daily news qadian ਸ਼ਿਵ ਸੈਨਾ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਕਾਦੀਆਂ ਚ ਰਿਹਾ ਬੇਅਸਰ
daily news qadian
chief editor Gurpreet singh
95 ਪ੍ਰਤੀਸ਼ਤ ਬਾਜ਼ਾਰ ਸਮੇਤ 99 ਪ੍ਰਤੀਸ਼ਤ ਕਾਦੀਆਂ ਦੇ ਆਸ ਪਾਸ ਦੇ ਇਲਾਕੇ ਦੇ ਸਕੂਲ ਰਹੇ ਖੁੱਲ੍ਹੇ
ਐੱਸ ਐੱਚ ਓ ਕਾਦੀਆਂ ਸੁਖਰਾਜ ਸਿੰਘ ਦੇ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਬੀਤੇ ਕੱਲ੍ਹ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਸ਼ਰ੍ਹੇਆਮ ਧਰਨੇ ਚ ਬੈਠੇ ਦੌਰਾਨ ਇਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਉਸਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਅਤੇ ਹਿੰਦੂ ਸੰਗਠਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਪਰ ਪੰਜਾਬ ਬੰਦ ਦੇ ਸੱਦੇ ਦਾ ਅਸਰ ਕਾਦੀਆਂ ਦੇ ਵਿੱਚ ਬੇਅਸਰ ਰਿਹਾ ।ਕਾਦੀਆਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਦੁਕਾਨਾਂ ਫੈਕਟਰੀਆਂ ਤੇ ਬਾਜ਼ਾਰ 95 ਪ੍ਰਤੀਸ਼ਤ ਖੁੱਲ੍ਹਾ ਰਿਹਾ ਅਤੇ ਉੱਧਰ ਹੀ ਦੂਜੇ ਪਾਸੇ ਕਾਦੀਆਂ ਦੇ ਵੱਖ ਵੱਖ ਥਾਵਾਂ ਤੇ ਮੌਜੂਦ ਸਰਕਾਰੀ ਪ੍ਰਾਈਵੇਟ ਅਤੇ ਹੋਰ ਸਕੂਲ ਕਾਲਜ 99 ਪ੍ਰਤੀਸ਼ਤ ਖੁੱਲ੍ਹੇ ਰਹੇ ।ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਨਾਲ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਵੀ ਸ਼ਿਵ ਸੈਨਾ ਆਗੂਆਂ ਅਤੇ ਹਿੰਦੂ ਸੰਗਠਨਾਂ ਦੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ।ਜਿਸ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਕਾਦੀਆਂ ਦੇ ਵਿਚ ਪੰਜਾਬ ਬੰਦ ਦੇ ਸੱਦੇ ਦਾ ਅਸਰ ਬੇਅਸਰ ਦਿਖਾਈ ਦਿੱਤਾ ਅਤੇ ਆਮ ਦਿਨਾਂ ਦੇ ਵਾਂਗ ਦੁਕਾਨਾਂ ਸਕੂਲ ਕਾਲਜ ਬੈਂਕ ਖੁੱਲ੍ਹੇ ਰਹੇ ।ਇੱਥੇ ਦੱਸਣਯੋਗ ਹੈ ਕਿ ਜੇਕਰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਅਤੇ ਕਾਦੀਆਂ ਸ਼ਹਿਰ ਕਿਉਂ ਖੁੱਲ੍ਹਾ ਰਿਹਾ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ।ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਕੋਈ ਇਲਾਕੇ ਦੇ ਵਿੱਚ ਘਟਨਾ ਵਾਪਰਦੀ ਹੈ ਤਾਂ ਉਸ ਲਈ ਜ਼ਿੰਮੇਵਾਰ ਕੌਣ ਸੀ ।ਇਸੇ ਨਾਲ ਹੀ ਕਾਦੀਆਂ ਦੇ ਆਸ ਪਾਸ ਦੇ ਪਿੰਡ ਕਾਹਲਵਾਂ ਅੱਡਾ ਤੁਗਲਵਾਲ ਕਸਬਾ ਹਰਚੋਵਾਲ ਅਤੇ ਆਸ ਪਾਸ ਦੇ ਛੋਟੇ ਅਤੇ ਵੱਡੇ ਅੱਡੇ ਵੀ ਆਮ ਦਿਨਾਂ ਦੇ ਵਾਂਗ ਖੁੱਲ੍ਹੇ ਦਿਖਾਈ ਦਿੱਤੇ ਅਤੇ ਬੰਦ ਦਾ ਅਸਰ ਬੇਅਸਰ ਰਿਹਾ।ਇਸੇ ਤਰ੍ਹਾਂ ਨਜ਼ਦੀਕੀ ਅੱਡਾ ਸੇਖਵਾਂ ਡੇਅਰੀਵਾਲ ਦਰੋਗਾ ਆਮ ਦਿਨਾਂ ਦੇ ਵਾਂਗ ਖੁੱਲ੍ਹਾ ਰਿਹਾ ਉਧਰ ਦੂਜੇ ਪਾਸੇ ਕਾਦੀਆਂ ਦੇ ਪ੍ਰਾਈਵੇਟ ਸਕੂਲ ਜਿੱਥੇ ਖੁੱਲ੍ਹੇ ਰਹੇ ਉਥੇ ਹੀ ਦੂਜੇ ਪਾਸੇ ਪਿੰਡਾਂ ਦੇ ਵਿੱਚ ਵੀ ਪ੍ਰਾਇਮਰੀ ਸਰਕਾਰੀ ਸਕੂਲ ਆਮ ਦਿਨਾਂ ਦੇ ਵਾਂਗ ਖੁੱਲ੍ਹੇ ਰਹੇ ।ਗੱਲਬਾਤ ਦੌਰਾਨ ਸ਼ਹਿਰ ਦੇ ਕੁਝ ਨਾਮਵਰ ਵਿਅਕਤੀਆਂ ਨੇ ਦੱਸਿਆ ਕਿ ਪੰਜਾਬ ਬੰਦ ਦੇ ਸੱਦੇ ਦੌਰਾਨ ਬੇਸ਼ੱਕ ਬਟਾਲਾ ਸ਼ਹਿਰ ਦੀਆਂ ਹੋਰ ਪੰਜਾਬ ਦੇ ਕਈ ਸ਼ਹਿਰ ਬੰਦ ਸਨ ਪਰ ਕਾਦੀਆਂ ਕਸਬਾ ਆਮ ਦਿਨਾਂ ਦੇ ਵਾਅਦੇ ਭੁਲਾ ਰਿਹਾ ਅਤੇ ਇਸ ਸ਼ਹਿਰ ਦੇ ਵਿੱਚ ਕੋਈ ਵੀ ਬੰਦ ਦਾ ਅਸਰ ਦਿਖਾਈ ਨਹੀਂ ਦਿੱਤਾ ।
ਉੱਧਰ ਦੂਜੇ ਪਾਸੇ ਪੁਲਸ ਥਾਣਾ ਕਾਦੀਆਂ ਦੇ ਐੱਸ ਐੱਚ ਓ ਸੁਖਰਾਜ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਤੋਂ ਬਾਅਦ ਜਿੱਥੇ ਪੰਜਾਬ ਭਰ ਦੇ ਵਿੱਚ ਸ਼ਿਵ ਸੈਨਾ ਆਗੂਆਂ ਅਤੇ ਹਿੰਦੂ ਸੰਗਠਨਾਂ ਦੇ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਉਥੇ ਹੀ ਕਾਦੀਆਂ ਸ਼ਹਿਰ ਦੇ ਵਿੱਚ ਕਿਸੇ ਵੱਲੋਂ ਕੋਈ ਬੰਦ ਦੀ ਕਾਲ ਨਹੀਂ ਦਿੱਤੀ ਗਈ ਪਰ ਫੇਰ ਵੀ ਉਨ੍ਹਾਂ ਦੇ ਵੱਲੋਂ ਕਾਦੀਆਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰ ਦਿੱਤੀ ਗਈ ਅਤੇ ਆਪਣੀਆਂ ਪਟਰੋਲਿੰਗ ਅਤੇ ਪੀਸੀਆਰ ਮੋਟਰਸਾਈਕਲਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ।ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਪੁਲਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਣ।
ਫੋਟੋ ਕੈਪਸ਼ਨ) ਕਾਦੀਆਂ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦੇ ਅੱਡਿਆਂ ਦੀਆਂ ਵੱਖ ਵੱਖ ਖੁੱਲ੍ਹੇ ਬਾਜ਼ਾਰਾਂ ਦੀਆਂ ਮੂੰਹ ਬੋਲਦੀਆਂ ਤਸਵੀਰਾ
ਫੋਟੋ ਕੈਪਸ਼ਨ) ਦੂਜੇ ਪਾਸੇ ਗੱਲਬਾਤ ਕਰਦੇ ਹੋਏ ਥਾਣਾ ਕਾਦੀਆਂ ਦੇ ਐੱਸ ਐੱਚ ਓ ਸੁਖਰਾਜ ਸਿੰਘ




Comments
Post a Comment