DNQ ਟਾਇਮਜ਼,,,,,,ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਸਿਰਫ਼ ਅਖਬਾਰੀ ਇਸ਼ਤਿਹਾਰ ਹੀ ਸਾਬਤ ਹੋਈਆਂ, ਗੁਰਇਕਬਾਲ ਸਿੰਘ ਮਾਹਲ

 ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਸਿਰਫ਼ ਅਖਬਾਰੀ ਇਸ਼ਤਿਹਾਰ ਹੀ ਸਾਬਤ ਹੋਈਆਂ, ਗੁਰਇਕਬਾਲ ਸਿੰਘ ਮਾਹਲ 


ਕਾਦੀਆਂ,13 ਸਤੰਬਰ ਗੁਰਪ੍ਰੀਤ ਸਿੰਘ-------


Md and chief aditor Gurpreet Singh QADIAN

8360692971----7508547002

ਪੰਜਾਬ ਦੇ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਜਿੱਥੇ ਵਿਤਕਰਾ ਕੀਤਾ ਜਾ ਰਿਹਾ ਉਥੇ ਹਲਕਾ ਕਾਦੀਆਂ ਦੇ ਅੰਦਰ ਵੀ ਲੋਕਾਂ ਨੂੰ ਅਣਗੌਲਿਆਂ ਕਰਦੇ ਹੋਏ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦਿਖਾਈ ਦੇ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਇੱਕ ਗਰੀਬ ਪਰਿਵਾਰ ਦੀ ਮਦਦ ਕਰਦਿਆਂ ਕੀਤਾ ,ਮਾਹਲ ਨੇ ਕਿਹਾ ਕਿ ਵਿਧਾਨ ਸਭਾ 








ਹਲਕਾ ਕਾਦੀਆਂ ਅਧੀਨ ਪੈਂਦੇ ਕਸਬਾ ਧਾਰੀਵਾਲ ਵਿਖੇ ਪਿੱਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋਣ ਤੇ ਮੌਜੂਦਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਇਸ ਲੋੜਵੰਦ ਪਰਿਵਾਰ ਨੂੰ ਫਿਰ ਤੋਂ ਸਿਰ ਤੇ ਛੱਤ ਦੇਣ ਲਈ ਬ੍ਰਾਹਮਣ ਸਮਾਜ ਤੋਂ ਭਾਰਤ ਭੂਸ਼ਣ ਤੇ ਉਹਨਾਂ ਦੇ ਸਾਥੀਆਂ ਨਾਲ ਮਿਲ ਕੇ ਨਵੇਂ ਮਕਾਨ ਦੀ ਉਸਾਰੀ ਕਰਵਾ ਕੇ ਦਿੱਤੀ ਗਈ।ਮਾਹਲ ਨੇ ਕਿਹਾ ਕਿ ਧਾਰੀਵਾਲ ਪਹੁੰਚ ਕੇ ਪਰਿਵਾਰ ਨੂੰ ਮਿਲ ਕੇ ਅਤੇ ਮਕਾਨ ਬਣਾਉਣ ਲਈ ਕੁਝ ਹੋਰ ਰਕਮ ਭੇਂਟ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ।ਇਸ ਤੋਂ ਇਲਾਵਾ ਪਰਿਵਾਰ ਨੂੰ ਯਕੀਨ ਦਵਾਇਆ ਕਿ ਹੋਰ ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਦੀ ਸੇਵਾ ਵਿੱਚ ਹਾਜ਼ਿਰ ਹਾਂ। ਅਖੀਰ ਚ ਮਾਹਲ ਨੇ ਕਿਹਾ ਕਿ ਜਿਸ ਤਰ੍ਹਾਂ 13 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਛੱਪੜ ਫਾੜ ਕੇ ਆਮ ਆਦਮੀ ਪਾਰਟੀ ਨੂੰ ਇਕਤਰਫਾ ਬਹੁਮਤ ਦਿੱਤਾ ਸੀ, ਅੱਜ ਉਸ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਅਸਲੀ ਚਿਹਰਾ ਸਭ ਦੇ ਸਾਹਮਣੇ ਬੇਨਕਾਬ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਅਤੇ ਪੰਜਾਬ ਵਿਚ ਭਿ੍ਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਦੇ ਆਪਣੇ ਮੰਤਰੀ ਜੇਲ੍ਹਾਂ ਵਿਚ ਹਨ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ, ਮਾਫੀਆ ਰਾਜ ਸਿਖਰਾਂ 'ਤੇ ਹੈ। ਪੰਜਾਬ ਦੇ ਲੋਕ ਹੁਣ ਇਕ ਸਾਲ ਵਿਚ ਹੀ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਖੂਬ ਝੂਠ ਬੋਲੇ, ਜਿਵੇਂ ਕਿ ਇਨ੍ਹਾਂ ਦੀਆਂ ਸਭ ਤੋਂ ਵੱਡੀਆਂ ਗਾਰੰਟੀਆਂ ਵਿਚ ਪੰਜਾਬ ਵਿਚੋਂ 30 ਦਿਨਾਂ ਵਿਚ ਨਸ਼ਾ ਖਤਮ ਕਰਨਾ, ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ, ਭਿ੍ਸ਼ਟਾਚਾਰ ਖ਼ਤਮ ਕਰਨਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਪੰਜਾਬ ਨੂੰ ਡਰ ਮੁਕਤ ਮਾਹੌਲ ਦੇਣਾ ਆਦਿ ਬਹੁਤ ਸਾਰੀਆਂ ਗਾਰੰਟੀਆਂ ਪੰਜਾਬ ਨੂੰ ਦਿੱਤੀਆਂ ਸਨ ਪਰ ਜੇ ਅਸਲੀਅਤ ਵਿਚ ਦੇਖਿਆ ਜਾਵੇ ਤਾਂ ਅੱਜ ਸਵਾ ਸਾਲ ਤੋਂ ਬਾਅਦ ਵੀ ਪੰਜਾਬ ਵਿਚੋਂ ਨਾ ਤਾਂ ਨਸ਼ਾ ਖਤਮ ਹੋਇਆ ਤੇ ਨਾ ਹੀ ਨਸ਼ੇ ਨਾਲ ਕੀਮਤੀ ਜਾਨਾਂ ਨੂੰ ਜਾਣ ਤੋਂ ਬਚਾਇਆ ਜਾ ਸਕਿਆ। ਇਸ ਤੋਂ ਇਲਾਵਾ ਪੰਜਾਬ ਵਿਚ ਔਰਤਾਂ ਨਾਲ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ, ਉਹ ਸਿਰਫ਼ ਅਖਬਾਰੀ ਇਸ਼ਤਿਹਾਰ ਹੀ ਸਾਬਤ ਹੋਇਆ ਹੈ। ਭਗਵੰਤ ਸਿੰਘ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਸਾਡੀ ਸਰਕਾਰ ਆਮ ਆਦਮੀ ਦੀ ਸਰਕਾਰ ਹੋਵੇਗੀ, ਇਸ ਵਿਚ ਕਿਸੇ ਨੂੰ ਵੀ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਪਰ ਅੱਜ ਹਰ ਪਾਸੇ ਧਰਨੇ ਮੁਜ਼ਾਹਰੇ ਹੋ ਰਹੇ ਹਨ ਤੇ ਪੰਜਾਬ ਦੀ ਜਨਤਾ ਆਪਣੀ ਆਮ ਆਦਮੀ ਸਰਕਾਰ ਦੀ ਚੋਣ ਤੇ ਦੁਖੀ ਹੋ ਰਹੀ ਹੈ।ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ।ਮਾਹਲ ਨੇ ਕਿਹਾ ਕਿ ਮੌਜੂਦਾ ਸਰਕਾਰ ਚਾਹੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਪਰ ਆਪਣੇ ਲੋਕਾਂ ਦੀ ਮਦਦ ਲਈ ਕਦੇ ਵੀ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਐਮ ਸੀ ਇੰਦਰਯਾਸ ਹੰਸ ,ਸੁਰਿੰਦਰ ਆਸ਼ੂ, ਸ਼ਾਲੂ ਗੁਪਤਾ ਤੇ ਹੋਰ ਸਾਥੀ ਮੌਜੂਦ ਸਨ।



Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,