ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ੋਨਲ ਅਥਲੈਟਿਕ ਮੀਟ ਵਿੱਚ ਮਾਰੀਆਂ ਮੱਲਾਂ
ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ )
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ੋਨਲ ਅਥਲੈਟਿਕਸ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਕਰਵਾਈਆਂ ਗਈਆਂ ਜਿਸ ਵਿੱਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ 7 ਸੋਨੇ ਦੇ ਤਮਗੇ ਤੇ 7 ਚਾਂਦੀ ਦੇ ਤਮਗੇ ਅਤੇ 5 ਕ੍ਰਾਂਸੀ ਤਮਗੇ ਜਿੱਤੇ ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਕੋਚ ਪਰਮਜੀਤ ਕੌਰ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਆਪਣੀ ਜਿੱਤ ਨੂੰ ਇਸੇ ਹੀ ਤਰ੍ਹਾਂ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ ।ਇਸ ਦੌਰਾਨ ਸਨਮਪ੍ਰੀਤ ਕੌਰ ਨੇ 1500 ਮੀਟਰ ਚ ਪਹਿਲਾ ਸਥਾਨ ਅਤੇ 3000 ਮੀਟਰ ਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਪੂਜਾ ਨੇ ਜੈਵਲਿਨ ਥ੍ਰੋਅ ਵਿੱਚ ਪਹਿਲਾ ਡਿਸਕਸ ਥਰੋਅ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਇਸ ਦੌਰਾਨ ਨਵਨੀਤ ਕੌਰ ਨੇ ਡਿਸਕਸ ਥ੍ਰੋ ਵਿੱਚ ਪਹਿਲਾ ਸ਼ਾਟਪੁੱਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ ।ਤੇ ਸੁਮਨਪ੍ਰੀਤ ਕੌਰ ਨੇ ਲੌਂਗ ਜੰਪ ਵਿੱਚ ਤੀਸਰਾ 100 ਮੀਟਰ ਵਿਚ ਦੂਸਰਾ ਰਿਲੇਅ 100.4 ਵਿੱਚ ਦੂਸਰਾ ਸਥਾਨ ਹਾਸਿਲ ਕੀਤਾ । ਸੁਪਨਦੀਪ ਕੋਰ ਨੇ ਡਿਸਕਸ ਥ੍ਰੋਅ ਵਿੱਚ ਪਹਿਲਾ ਸਥਾਨ ਹਾਸਲ ਕੀਤਾ ।ਤੇ ਗੁਰਲੀਨ ਕੌਰ ਨੇ 400 ਮੀਟਰ ਵਿੱਚ ਤੀਸਰਾ ਰਿਲੇਅ 100.4ਵਿੱਚ ਤੀਸਰਾ ਦੀਪਿਕਾ ਨੇ ਸ਼ਾਟਪੁੱਟ ਵਿੱਚ ਦੂਸਰਾ ਤੇ ਰਿਲੇਅ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਚਰਨਜੀਤ ਕੌਰ ਨੇ 800 ਮੀਟਰ ਵਿਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਗੁਰਪ੍ਰੀਤ ਕੌਰ ਨੇ ਰੀਲੇਅ ਵਿੱਚ ਦੂਸਰਾ ਸਥਾਨ ਹਾਸਲ ਕਰਦੇ ਹੋਏ ਰਿਤਿਕਾ ਨੇ ਲੌਂਗ ਜੰਪ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਸਮੂਹ ਵਿਦਿਆਰਥੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ।ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਦੇ ਵੱਲੋਂ ਸਮੂਹ ਜੇਤੂ ਰਹੇ ਸਕੂਲੀ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਬੁਲੰਦੀਆਂ ਨੂੰ ਛੂਹਣ ਲਈ ਆਸ਼ੀਰਵਾਦ ਦਿੱਤਾ ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਮਮਤਾ ਡੋਗਰਾ ਅਤੇ ਕੋਚ ਪਰਮਜੀਤ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਸ਼੍ਰੀਮਤੀ ਸੁਨੀਤਾ ਕਪੂਰ ,ਸ਼ਮ੍ਹਾਂ ਮਹਾਜਨ, ਰੇਨੁਕਾ ਖੋਸਲਾ' ਅੰਜਲੀ, ਰੰਜੂ ਸ਼ਰਮਾ, ਨੀਤੀ ਬੇਦੀ, ਕਨਿਕਾ ,ਰਵੀਨਾ ਆਦਿ ਹਾਜ਼ਰ ਸਨ ।
Comments
Post a Comment