ਸਿਵਲ ਸਰਜਨ ਗੁਰਦਾਸਪੁਰ ਨੇ ਸਿਵਲ ਹਸਪਤਾਲ ਬੱਬਰੀ ਗੁਰਦਾਸਪੁਰ ਦਾ ਕੀਤਾ ਅਚਨਚੇਤ ਦੌਰਾ
ਗੁਰਦਾਸਪੁਰ / ਕਾਦੀਆਂ 31 ਅਕਤੂਬਰ (ਗੁਰਪ੍ਰੀਤ ਸਿੰਘ )ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀ ਹਰਭਜਨ ਰਾਮ "ਮਾਂਡੀ" ਨੇ ਅਚਾਨਕ ਸਿਵਲ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖ਼ੇ ਦੌਰਾ ਕੀਤਾ ਜਿਸ ਦੌਰਾਨ ਓ. ਪੀ. ਡੀ. ਸੇਵਾਵਾਂ ਦੇਖੀਆਂ ਗਈਆਂ ਇਸ ਵਿੱਚ ਮੁੱਖ ਤੌਰ ਤੇ .ਡੇਂਗੂ ਵਾਰਡ ਤੇ ਡੇਂਗੂ ਲੈਬਾਟਰੀ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਇਹ ਕੰਮ ਦੇਖਣ ਤੇ ਤਸੱਲੀ ਬਖਸ਼ ਪਾਇਆ ਗਿਆ, ਡੇਂਗੂ ਵਾਰਡ ਵਿੱਚ ਡੇਂਗੂ ਤੋਂ ਪੀੜ੍ਹਤ ਦਾਖ਼ਿਲ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਪੁੱਛਿਆ ਗਿਆ ਮਰੀਜ਼ਾਂ ਨੇ ਚੰਗੀਆਂ ਸਿਹਤ ਸੇਵਾਵਾਂ ਮਿਲਣ ਬਾਰੇ ਦੱਸਿਆ l ਸਿਹਤ ਕਰਮਚਾਰੀਆਂ ਨੂੰ ਇਹਨਾਂ ਦੇ ਇਲਾਜ਼ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕੋਤਾਹੀ ਨਾਂ ਵਰਤੀ ਜਾਵੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ l ਡੇਂਗੂ ਵਾਰਡ ਦੇਖਣ ਤੋਂ ਬਾਅਦ ਦਾਖਿਲ ਡੇਂਗੂ ਪੋਜ਼ੇਟਿਵ ਮਰੀਜ਼ ਦੇ ਘਰ ਤੇ ਆਲੇ - ਦੁਆਲੇ ਦੇ ਘਰਾਂ ਵਿੱਚ ਡੇਂਗੂ ਮੱਛਰ ਦੀ ਬਰੀਡਿੰਗ ਚੈਕ ਕਰਨ ਲਈ ਲਗਾਈ ਐਂਟੀ - ਲਾਰਵਾ ਟੀਮ ਸਿਵਲ ਹਸਪਤਾਲ ਗੁਰਦਾਸਪੁਰ ਦੀ ਚੈਕਿੰਗ ਕਰਨ ਲਈ ਪਿੰਡ ਬੱਬਰੀ ਵਿਖ਼ੇ ਗਏ,ਐਂਟੀ ਲਾਰਵਾ ਟੀਮ ਨੇ ਆਪਣੇ ਕੰਮ ਕਰਨ ਦੌਰਾਨ ਸਿਵਲ ਸਰਜਨ ਗੁਰਦਾਸਪੁਰ ਜੀ ਨੂੰ ਡੇਂਗੂ ਦਾ ਲਾਰਵਾ ਚੈੱਕ ਕਰਾਇਆ ਇਹ ਲਾਰਵਾ ਮੌਕੇ ਤੇ ਹੀ ਨਸ਼ਟ ਕਰਨ ਲਈ ਕਿਹਾ ਗਿਆ ਇਸ ਮੌਕੇ ਐਂਟੀ ਲਾਰਵਾ ਟੀਮ ਨੂੰ ਲੋਕਾਂ ਦੇ ਘਰਾਂ ਵਿੱਚ ਚੰਗੀ ਤਰ੍ਹਾਂ ਮੱਛਰ ਦਾ ਲਾਰਵਾ ਚੈੱਕ ਕਰਨ ਤੇ ਲਾਰਵਾ ਮਿਲਣ ਤੇ ਨਸ਼ਟ ਕਰਨ ਅਤੇ ਲੋਕਾਂ ਨੂੰ ਡੇਂਗੂ ਦੇ ਮੱਛਰ ਤੋਂ ਬਚਾਓ ਲਈ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕੀਤੀਆਂ l ਇਸ ਮੌਕੇ ਡਾ. ਚੇਤਨਾ ਐਸ. ਐਮ. ਓ. ਸਿਵਲ ਹਸਪਤਾਲ ਗੁਰਦਾਸਪੁਰ, ਡਾ. ਮਮਤਾ ਐਪੀਡਿਮਾਲੋਜਿਸਟ, ਡਾ. ਭਵਨਪ੍ਰੀਤ ਕੌਰ ਮਾਈਕਰੋਬਾਇਲੋਜ਼ਿਸਟ, ਸ਼੍ਰੀਮਤੀ ਪੂਜਾ ਪਥਾਲੋਜਿਸਟ,ਸ੍ਰੀਮਤੀ ਸਮਿੰਦਰ ਕੌਰ ਨਰਸਿੰਗ ਸਿਸਟਰ,ਸ੍ਰੀ. ਰਛਪਾਲ ਸਿੰਘ ਏ. ਐਮ. ਓ., ਸ਼੍ਰੀ ਜੋਬਿੰਨਪ੍ਰੀਤ ਸਿੰਘ ਐਚ. ਆਈ, ਸ਼੍ਰੀ ਪ੍ਰਬੋਧ ਚੰਦਰ ਐਚ. ਆਈ,ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l
Comments
Post a Comment