ਕਾਲਜ ਦੇ ਐਨਐਸਐਸ ਵਲੰਟੀਅਰਾਂ ਵੱਲੋਂ ਰਾਸ਼ਟਰੀ ਏਕਤਾ ਦਿਵਸ ਮਨਾਇਆ ਏਕਤਾ ਤੇ ਅਖੰਡਤਾ ਲਈ ਪ੍ਰਣ ਕੀਤਾ ਤੇ ਦੌੜ ਲਗਾਈ ।

 




ਕਾਦੀਆਂ  31 ਅਕਤੂਬਰ (ਗੁਰਪ੍ਰੀਤ ਸਿੰਘ ) ਦੇਸ਼ ਦੇ ਪਹਿਲੇ  ਗ੍ਰਹਿ ਮੰਤਰੀ ਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ  ਮਹਾਨ ਸ਼ਖ਼ਸੀਅਤ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਜੈਅੰਤੀ ਨੂੰ ਸਮਰਪਿਤ ਰਾਸ਼ਟਰੀ ਏਕਤਾ ਦਿਹਾੜਾ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨ ਐੱਸ ਐੱਸ ਵਿਭਾਗ ਲਡ਼ਕੇ ਤੇ ਲਡ਼ਕੀਆਂ ਵੱਲੋਂ  ਉਤਸ਼ਾਹ ਨਾਲ ਮਨਾਇਆ ਗਿਆ  । ਰਾਸ਼ਟਰੀ ਏਕਤਾ ਦਿਹਾੜੇ  ਮੌਕੇ ਸਭ ਤੋਂ ਪਹਿਲਾਂ ਐੱਨ ਐੱਸ ਐੱਸ ਵਲੰਟੀਅਰਾਂ , ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਪ੍ਰੋਗਰਾਮ ਅਫਸਰ ਲਡ਼ਕੇ  ਪ੍ਰੋ ਗੁਰਿੰਦਰ ਸਿੰਘ ਤੇ ਪ੍ਰੋਗਰਾਮ ਅਫਸਰ  ਲੜਕੀਆਂ ਪ੍ਰੋ ਸੁਖਪਾਲ ਕੌਰ ਦੀ ਅਗਵਾਈ ਹੇਠ ਦੇਸ਼ ਦੀ ਏਕਤਾ ਤੇ ਅਖੰਡਤਾ ਆਪਸੀ ਭਾਈਚਾਰੇ ਲਈ ਸਹੁੰ ਚੁੱਕੀ । ਐਨ ਐਸ ਐਸ ਵਲੰਟੀਅਰਾਂ ਵੱਲੋਂ ਆਪਸੀ ਸਾਂਝ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ  ਕਾਰਜ ਕਰਨ ਦਾ ਅਹਿਦ ਕੀਤਾ ।  ਇਸ ਤੋਂ ਉਪਰੰਤ ਵਲੰਟੀਅਰਾਂ ਵੱਲੋਂ ਰਾਸ਼ਟਰੀ ਏਕਤਾ ਲਈ ਕਾਲਜ ਕੈਂਪਸ ਤੇ ਦੌੜ ਸ਼ੁਰੂ ਕੀਤੀ ਗਈ । ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੰਦਿਆਂ ਵਾਪਸ ਕਾਲਜ ਦੇ ਖੇਡ  ਮੈਦਾਨ ਚ ਸਮਾਪਤ ਹੋਈ । ਇਸ ਦੌੜ ਤੋਂ ਬਾਅਦ ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਲੜਕੇ  ਪ੍ਰੋ ਗੁਰਿੰਦਰ ਸਿੰਘ ਵੱਲੋਂ ਕਾਲਜ ਦੇ ਲੈਕਚਰ ਥੀਏਟਰ ਵਿੱਚ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਸਰਦਾਰ  ਵੱਲਭ ਭਾਈ ਪਟੇਲ ਦੇ ਜੀਵਨ ਤੇ ਚਾਨਣਾ ਪਾਇਆ ਤੇ ਉਨ੍ਹਾਂ ਵੱਲੋਂ ਦੇਸ਼ ਦੀ ਏਕਤਾ ਲਈ ਵਡਮੁੱਲੇ ਯੋਗਦਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।  ਵਲੰਟੀਅਰਾਂ ਵੱਲੋਂ ਇਸ ਦੌਰਾਨ ਵਧੇਰੇ  ਜਾਣਕਾਰੀ  ਲਈ ਸੁਆਲ ਕੀਤੇ  ਗਏ  । ਉਨ੍ਹਾਂ ਦਾ ਜੁਆਬ ਬੁਲਾਰਿਆਂ ਵੱਲੋਂ ਦਿੱਤਾ ਗਿਆ ।  ਇਸ ਮੌਕੇ ਕਾਲਜ ਸਟਾਫ ਮੈਂਬਰ ਹਾਜ਼ਰ ਸਨ  । ਜਿਨ੍ਹਾਂ ਚ ਪ੍ਰੋ ਗੁਰਿੰਦਰ ਸਿੰਘ  ,ਪ੍ਰੋ ਸਤਵਿੰਦਰ ਸਿੰਘ ਕਾਹਲੋਂ  'ਡਾ ਸਿਮਰਤਪਾਲ ਸਿੰਘ ,ਪ੍ਰੋਫੈਸਰ  ਲਵਪ੍ਰੀਤ ਕੌਰ  ,ਪ੍ਰੋ ਮਨਪ੍ਰੀਤ ਕੌਰ ਹਾਜ਼ਰ ਸਨ।  ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਵਲੰਟੀਅਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਅਜਿਹੇ ਦਿਹਾੜੇ ਵਧ ਚੜ੍ਹ ਕੇ ਮਨਾਉਣ ਲਈ ਪ੍ਰੇਰਿਆ। 

 

Comments

Popular posts from this blog

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

BREKING NEWS,, 📰📰 DNQ ਟਾਇਮਜ਼,,, 4 ਗ੍ਰਾਮ ਹੈਰੋਇਨ ਸਮੇਤ ਕਾਦੀਆਂ ਪੁਲਿਸ ਵੱਲੋਂ 1ਗ੍ਰਿਫਤਾਰ

DNQ ਟਾਇਮਜ਼ ----- Big Breaking,ਕਾਦੀਆਂ ਮੇਨ ਬਾਜ਼ਾਰ ਚ ਚੋਰਾਂ ਦਾ ਕਹਿਰ ਇੱਕੋ ਰਾਤ 7 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ,