿੰਘ ਜਫਰਵਾਲ ਮੈਨੇਜਰ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ,ਸ੍ਰ ਗੁਰਵਿੰਦਰ ਸਿੰਘ ਤਲਵੰਡੀ ਰਾਮਾਂ ਮੈਨੇਜਰ,ਸ੍ਰ ਗੁਰਵਿੰਦਰ ਸਿੰਘ ਸੈਦਪੁਰ, ਸ੍ਰ ਕਿਰਪਾਲ ਸਿੰਘ ਦੋਲਤਪੁਰ, ਸ੍ਰ ਗੁਰਖੇਲ ਸਿੰਘ ਨਿੱਕੇ ਘੁੰਮਣ, ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਸੰਤੋਖ ਸਿੰਘ ਭੰਬੋਈ, ਸ੍ਰ ਤਰਨਦੀਪ ਸਿੰਘ ਬਿੱਕਾ, ਸ੍ਰ ਰਾਮ ਸਿੰਘ ਦੋਲਤਪੁਰ, ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਅਮਰੀਕ ਸਿੰਘ, ਸ੍ਰ ਸੁਖਵਿੰਦਰ ਸਿੰਘ ਪੱਡਾ,ਸ੍ਰ ਰਜਿੰਦਰ ਪਾਲ ਸਿੰਘ ਢਿੱਲੋਂ ਆਦਿ ਪਤਵੰਤੇ ਹਾਜਰ ਸਨ।



Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ