ਇੰਸਟਾਗ੍ਰਾਮ ਤੇ ਲੜਕੀ ਦੀਆਂ ਫੋਟੋਆਂ ਅਪਲੋਡ ਕਰਨ ਵਾਲੇ 6 ਲੋਕਾ ਖਿਲਾਫ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ

 





ਕਾਦੀਆਂ 1 ਨਵੰਬਰ (ਗੁਰਪ੍ਰੀਤ ਸਿੰਘ )ਇੰਸਟਾਗ੍ਰਾਮ ਤੇ ਲੜਕੀ ਦੀਆਂ  ਫੋਟੋਆਂ ਅਪਲੋਡ ਕਰਨ ਵਾਲੇ 6 ਲੋਕਾ  ਖਿਲਾਫ ਕਾਦੀਆਂ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ  ।ਕਾਦੀਆਂ ਪੁਲਸ ਨੂੰ ਦਿੱਤੀ ਸ਼ਿਕਾਇਤ ਚ  ਲਡ਼ਕੀ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿਚ ਉਸਦੀ ਕਲਾਸ ਵਿਚ ਪੜ੍ਹਨ ਵਾਲੇ ਕੁਝ ਨੌਜਵਾਨਾਂ ਦੇ ਵਲੋਂ  ਉਸ ਨੂੰ ਜ਼ਬਰਦਸਤੀ ਰੋਕ ਕੇ ਉਸ ਦੀਆਂ ਨੌਜਵਾਨ ਰਵੀਦੀਪ ਸਿੰਘ ਦੇ ਨਾਲ ਫੋਟੋਆਂ ਖਿੱਚੀਆਂ ਗਈਆਂ ।ਅਤੇ ਇਸ ਦੌਰਾਨ ਨੌਜਵਾਨ ਅਰਸ਼ਪ੍ਰੀਤ ਦੇ ਵੱਲੋਂ ਇਹ ਫੋਟੋਆਂ ਇੰਸਟਾਗ੍ਰਾਮ ਆਈਡੀ ਦੇ ਉਪਰ ਅਪਲੋਡ ਕਰ ਦਿੱਤੀਆਂ ਗਈਆਂ ।ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਦੇ ਵੱਲੋਂ ਲਡ਼ਕੀ ਦੇ ਬਿਆਨਾਂ ਦੇ ਆਧਾਰ ਤੇ ਉਕਤ ਵਿਅਕਤੀ ਰਵੀਦੀਪ ਸਿੰਘ , ਹਰਮਨਦੀਪ ਸਿੰਘ , ਪਵਨਦੀਪ ਸਿੰਘ , ਅਰਸ਼ਪ੍ਰੀਤ ਸਿੰਘ , ਨਿਸ਼ਾਨ ਸਿੰਘ ,ਹਰਦੀਪ ਕੌਰ ਪਤਨੀ ਸੁਖਜੀਤ ਸਿੰਘ ਦੇ ਖਿਲਾਫ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਨੰਬਰ  115 ਜੁਰਮ 341,506,120-ਬੀ ,ਆਈ ਪੀ ਸੀ ,66 ਇਨਫਰਮੇਸ਼ਨ ਐਕਟ  2000 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ  ।

Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ