ਇੰਟਰਨੈਸ਼ਨਲ ਪੀਸ ਕੋਰਪਸ ਐਸੋਸੀਏਸ਼ਨ ਵੱਲੋਂ ਯੂਨਾਈਟਿਡ ਨੇਸ਼ਨ ਦਿਵਸ ਮਨਾਇਆ ਗਿਆ
ਕਾਦੀਆਂ 31 ਅਕਤੂਬਰ( ਗੁਰਪ੍ਰੀਤ ਸਿੰਘ )ਇੰਟਰਨੈਸ਼ਨਲ ਪੀਸ ਕੋਰਪਸ ਐਸੋਸੀਏਸ਼ਨ ਵੱਲੋਂ ਕਾਦੀਆਂ ਦੇ ਵਿੱਚ ਯੂਨਾਈਟਿਡ ਨੇਸ਼ਨ ਦਿਵਸ ਮਨਾਇਆ ਗਿਆ ।ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਇੰਸਪੈਕਟਰ ਜਨਰਲ ਆਫ ਪੁਲੀਸ ਮੋਹਨੀਸ਼ ਚਾਵਲਾ ਆਈਪੀਐਸ ਤੇ ਸੰਸਥਾ ਦੇ ਜਨਰਲ ਸੈਕਟਰੀ ਸ਼ਸ਼ੀ ਕੁਮਾਰ ਅਤੇ ਉੱਘੇ ਸਮਾਜ ਸੇਵੀ ਅਤੇ ਸੰਸਥਾ ਦੇ ਮੈਂਬਰ ਅਕੀਲ ਅਹਿਮਦ ਸਹਾਰਨਪੁਰੀ ਵੱਲੋਂ ਮੋਮੈਂਟੋ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਦੌਰਾਨ ਆਈਪੀਐਸ ਮੋਹਨੀਸ਼ ਚਾਵਲਾ ਨੇ ਕਿਹਾ ਕਿ ਸੰਸਥਾ ਅੰਤਰਰਾਸ਼ਟਰੀ ਪੱਧਰ ਤੇ ਸ਼ਾਂਤੀ ਤੇ ਮਾਨਵ ਅਧਿਕਾਰਾਂ ਦੇ ਲਈ ਕੰਮ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ ।ਸੰਸਥਾ ਵੱਲੋਂ ਮਨਾਏ ਗਏ ਇਸ ਦਿਵਸ ਦੌਰਾਨ ਆਈਪੀਐਸ ਮੋਹਨੀਸ਼ ਚਾਵਲਾ ਵੱਲੋਂ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਕਾਰਗੁਜ਼ਾਰੀਆਂ ਨੂੰ ਲੈ ਕੇ ਸੰਸਥਾ ਦੇ ਜਨਰਲ ਸੈਕਟਰੀ ਸ਼ਸ਼ੀ ਕੁਮਾਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਹੋਰ ਗੱਲਬਾਤ ਕਰਦੇ ਹੋਏ ਜਨਰਲ ਸੈਕਟਰੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨ ਦਿਵਸ ਨੇਸ਼ਸਨਸ ਸੰਸਥਾ ਦਿਵਸ ਦੇ ਤੌਰ ਤੇ ਜਾਣਿਆ ਜਾਂਦਾ ਹੈ ।ਇਸ ਮੌਕੇ ਵੱਖ ਵੱਖ ਵੱਖ ਵੱਖ ਥਾਵਾਂ ਤੋਂ ਪਹੁੰਚੇ ਸਮਾਜ ਸੇਵੀ ਪ੍ਰੈੱਸ ਕਲੱਬ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਸਮੇਤ ਕੌਂਸਲਰਾਂ ਨੂੰ ਸੰਸਥਾ ਵੱਲੋਂ ਸਮਾਜ ਰਤਨ ਐਵਾਰਡ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਅਕੀਲ ਅਹਿਮਦ ਸਹਾਰਨਪੁਰੀ ,ਐਡਵੋਕੇਟ ਕਮਲ ਖੋਖਰ, ਰੋਸ਼ਨ ਬਿਲੰਗ, ਡੀਐੱਸਪੀ ਕਾਦੀਆਂ ਦੇ ਐਸਐਚਓ ਕਾਦੀਆਂ ਸੁਖਰਾਜ ਸਿੰਘ, ਗੁਰਦਿਲਬਾਗ ਸਿੰਘ ਨੀਟਾ ਮਾਹਲ ਪ੍ਰੈੱਸ ਕਲੱਬ ਕਾਦੀਆਂ ਪ੍ਰਧਾਨ, ਇਫ਼ਤਿਖ਼ਾਰ ਅਹਿਮਦ ,ਸਾਬਕਾ ਕੌਂਸਲਰ ਗਿੰਨੀ ਭਾਟੀਆ ,ਸਾਬਕਾ ਕੌਂਸਲਰ ਵਿਜੇ ਕੁਮਾਰ ਤੇ ਲਾਇਨ ਕਲੱਬ ਕਾਦੀਆਂ ਦੇ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ ।
Comments
Post a Comment