Breaking news,, DNQ ਟਾਇਮਜ਼,,। ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕਸ਼ੀ





ਵਿਦਿਆਰਥਣ ਨੇ ਕਾਲਜ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕਸ਼ੀ


ਚੰਡੀਗੜ੍ਹ/ਗੁਰਦਾਸਪੁਰ 17 ਮਾਰਚ ,ਗੁਰਪ੍ਰੀਤ ਸਿੰਘ 



 ਕਾਲਜ ਦੀ ਇਕ ਵਿਦਿਆਰਥਣ ਸ਼ੱਕੀ ਹਾਲਾਤਾਂ ਚ ਚੌਥੀ ਮੰਜ਼ਿਲ ਤੋਂ ਛਾਲ ਮਾਰਕੇ ਖੁਦਕਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਹਰਿਆਣਾ ਦੇ ਪਾਣੀਪਤ ‘ਚ NH-44 ‘ਤੇ ਸਥਿਤ PIET ਕਾਲਜ ‘ਚ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ।ਘਟਨਾ ਦੀ ਹੈ। ਇਸ ਘਟਨਾ ਨਾਲ ਫੜਾ-ਦਫੜੀ ਮਚ ਗਈ ਅਤੇ ਗਾਰਡ ਤੁਰੰਤ ਮੌਕੇ ‘ਤੇ ਪਹੁੰਚ ਗਏ, ਸੂਚਨਾ ਮਿਲਦੇ ਹੀ ਕਾਲਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਵਿਦਿਆਰਥਣ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਸਮਾਲਖਾ ਥਾਣਾ ਇੰਚਾਰਜ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ। ਉਹਨਾਂ ਮਾਮਲੇ ਦੀ ਹਰ ਪਹਿਲੂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਮੁੱਢਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਜਾਨਵੀ ਪਾਣੀਪਤ ਦੀ ਰਹਿਣ ਵਾਲੀ ਹੈ। ਉਹ ਪਾਈਟ ਕਾਲਜ ਵਿਚ ਕੰਪਿਊਟਰ ਸਾਇੰਸ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ। ਵੀਰਵਾਰ ਦੁਪਹਿਰ ਨੂੰ ਉਹ ਕਾਲਜ ਬਲਾਕ ਦੀ ਚੌਥੀ ਮੰਜ਼ਿਲ ‘ਤੇ ਚਲੀ ਗਈ। ਉਥੋਂ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਖੁਦਕੁਸ਼ੀ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵਿਦਿਆਰਥਣ ਦੀ ਉਮਰ ਕਰੀਬ 19 ਸਾਲ ਹੈ।ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਏਐਸਆਈ ਰਾਣਾ ਪ੍ਰਤਾਪ ਨੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਵਿਦਿਆਰਥਣ ਕੋਲੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ। ਇਕ ਪੰਨੇ ਦੇ ਇਸ ਸੁਸਾਈਡ ਨੋਟ ਵਿਚ ਵਿਦਿਆਰਥਣ ਨੇ ਮੁੱਖ ਤੌਰ ‘ਤੇ ਪੜ੍ਹਾਈ ਨਾ ਕਰ ਸਕਣ ਕਾਰਨ ਖ਼ੁਦਕੁਸ਼ੀ ਕਰਨ ਦਾ ਸਖ਼ਤ ਕਦਮ ਚੁੱਕਣ ਦਾ ਜ਼ਿਕਰ ਕੀਤਾ ਹੈ। ਪੰਨੇ ਦੇ ਇਕ ਕੋਨੇ ‘ਤੇ ਲਿਖਿਆ ਹੈ,ਜਦਕਿ ਦੂਜੇ ਕੋਨੇ ‘ਤੇ ‘ਆਈ ਲਵ ਯੂ ਮੰਮੀ-ਪਾਪਾ’ ਲਿਖਿਆ ਹੋਇਆ ਹੈ। ਵਿਦਿਆਰਥਣ ਨੇ ਲਿਖਿਆ ਹੈ ਕਿ ਮੈਨੂੰ ਮੁਆਫ਼ ਕਰਨਾ ਮੰਮੀ-ਪਾਪਾ। ਮੈਂ ਇੰਜੀਨੀਅਰ ਨਹੀਂ ਬਣ ਸਕਦੀ। ਮੈਂ ਪੜ੍ਹਾਈ ਕਰਨ ਦੇ ਯੋਗ ਨਹੀਂ ਹਾਂ। ਮੈਂ ਬਹੁਤ ਦਬਾਅ ਵਿਚ ਹਾਂ, ਇਸ ਲਈ ਮੈਂ ਖੁਦਕੁਸ਼ੀ ਕਰ ਰਹੀ ਹਾਂ।

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,