daily news qadian ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
DAILY NEWS QADIAN
MD...GURPREET SINGH
8360692971.....7508547002
ਹਰਚੋਵਾਲ 7 ਨਵੰਬਰ- (ਸੁਖਵਿੰਦਰ ਸਿੰਘ )ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਐਚ ਸੀ ਭਾਮ ਵਿਖੇ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ਤੇ ਜਾਗਰੂਕਤਾ ਕੈੰਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾਕਟਰ ਅਨੁਮਾਨ ਸਿੰਘ ਪੱਡਾ ਦੁਆਰਾ ਲੋਕਾਂ ਨੂੰ ਦੱਸਿਆ ਗਿਆ ਕਿ ਜਲਦੀ ਪਛਾਣ ਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ ਅਤੇ ਹੁਣ ਕੈਂਸਰ ਦੀ ਬਿਮਾਰੀ ਲਾ ਇਲਾਜ ਨਹੀਂ ਹੈ|
ਇਸ ਮੌਕੇ ਤੇ ਉਹਨਾਂ ਕਿਹਾ ਕਿ ਜੇ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਅਣਚਾਹੀ ਰਸੌਲੀ ਜਾਂ ਗਿਲਟੀ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ| ਤੰਬਾਕੂ, ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ਼ ਬੇਹੱਦ ਜ਼ਰੂਰੀ ਹੈ| ਅਪਣਾ ਆਲਾ ਦੁਆਲਾ ਸਾਫ਼ ਰੱਖਣ ਤੋਂ ਇਲਾਵਾ ਸਿਹਤਮੰਦ ਖ਼ੁਰਾਕ ਖਾਣ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ| ਫ਼ਸਲਾਂ ਉਤੇ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਵੀ ਕੈਂਸਰ ਦਾ ਕਾਰਨ ਬਣਦੀ ਹੈ| ਇਸ ਤੋਂ ਇਲਾਵਾ ਜ਼ਿਆਦਾ ਚਰਬੀ ਵਾਲੇ ਭੋਜਨ ਤੋਂ ਬਚਿਆ ਜਾਵੇ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਹਰ ਵਰ੍ਹੇ 7 ਨਵੰਬਰ ਕੌਮੀ ਕੈਂਸਰ ਜਾਗਰੂਕਤਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਅਧੀਨ ਮਰੀਜ ਦਾ ਸਾਲਾਨਾ ਡੇਢ ਲੱਖ ਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ ਇਸ ਮੌਕੇ ਤੇ ਡਾਕਟਰ ਅਨੁਮਾਨ ਸਿੰਘ ਪੱਡਾ , ਬੀ ਈ ਈ ਸੁਰਿੰਦਰ ਕੌਰ, ਕੋਮਲ ਸੀ ਐੱਚ ਓ , ਹਰਭਜਨ ਕੌਰ ਐੱਲ ਐੱਚ ਵੀ ,ਰਾਜਵਿੰਦਰ ਕੌਰ ਸਟਾਫ, ਰਵਿੰਦਰ ਕੌਰ,ਕੁਲਜੀਤ ਸਿੰਘ ਐੱਚ ਆਈ,ਸਰਬਜੀਤ ਸਿੰਘ ਹੈਲਥ ਵਰਕਰ,ਪਰਜੀਤ ਸਿੰਘ ਹੇਲਥ ਵਰਕਰ ਤੇ ਆਮ ਜਨਤਾ ਮੌਜੂਦ ਰਹੀ।

Comments
Post a Comment