daily news qadian ਸੀ. ਐਚ. ਸੀ. ਕਾਹਨੂੰਵਾਨ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ

 ਸੀ. ਐਚ. ਸੀ. ਕਾਹਨੂੰਵਾਨ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ


Md Gurpreet singh qadian 

daily news qadian 








ਕਾਹਨੂੰਵਾਨ ਨਵੰਬਰ ਗੁਰਪ੍ਰੀਤ ਸਿੰਘ ਨਾਨੋਵਾਲ  ਡਿਪਟੀ ਕਮਿਸ਼ਨਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀ ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ.ਸ਼੍ਰੀਮਤੀ ਨੀਲਮ ਕੁਮਾਰੀ ਦੀ ਰਹਿਨੁਮਾਈ ਹੇਠ ਸੀ. ਐਚ. ਸੀ. ਕਾਹਨੂੰਵਾਨ ਵਿਖੇ " ਵਿਸ਼ਵ ਸ਼ੂਗਰ ਦਿਵਸ " ਮਨਾਇਆ ਗਿਆ l ਇਸ ਮੌਕੇ ਤੇ ਡਾ. ਅਮਰਿੰਦਰ ਸਿੰਘ  "ਬਾਜਵਾ" ਨੇ ਆਏ ਹੋਏ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਤੋਂ ਬਚਾਓ ਰੱਖਣ ਬਾਰੇ ਵਿਸਥਾਰ - ਪੁਰਵਿਕ ਜਾਣਕਾਰੀ ਦਿੱਤੀ ਕਿ ਸ਼ੂਗਰ ਦੀ ਬਿਮਾਰੀ ਦੋ ਤਰ੍ਹਾਂ ਦੀ ਹੁੰਦੀ ਹੈ ਟਾਈਪ ਨੰ : 1 ਤੇ ਟਾਈਪ ਨੰ : 2,  ਇਹ ਸ਼ੂਗਰ ਦੀ ਬਿਮਾਰੀ ਜਿੰਕ ਫੂਡ, ਤਲੇ ਹੋਏ ਪਦਾਰਥ,ਜਿਆਦਾ ਮਿੱਠੀਆਂ ਚੀਜਾਂ ਦੀ ਵਧੇਰੇ ਮਾਤਰਾ ਵਿੱਚ ਲੈਣ ਨਾਲ ਹੁੰਦੀ ਹੈ l  






ਸ਼ੂਗਰ ਵਾਲੇ ਮਰੀਜ਼ ਨੂੰ ਬਲੈਡ ਪ੍ਰੈਸ਼ਰ ਜਿਆਦਾ ਵਧਣ ਦੀ ਬਿਮਾਰੀ ਸਰੀਰ ਦਾ ਕਮਜ਼ੋਰ ਹੋਣਾ ਤੇ ਹੋਰ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ l ਇਸ ਲਈ ਸਾਨੂੰ ਜਿਆਦਾ ਤਲੀਆਂ ਤੇ ਮਿੱਠੀਆਂ  ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਹਮੇਸ਼ਾ ਤਾਜ਼ੇ ਤੇ ਸਿੰਪਲ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੀ ਸਮੇਂ - ਸਮੇਂ ਤੇ ਸ਼ੂਗਰ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ l ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਜੇਕਰ ਕਿਸੇ ਵਿਆਕਤੀ ਨੂੰ ਸ਼ੂਗਰ ਦੀ ਬਿਮਾਰੀ ਹੋ ਜਾਵੇ ਤਾਂ ਨਜ਼ਦੀਕੀ ਸਿਹਤ ਸੈਂਟਰ ਵਿੱਚ ਆਪਣਾ ਚੈੱਕ ਕਰਾਓ, ਸ਼ੂਗਰ ਦੀ ਬਿਮਾਰੀ ਹੋਵੇ ਤਾਂ ਇਸ ਦੀ ਦਵਾਈ ਹਰ ਸਿਹਤ ਸੈਂਟਰ ਤੋਂ ਮੁਫ਼ਤ ਦਿੱਤੀ ਜਾਂਦੀ ਹੈ l ਇਸ ਸਮੇਂ ਡਾ. ਭਗਵਾਨ ਦਾਸ, ਹਰਭਜਨ ਕੌਰ ਫਾਰਮੇਸੀ ਅਫ਼ਸਰ,ਸੁਨੀਲ ਕੁਮਾਰ ਚੀਫ਼ ਫਾਰਮੇਸੀ ਅਫ਼ਸਰ, ਗੁਰਪ੍ਰੀਤ ਕੌਰ ਫਾਰਮੇਸੀ ਅਫ਼ਸਰ, ਦਲੀਪ ਰਾਜ ਹੈਲਥ ਇੰਸਪੈਕਟਰ, ਮਹਿੰਦਰਪਾਲ ਹੈਲਥ ਇੰਸਪੈਕਟਰ,ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਗੋਪਾਲ ਦਾਸ ਫਾਰਮੇਸੀ ਅਫ਼ਸਰ,ਸੁਨੀਤਾ ਬਾਲਾ, ਕਮਲੇਸ਼ ਐਲ. ਐਚ ਵੀ,ਸੁਰਜੀਤ ਕੌਰ,ਕੁਲਵੰਤ ਸਿੰਘ, ਮਲਕੀਤ ਸਿੰਘ, ਰਾਜੂ, ਰਕੇਸ਼ ਅਕਾਊਂਟੈਂਟ, ਲਖਬੀਰ ਸਿੰਘ, ਲਖਵਿੰਦਰ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l

Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ