ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਰਾਸ਼ਟਰੀ ਏਕਤਾ ਦਿਵਸ ਅਤੇ ਕਲੀਨ ਇੰਡੀਆ 2.0 ਮੁਹਿੰਮ ਸਮਾਪਤ*










ਗੁਰਦਾਸਪੁਰ / ਕਾਦੀਆਂ 31 ਅਕਤੂਬਰ ( ਗੁਰਪ੍ਰੀਤ ਸਿੰਘ )ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਕਾਰਜ ਕਰ ਰਹੇ *ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਸੰਦੀਪ ਕੌਰ* ਦੀ ਅਗਵਾਈ ਵਿੱਚ ਸਰਕਾਰੀ ਆਈ ਟੀ ਆਈ ਕਾਲਜ ਫਾਰ ਵੋਮੈਨ, ਪੰਡੋਰੀ ਰੋਡ ਵਿਖੇ ਪੂਰਾ ਅਕਤੂਬਰ ਮਹੀਨਾ ਕਲੀਨ ਇੰਡੀਆ ਮੁਹਿੰਮ ਦੇ ਤਹਿਤ ਰਾਸ਼ਟਰੀ ਏਕਤਾ ਦਿਵਸ ਅਤੇ ਕਲੀਨ ਇੰਡੀਆ 2.0 ਮੁਹਿੰਮ ਦਾ ਸਮਾਪਤੀ ਦਿਵਸ ਮਨਾਇਆ ਗਿਆ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਹੈਲਥ ਕਾਰਪੋਰੇਸ਼ਨ ਪੰਜਾਬ ਰਮਨ ਬਹਿਲ,  ਡੀ ਪੀ ਆਰ ਓ ਇੰਦਰਜੀਤ ਸਿੰਘ ਬਾਜਵਾ, ਐੱਸ ਡੀ ਓ ਸੈਨੀਟੇਸ਼ਨ ਅਫ਼ਸਰ ਕੰਵਲਜੀਤ ਰਤਰਾ, ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਗੁਰਦਾਸਪੁਰ ਭਰਤ ਭੂਸ਼ਨ, ਪ੍ਰਿੰਸੀਪਲ ਆਈ ਟੀ ਕਾਲਜ ਕਰਨ ਸਿੰਘ, ਪ੍ਰੋਫ਼ੈਸਰ ਗੌਰਮਿੰਟ ਪੋਲੀਟੈਕਨਿਕ ਕਾਲਜ ਬਟਾਲਾ ਤੇਜਪ੍ਰਤਾਪ ਸਿੰਘ ਕਾਹਲੋਂ ਨੇ ਪਹੁੰਚ ਕੇ ਸੰਬੋਧਨ ਕੀਤਾ ।ਜਿਸ ਵਿੱਚ ਚੇਅਰਮੈਨ ਰਮਨ ਬਹਿਲ ਵੱਲੋਂ ਸਮਾਰੋਹ ਵਿੱਚ ਮੌਜੂਦ ਵਿਅਕਤੀਆਂ ਨੂੰ ਰਾਸ਼ਟਰ ਦੀ ਏਕਤਾ ਬਣਾਈ ਰੱਖਣ ਲਈ ਸਹੁੰ ਚੁਕਾਈ ਗਈ ।ਇਸ ਦੌਰਾਨ ਏਕਤਾ ਦੌੜ ਵਿੱਚ ਚੇਅਰਮੈਨ  ਰਮਨ ਬਹਿਲ ਤੇ ਬਾਕੀ ਪਹੁੰਚੇ ਮੁੱਖ ਮਹਿਮਾਨਾਂ ਵੱਲੋਂ ਹਰੀ ਝੰਡੀ ਦਿਖਾ ਕੇ ਇਸ ਰੈਲੀ ਨੂੰ ਰਵਾਨਾ ਕੀਤਾ ਗਿਆ ਅਤੇ ਨਾਲ ਹੀ ਵੱਖ ਵੱਖ ਥਾਵਾਂ ਤੇ ਜਾ ਕੇ  ਰੈਲੀ ਦੌਰਾਨ ਲੋਕਾਂ ਨੂੰ  ਜਾਗਰੂਕ ਕੀਤਾ ਗਿਆ ।ਜਿਸ ਵਿੱਚ *ਰਾਸ਼ਟਰ ਦੀ ਏਕਤਾ ਦੇ ਪ੍ਰਤੀਕ ਸ਼੍ਰੀ ਵੱਲਭ ਭਾਈ ਪਟੇਲ ਜੀ ਦੀ 147ਵੀਂ ਜਯੰਤੀ* ਦੇ ਮੌਕੇ ਤੇ ਉਹਨਾਂ ਵੱਲੋਂ ਰਾਸ਼ਟਰ ਦੀ ਏਕਤਾ ਵਿੱਚ ਪਾਏ ਗਏ ਅਣਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ ।ਗੱਲਬਾਤ ਦੌਰਾਨ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲਾ ਯੁਵਾ ਅਧਿਕਾਰੀ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ  ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਅੱਜ ਦੇ ਯੁਵਾ ਵਿੱਚ ਰਾਸ਼ਟਰ ਦੀ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਜਗਾਉਣਾ ਅਤੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਪ੍ਰੇਰਿਤ ਕਰਨਾ ਹੈ।ਇਸਦੇ ਨਾਲ ਹੀ ਪੂਰੇ ਅਕਤੂਬਰ ਮਹੀਨੇ ਚੱਲੇ ਕਲੀਨ ਇੰਡੀਆ 2.0 ਮੁਹਿੰਮ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ ।ਜਿਸਦਾ ਮੁੱਖ ਮਨੋਰਥ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਗੰਦਗੀ ਨਾ ਕਰਨ ਲਈ ਪ੍ਰੇਰਿਤ ਕਰਨਾ ਹੈ।ਇਸ ਮੌਕੇ ਵੱਡੀ ਗਿਣਤੀ ਦੇ ਵਿੱਚ  ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਵਾਲੰਟੀਅਰ ਤੇ ਇਲਾਕੇ ਦੇ ਸਮਾਜ ਸੇਵੀ ਅਤੇ ਹੋਰਨਾਂ ਲੋਕਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਕੂਲ ਕਾਲਜ ਦੇ ਵਿਦਿਆਰਥੀਆਂ ਵੱਲੋਂ  ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਪੂਰਾ ਅਕਤੂਬਰ ਮਹੀਨਾ ਕਲੀਨ ਇੰਡੀਆ ਸਵੱਛ ਭਾਰਤ ਅਭਿਆਨ ਦੇ ਤਹਿਤ ਮਣਾਏ ਜਾਣ ਦੌਰਾਨ ਪ੍ਰਣ ਕੀਤਾ ਕਿ ਉਹ ਆਪਣੇ ਆਲੇ ਦੁਆਲੇ ਦੀ  ਸਾਫ਼ ਸਫ਼ਾਈ ਰੱਖਣਗੇ ਅਤੇ  ਪਲਾਸਟਿਕ ਦੀ ਵਰਤੋਂ ਨਾ ਕਰਦੇ ਹੋਏ  ਹੋਰਨਾਂ ਲੋਕਾਂ ਨੂੰ ਵੀ ਆਪਣੇ ਆਲੇ ਦੁਆਲੇ ਸਾਫ਼ ਸੁਥਰਾ ਰੱਖਣ ਲਈ ਅਪੀਲ ਕਰਨਗੇ ।ਅਤੇ ਸਵੱਛ ਭਾਰਤ ਕਲੀਨ ਇੰਡੀਆ ਦੇ ਤਹਿਤ ਪ੍ਰੋਗਰਾਮ ਦਾ ਆਯੋਜਨ ਆਪਣੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਮੁਹੱਲਿਆਂ ਵਿੱਚ  ਕਰਨਗੇ ।ਇਸ ਮੌਕੇ ਕਾਲਜ  ਪ੍ਰਬੰਧਕਾਂ ਅਤੇ ਹੋਰਨਾਂ ਲੋਕਾਂ ਦੇ ਵੱਲੋਂ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੀ  ਸ਼ਲਾਘਾ ਕੀਤੀ ਗਈ ਅਤੇ ਆਏ ਹੋਏ ਸਮੂਹ  ਵੱਖ ਵੱਖ ਵਿਭਾਗਾਂ ਤੋਂ ਲੋਕਾਂ ਸਮੇਤ ਸਕੂਲ ਪ੍ਰਬੰਧਕਾਂ ਅਤੇ  ਵਿਦਿਆਰਥੀਆਂ ਦਾ ਅਖੀਰ ਵਿੱਚ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯਾਦਗਾਰੀ ਮੈਡਮ ਸੰਦੀਪ ਕੌਰ ਦੇ ਵੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਆਏ ਹੋਏ ਸਮੂਹ ਮੁੱਖ ਮਹਿਮਾਨਾਂ ਦਾ ਸਲਮਾਨ ਚਿੰਨ੍ਹ  ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਲਜ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ ।




Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,