DNQ ਟਾਇਮਜ਼,,,ਵਿਆਹੁਤਾ ਵੱਲੋਂ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਸੋਹਰਾ ਘਰ ਆ ਕੇ ਕੀਤੀ ਜੀਵਨ ਲੀਲਾ ਸਮਾਪਤ


ਤਿੰਨ ਮਹੀਨਿਆਂ ਤੋਂ ਪੇਕੇ ਰਹਿ ਰਹੀ ਵਿਆਹੁਤਾ ਵੱਲੋਂ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਸੋਹਰਾ ਘਰ ਆ ਕੇ ਕੀਤੀ ਜੀਵਨ ਲੀਲਾ ਸਮਾਪਤ 



3 ਮਹੀਨੇ ਪਹਿਲਾਂ ਹੀ ਪਤੀ ਗਿਆ ਸੀ ਵਿਦੇਸ਼ ਮਰਨ ਤੋਂ ਪਹਿਲਾਂ ਲੜਕੀ ਨੇ ਆਪਣੇ ਮੋਬਾਈਲ ਲਈ ਸੈਲਫੀ ਫੋਟੋ 


ਘਟਨਾ ਸਥਾਨ ਤੇ ਪਹੁੰਚੀ ਕਾਦੀਆਂ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 



ਕਾਦੀਆਂ  15 ਮਾਰਚ (ਗੁਰਪ੍ਰੀਤ ਸਿੰਘ)

ਕਾਦੀਆਂ ਦੇ ਮਹੱਲਾਂ ਪ੍ਰੇਮ ਨਗਰ ਵਿਖੇ ਬੀਤੀ ਰਾਤ ਇਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਭੇਦਭਰੇ ਹਾਲਾਤਾਂ ਵਿੱਚ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਨਿਸ਼ਾਂ ਪਤਨੀ ਗੁਰਪ੍ਰੀਤ ਸਿੰਘ ਜੋ ਕੀ ਤਿੰਨ ਮਹੀਨੇ ਤੋਂ ਆਪਣੇ ਪੇਕੇ ਪਰਿਵਾਰ ਰਹਿ ਰਹੀ ਸੀ ਅਤੇ ਬੀਤੀ ਕੱਲ੍ਹ ਉਹ ਆਪਣੇ ਪੇਕੇ ਪਰਿਵਾਰ ਤੋਂ ਕਾਦੀਆਂ ਪਹੁੰਚੀ ਅਤੇ ਵਿਆਹ ਦੀ ਵਰੇਗੰਢ ਕੇਕ ਲੈ ਕੇ ਅਤੇ ਹੋਰ ਸਮਾਨ ਲੈ ਕੇ ਆਪਣੇ ਕਮਰੇ ਵਿਚ ਚਲੀ ਗਈ। ਅਤੇ ਲੜਕੀ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਮੋਬਾਈਲ ਤੇ ਕਿਸੇ ਦਾ ਫੋਨ ਆਇਆ ਅਤੇ ਕਾਫ਼ੀ ਬਹਿਸਬਾਜ਼ੀ ਹੋਈ। ਅਤੇ ਇਸ ਤੋਂ ਬਾਅਦ ਉਕਤ ਲੜਕੀ ਨੇ ਆਪਣੇ ਕਮਰੇ ਵਿਚ ਜਾ ਕੇ ਫਾਹਾ ਲੈ ਲਿਆ ਗਿਆ। ਘਟਨਾ ਸਥਾਨ ਤੇ ਪਹੁੰਚੀ ਕਾਦੀਆਂ ਪੁਲੀਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਇਸ ਘਟਨਾ ਵਾਲੇ ਦਿਨ ਵਿਆਹ ਦੀ ਸਾਲ ਗਿਰਾ ਸੀ । ਪਰ ਇਹ ਵਿਆਹ ਦੀ ਸਾਲ ਗਿਰਾ ਓਸ ਵੇਲੇ ਮਰਨ ਦਿਨ ਚ ਬਦਲ ਗਈ ਜਦੋਂ ਉਕਤ ਲੜਕੀ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਗਈ। ਉਧਰ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਕਾਦੀਆਂ ਦੇ ਐਸਐਚਓ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤੇ ਉਹਨਾ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਮ੍ਰਿਤਕ ਲੜਕੀ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ । ਅਤੇ ਮ੍ਰਿਤਕ ਲੜਕੀ ਦੇ ਜੋ ਵੀ ਪ੍ਰਵਾਰਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਤਿੰਨ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਦੇ ਨਾਲ ਵਿਆਹ ਹੋਇਆ ਸੀ ਅਤੇ ਉਸ ਦਾ ਪਤੀ ਗੁਰਪ੍ਰੀਤ ਸਿੰਘ ਜੋ ਕੀ ਤਿੰਨ ਮਹੀਨੇ ਪਹਿਲਾਂ ਹੀ ਇਟਲੀ ਵਿਦੇਸ਼ ਗਿਆ ਸੀ । ਅਤੇ ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਇੱਕ ਸੈੱਲਫੀ ਫੋਟੋ ਲਈ ਗਈ।




Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,