DNQ ਟਾਇਮਜ਼,,,ਖੰਡ ਮਿੱਲਾਂ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨ ਮਜਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਨੇ ਕੀਤੀਆਂ ਵਿਚਾਰਾਂ


 ਖੰਡ ਮਿੱਲਾਂ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨ ਮਜਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਨੇ ਕੀਤੀਆਂ ਵਿਚਾਰਾਂ 



ਜੇਕਰ ਜਲਦੀ ਹੀ ਖੰਡ ਮਿੱਲਾਂ ਵੱਲੋਂ ਪੁਰਾਣਾ ਬਕਾਇਆ ਜਾਰੀ ਨਾ ਕੀਤਾ ਤਾਂ ਜਥੇਬੰਦੀ ਕਰੇਗੀ ਸੰਘਰਸ਼ ਹਰਵਿੰਦਰ ਸਿੰਘ ਖੁਜਾਲਾ


ਕਾਦੀਆਂ 16 ਮਾਰਚ ਗੁਰਪ੍ਰੀਤ ਸਿੰਘ 


ਕਿਸਾਨ ਮਜਦੂਰ ਨੌਜਵਾਨ ਏਕਤਾ ਪੰਜਾਬ ਜਥੇਬੰਦੀ ਵੱਲੋਂ ਹਰਵਿੰਦਰ ਸਿੰਘ ਖੁਜਾਲਾ,ਬਾਬਾ ਸ਼ੀਤਲ ਸਿੰਘ ਢੱਪਈ,ਬਾਬਾ ਨਿੰਦਰ ਸਿੰਘ,ਸ਼ੇਰੇ ਪੰਜਾਬ ਕਾਹਲੋ, ਮੁਖ਼ਤਿਆਰ ਸਿੰਘ ਕੋਹਾਲੀ,ਮੰਗਲ ਸਿੰਘ ਧੀਰਾ,ਸਾਹਿਬ ਸਿੰਘ ਲੀਲ ਕਲਾ, ਰਾਜਬੀਰ ਸਿੰਘ ਸੱਖੋਵਾਲ਼ ,ਗੁਰਮੀਤ ਸਿੰਘ ਸੰਧੂ, ਸੰਤੋਖ ਸਿੰਘ ਕਾਜਮਪੂਰ,ਧਰਮਜੀਤ ਸਿੰਘ ਕਾਜਮਪੁਰ, ਗੁਰਵੇਲ ਢੰਡੇ ,ਜਗਜੀਵਨ ਸਿੰਘ ਰਾਈਆਂਵਾਲੀ, ਜਗਤਾਰ ਸਿੰਘ ਮਨੇਸ,ਜਗਤਾਰ ਹਰਪੁਰਾ,ਜੋਤੀ ਬਰਿਆਰ ,ਬਲਬੀਰ ਸਿੰਘ ਸੱਖੋਵਾਲ, ,ਕਮਲ ਬਾਜਵਾ, ਸਰਵਣ ਸਿੰਘ ਭਾਮੜੀ,ਲਾਲ ਸਿੰਘ ,ਸਰਬਜੀਤ ਸਿੰਘ ਘਸ , ਡਾਕਟਰ ਇੰਦਰਜੀਤ ਸਿੰਘ ,ਲਾਡੀ ਭੰਭੋਈ,ਲਵਲੀ ਪ੍ਰਧਾਨ ਕੋਹਾਲੀ,ਵਿਕਰਮਜੀਤ ਸਿੰਘ ਛੀਨੇ ਵੀਰਾ,ਜਗਰੂਪ ਸਿੰਘ ਲੱਧਾ ਮੁੰਡਾ,ਸੂਬੇਦਾਰ ਸਰਬਜੀਤ ਸਿੰਘ ਖੁਜਾਲਾ, ਸ਼ਾਮ ਮਨੇਸ ,ਲਾਡੀ ਕਲੇਰ,ਜਗਰੂਪ ਸਿੰਘ ਲੱਧਾ ਮੁੰਡਾ,ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਆਦਿ ਆਗੂਆਂ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਕੋਹਾਲੀ ਦੇ ਵਿਚ ਹੋਈ। ਜਿਸ ਵਿਚ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਖੁਜਾਲਾ ਨੇ ਦੱਸਿਆ ਕਿ ਖੰਡ ਮਿੱਲਾਂ ਦੇ ਕਿਸਾਨਾਂ ਦੀਆਂ ਬਕਾਇਆ ਰਾਸ਼ੀਆ ਨੂੰ ਜਾਰੀ ਨਾ ਕਰਨ ਦੇ ਵਿਰੋਧ ਵਿਚ ਅੱਜ ਇਹ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਖੰਡ ਮਿੱਲਾਂ ਦੀਆਂ ਮੈਨੇਜਮੈਂਟਾਂ ਵੱਲੋਂ ਕਿਸਾਨਾਂ ਨਾਲ ਹਰ ਪੱਖੋਂ ਤੋਂ ਧੱਕਾ ਕੀਤਾ ਜਾ ਰਿਹਾ ਹੈ। ਅਤੇ ਜੋ ਨਵੀਆਂ ਨਗਦ ਰਾਸ਼ੀਆਂ ਗੰਨੇ ਦੀ ਫ਼ਸਲ ਦੀਆਂ ਹਨ ਉਹਨਾਂ ਨੂੰ ਜਾਰੀ ਕੀਤਾ ਜਾ ਰਿਹਾ ਹੈ ਅਤੇ ਜੋ ਪਹਿਲੀਆਂ ਬਕਾਇਆ ਰਾਸ਼ੀਆ ਹਨ ਉਨ੍ਹਾਂ ਨੂੰ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਆੜਤੀਆ ਦੇ ਕੋਲੋਂ ਵੀ ਪੈਸੇ ਨਹੀਂ ਮਿਲ ਰਹੈ ਜਿਸ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਅਤੇ ਕਿਸਾਨਾਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖੰਡ ਮਿੱਲਾਂ ਦੇ ਜੋ ਬਕਾਇਆ ਰਾਸ਼ੀ ਕਿਸਾਨਾਂ ਦੀਆਂ ਹਨ ਉਹਨਾਂ ਨੂੰ ਤੁਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਜੇਕਰ ਆਉਣ ਵਾਲੇ ਸਮਿਆਂ ਦੇ ਵਿੱਚ ਬਕਾਇਆ ਰਾਸ਼ੀਆ ਨੂੰ ਲੈ ਕੇ ਸਰਕਾਰ ਨੇ ਜਾਂ ਖੰਡ ਮਿੱਲਾਂ ਵੱਲੋਂ ਕੋਈ ਢੁਕਵੇਂ ਪ੍ਰਬੰਧ ਨਾ ਕੀਤੇ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਾ ਪਾਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ ।ਜਿਸਦੀ ਜਿੰਮੇਵਾਰ ਖੰਡ ਮਿੱਲਾਂ ਦੀਆਂ ਮੈਨੇਜਮੈਂਟਾਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ,ਨਿਸ਼ਾਨ ਚੋੜੇ ,ਜੱਗੂ ਅਮੋਨੰਗਲ,ਗੁਰਵਿੰਦਰ ਖੁਜਾਲਾ, ਨਿਰਮਲ ਸਿੰਘ ਨਿੰਮਾ,ਮੱਸਾ ਸਿੰਘ ਫੋਜੀ , ਹਰਵਿੰਦਰ ਪੱਡਾ, ਕਸਮੀਰ ਸਿੰਘ , ਜੋਧਾ ਢੱਪਈ,ਲਖਬੀਰ ਸਿੰਘ ਧਾਂਦੋਈ, ਸੁਖਦੇਵ ਸਿੰਘ ਸੇਬੀ, ਜੋਗਾ ਸਿੰਘ, ਹਰਵਿੰਦਰ ਸਿੰਘ ਬਿੱਕਾ,ਫਤਹਿ ਸਿੰਘ ਨਵਤੇਜ ਸਿੰਘ ਭੰਬੌਈ,ਨਿਸ਼ਾਨ ਸਿੰਘ ਭੰਬੋਈਂ ਲਵਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੰਦੀਪ ਸਿੰਘ,ਦਰਸ਼ਨ ਸਿੰਘ ਪੁਰਾ ਕਸ਼ਮੀਰ ਸਿੰਘ ਧਰਮਕੋਟ ਗੁਰਦੇਵ ਸਿੰਘ ਧਰਮਕੋਟ ਗੁਰਵਿੰਦਰ ਸਿੰਘ ਸ਼ੀਨੇ ਵੀਰਾ, ਲਵ ਬਰਿਆਰ, ਸੋਨੂੰ ਬਰਿਆਰ,, ਬਲਦੇਵ ਸਿੰਘ ਦਾਇਆ ,ਗੁਰਵੇਲ ਸਿੰਘ ,ਸਤਨਾਮ ਸਿੰਘ ਥਰੀਏਵਾਲ,ਕਮਲ ਮਨੇਸ ,ਜੋਗਾ ਸਿੰਘ ਡੀ ਸੀ, ਜਸਵਿੰਦਰ ਸਿੰਘ ਖਜਾਨਚੀ,ਪਾਲ ਸਿੰਘ, ਸ਼ਿੰਦਰ ਸਿੰਘ,ਗਗਨ ਦੀਪ ਸਿੰਘ ,ਰਸਾਲ ਸਿੰਘ ,ਆਦਿ ਹਾਜ਼ਰ ਸਨ।




Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,