DNQ ਟਾਇਮਜ਼,,,, breking news,,,,,,,ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ ,

 ਕਾਦੀਆਂ ਚ ਨਸ਼ੇ ਦੀ ਪੇਟ ਚੜਿਆ ਨੌਜਵਾਨ 




DNQ ਟਾਇਮਜ਼

MD and chief aditor Gurpreet Singh QADIAN

8360692971---7508547002











ਵੱਖ ਵੱਖ ਰਾਜਨੀਤਿਕ ਸਰਕਾਰਾਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ’ਚੋਂ ਨਸ਼ੇ ਰੂਪੀ ਦੈਂਤ ਨੂੰ ਖਤਮ ਕਰਨ ਲਈ ਘਰ-ਘਰ ਜਾ ਕੇ ਹੋਕਾਂ ਦਿੱਤਾ ਸੀ ਕਿ ਸਰਕਾਰ ਦੇ ਸੱਤਾਂ ’ਚ ਆਉਣ ਤੋਂ ਬਾਅਦ ਨਸ਼ੇ ਦਾ ਲੱਕ ਤੋੜਿਆ ਜਾਵੇਗਾ। ਪਰ ਆਪ ਸਰਕਾਰ ਦੇ ਸੱਤਾਂ ’ਚ ਆਉਣ ਤੋਂ ਬਾਅਦ ਵੀ ਨਸ਼ੇ ਦੀ ਤਸਕਰੀ ਪੰਜਾਬ ਭਰ ’ਚ ਹੋ ਰਹੀ ਹੈ ਅਤੇ ਸ਼ਰੇਆਮ ਚਿੱਟੇ ਨਸ਼ੇ ਦੀ ਬਲੀ ਹਰ ਰੋਜ਼ ਨੌਜਵਾਨ ਚੜ ਰਹੇ ਹਨ।ਇਸੇ ਤਰ੍ਹਾਂ ਹੀ ਥਾਣਾ ਕਾਦੀਆਂ ਤੋਂ ਕੁੱਝ ਦੂਰੀ ’ਤੇ ਪੈਂਦੇ ਸਥਾਨਕ ਮਹੱਲਾ ਵਾਲਮੀਕੀ ਨਜਦੀਕ ਅਹਿਮਦੀਆ ਮੁਸਲਿਮ ਜਮਾਤ ਦੇ ਕੋਲ ਇੱਕ ਨੌਜਵਾਨ ਦੀ ਚਿੱਟੇ ਤੇ ਨਸ਼ੇ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ। ਇਸ ਮੌਕੇ ਪੁੱਤਰ ਦੀ ਮੌਤ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰ ਆਪਣੇ ਮੁੰਡੇ ਦੀ ਲਾਸ਼ ਨੂੰ ਦੇਖ ਕੇ ਭੁੱਬਾ ਮਾਰ ਕੇ ਰੋਇਆ ਅਤੇ ਆਪਣਾ ਘਰ-ਘਰ ਤਬਾਹ ਹੋਣ ਦੇ ਕਰੀਨੇ ਪਾ ਕੇ ਸਮੇਂ ਸਰਕਾਰਾਂ ਨੂੰ ਕੋਸਦਾ ਨਜ਼ਰ ਆਇਆ।ਮ੍ਰਿਤਕ ਨੌਜਵਾਨ ਦੀ ਪਹਿਚਾਣ ਰਵੀ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਪਿੰਡ ਡੱਲਾ ਵੱਜੋਂ ਹੋਈ। ਇਸ ਸਬੰਧੀ ਇਲਾਕੇ ਦੇ ਲੋਕਾਂ ਅਤੇ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਮੰਗ ਕੀਤੀ ਗਈ ਕਿ ਇਲਾਕੇ ਵਿੱਚ ਵਿਕਦੇ ਨਸ਼ੇ ਨੂੰ ਰੋਕਿਆ ਜਾਵੇ ਤਾਂ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਅਜਿਹੀਆਂ ਮੌਤਾਂ ਨਾ ਹੋ ਸਕਣ । ਘਟਨਾ ਸਥਾਨ ਤੇ ਪੁੱਜੀ ਕਾਦੀਆਂ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਿਲ ਹਸਪਤਾਲ ਲਈ ਭੇਜ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। 




Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,