daily news qadian ਮਜ਼ਦੂਰ ਮੋਰਚੇ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਉਣ ਦਾ ਐਲਾਨ

 







daily news qadian

chief editor Gurpreet singh 


ਮਜ਼ਦੂਰ ਮੋਰਚੇ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਕੁੰਡਾ ਖੜਕਾਉਣ ਦਾ ਐਲਾਨ


* ਆਪ ਸਰਕਾਰ 'ਤੇ ਲਾਇਆ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ਼ 


ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 30 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਦਾ ਕੁੰਡਾ ਖੜਕਾਇਆ ਜਾਵੇਗਾ।ਜਾਣਕਾਰੀ ਦਿੰਦਿਆਂ ਮੇਜਰ ਸਿੰਘ ਕੋਟ ਟੋਡਰਮੱਲ ਜਿਲ੍ਹਾ ਆਗੂ  ਨੇ ਦੱਸਿਆ ਕਿ ਆਪ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕਰਨ , ਮੀਟਿੰਗ ਦੇਕੇ ਮੁੱਕਰਨ, ਡੈਪੂਟੇਸ਼ਨ 'ਤੇ ਸੱਦੇ ਸਾਥੀਆਂ ਨੂੰ ਪਿੱਠ ਦਿਖਾਕੇ ਭੱਜ ਜਾਣ ਦੀਆਂ ਕਾਰਵਾਈਆਂ ਨੇ ਮਜ਼ਦੂਰਾਂ ਅੰਦਰ ਤਿੱਖਾ ਰੋਸ ਤੇ ਰੋਹ ਪੈਦਾ ਕਰ ਦਿੱਤਾ ਹੈ। ਉਲੀਕੇ ਪ੍ਰੋਗਰਾਮ ਦੀ ਵਾਜਵੀਅਤ ਦੱਸਦੇ ਹੋਏ ਉਹਨਾਂ ਕਿਹਾ ਕਿ 12 ਤੋਂ 14 ਸਤੰਬਰ ਨੂੰ ਮਜ਼ਦੂਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰਾਂ ਦੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਨ,ਦਿਹਾੜੀ 700 ਰੁਪਏ ਦੇਣ , ਪੰਚਾਇਤੀ ਜਮੀਨਾਂ ਦੇ ਤੀਜੇ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਰੋਕਣ ਦਾ ਪੱਕਾ ਪ੍ਰਬੰਧ ਕਰਕੇ ਮਜ਼ਦੂਰਾਂ ਨੂੰ ਦੇਣਾ ਯਕੀਨੀ ਬਣਾਉਣ , ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਚੜੇ ਮਾਈਕਰੋ ਫਾਈਨਾਸ ਕੰਪਨੀਆਂ ਦੇ ਸਾਰੇ ਕਰਜੇ ਮਾਫ ਕਰਨ, ਬੇਜ਼ਮੀਨੇ ਪੇਂਡੂ ਮਜ਼ਦੂਰ ਨੂੰ ਲਾਲ ਲਕੀਰ ਦੇ ਅੰਦਰ ਆਉਂਦੇ ਮਕਾਨਾਂ ਦੇ ਮਾਲਕਾਨਾ ਹੱਕ ਦੇਣ ,ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ 5000 ਹਜ਼ਾਰ ਦੇਣ ਤੇ ਉਮਰ ਦੀ ਹੱਦ ਘੱਟ ਕਰਨ, ਮਜ਼ਦੂਰਾਂ ਨੂੰ ਨਰਮੇ ਦਾ ਮੁਆਵਜਾ ਦੇਣ ਤੇ ਸੰਘਰਸ਼ਾਂ ਦੌਰਾਨ ਮਜ਼ਦੂਰਾਂ ਕਿਸਾਨਾਂ 'ਤੇ ਪਏ ਕੇਸ ਰੱਦ ਕਰਨ ਆਦਿ ਮੰਗਾਂ ਸੰਬੰਧੀ ਵਿਸ਼ਾਲ ਮੋਰਚਾ ਲਾਇਆ ਗਿਆ ਸੀ। ਇਸ ਮੋਰਚੇ ਦੌਰਾਨ ਵਿੱਤ ਮੰਤਰੀ ਤੇ ਮੁੱਖ ਮੰਤਰੀ ਨਾਲ ਮੀਟਿੰਗਾਂ ਤਹਿ ਹੋਈਆਂ ਸਨ। ਜਿਨਾਂ ਵਿੱਚੋਂ ਸਿਰਫ਼ ਵਿੱਤ ਮੰਤਰੀ ਨਾਲ ਮੀਟਿੰਗ ਹੋਈ,ਜਿਸ ਵਿੱਚ ਵੀ ਮੰਨੀਆਂ ਮੰਗਾਂ 'ਤੇ ਅਮਲ ਨਹੀਂ ਹੋਇਆ ਪਰ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਸਿਰਫ਼ ਭੱਜਿਆ ਹੀ ਨਹੀਂ  ਸਗੋਂ ਪਿੰਡਾਂ ਵਿੱਚ ਮਿਲਣ ਗਏ ਜੱਥੇਬੰਦੀਆਂ ਦੇ ਡੈਪੂਟੇਸ਼ਨ ਨੂੰ ਜਾਣ ਬੁੱਝਕੇ ਮਿਲਣ ਤੋਂ ਕਿਨਾਰਾ ਕਰ ਰਿਹਾ ਹੈ । ਉਨਾਂ ਸਰਕਾਰ 'ਤੇ ਦੋਸ਼ ਲਾਉਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਦਾ ਕਿਰਦਾਰ ਤੇ ਵਿਹਾਰ ਪਹਿਲਾਂ ਬਣੀਆਂ ਕਾਂਗਰਸ ਤੇ ਅਕਾਲੀ ਸਰਕਾਰਾਂ ਵਰਗਾ ਹੀ ਮਜ਼ਦੂਰ ਵਿਰੋਧੀ ਸਾਹਮਣੇ ਆ ਰਿਹਾ ਹੈ। ਉਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਕੇ ਮਜ਼ਦੂਰ ਮੰਗਾਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਤਾਂ ਮਜ਼ਦੂਰ ਕੋਠੀ ਦਾ ਕੁੰਡਾ ਖੜਕਾਉਣ ਲਈ ਮਜ਼ਬੂਰ ਹੋਣਗੇ । ਉਨਾਂ ਮਜ਼ਦੂਰਾਂ ਨੂੰ  30 ਨਵੰਬਰ ਨੂੰ ਪਰਿਵਾਰਾਂ ਸਮੇਤ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ ਹੈ।


Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ