ਖਬਰ ਦਾ ਅਸਰ ) ਖ਼ਬਰ ਚ ਨਵਾਂ ਮੋੜ ਸੜਕ ਕਿਨਾਰੇ ਮਰੇ ਪਏ ਪਸ਼ੂ ਨੂੰ ਸਬੰਧਤ ਵਿਭਾਗ ਨੇ ਚੁਕਵਾਇਆ
ਕਾਦੀਆਂ 2
ਨਵੰਬਰ (ਗੁਰਪ੍ਰੀਤ ਸਿੰਘ )ਪਿਛਲੇ ਕਰੀਬ ਇਕ ਹਫ਼ਤੇ ਤੋਂ ਬਟਾਲਾ ਕਾਦੀਆਂ ਰੋਡ ਨਜ਼ਦੀਕ ਕਾਹਲਵਾਂ ਮੋੜ ਦੇ ਕੋਲ ਮਰੀ ਪਈ ਪਸ਼ੂ ਨੂੰ ਲੈ ਕੇ ਖ਼ਬਰ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਸਬੰਧਤ ਵਿਭਾਗ ਵੱਲੋਂ ਇਸ ਮਰੇ ਹੋਏ ਪਸ਼ੂ ਨੂੰ ਚੁਕਵਾਇਆ ਗਿਆ।ਦੱਸ ਦੇਈਏ ਕਿ ਜਿਸ ਸਥਾਨ ਤੇ ਗਾਂ ਮਰੀ ਹੋਈ ਸੀ ਜ਼ਿਆਦਾ ਸਮਾਂ ਬੀਤ ਜਾਣ ਦੌਰਾਨ ਉਸ ਜਗ੍ਹਾ ਦੇ ਉੱਪਰ ਸਿਰਫ਼ ਗਾਂ ਦਾ ਪ੍ਰਛਾਵਾਂ ਹੀ ਦਿਖਾਈ ਦੇ ਰਿਹਾ ਸੀ । ਜਦੋਂ ਦੇਰ ਸ਼ਾਮ ਨੂੰ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਅਸਿਸਟੈਂਟ ਡਾਇਰੈਕਟਰ ਡਾ ਰਾਜੇਸ਼ ਕੁਮਾਰ ਸ਼ਰਮਾ ਅਤੇ ਕਾਦੀਆਂ ਤੋਂ ਇੰਸਪੈਕਟਰ ਹਰਜੋਤ ਸਿੰਘ ਟੀਮ ਸਮੇਤ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਮਰੇ ਹੋਏ ਪਸ਼ੂ ਗਾਂ ਨੂੰ ਟੀਮ ਦੀ ਮਦਦ ਦੇ ਨਾਲ ਸੜਕ ਕਿਨਾਰੇ ਤੋਂ ਹਟਾ ਕੇ ਹੋਰ ਸਥਾਨ ਦੇ ਉੱਤੇ ਜ਼ਮੀਨ ਵਿੱਚ ਟੋਇਆ ਪੁੱਟ ਕੇ ਉਸ ਨੂੰ ਉਥੇ ਦਫ਼ਨਾ ਦਿੱਤਾ ਗਿਆ ।ਦੱਸਿਆ ਜਾ ਰਿਹਾ ਹੈ ਕਿ ਸੜਕ ਕਿਨਾਰੇ ਪਏ ਪਸ਼ੂ ਨੂੰ ਚੁਕਵਾਉਂਣ ਦੇ ਲਈ ਇਲਾਕੇ ਦੇ ਸਮਾਜ ਸੇਵਕ ਨੌਜਵਾਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਇਸ ਮਰੇ ਹੋਏ ਪਸ਼ੂ ਨੂੰ ਚੁਕਵਾਇਆ ਜਾਵੇ।ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਅਸਿਸਟੈਂਟ ਡਾਇਰੈਕਟਰ ਡਾ ਰਾਜੇਸ਼ ਕੁਮਾਰ ਸ਼ਰਮਾ ਤੇ ਇੰਸਪੈਕਟਰ ਹਰਜੋਤ ਸਿੰਘ ਆਪਣੀ ਟੀਮ ਸਮੇਤ ਪਹੁੰਚ ਕੇ ਪਿੰਡ ਦੀ ਪੰਚਾਇਤ ਸਰਪੰਚ ਨੂੰ ਸੂਚਿਤ ਕੀਤਾ । ਇੱਥੇ ਪਿੰਡ ਕਾਹਲਵਾਂ ਦੇ ਸਰਪੰਚ ਸੁਲੱਖਣ ਮਸੀਹ ਆਪਣੇ ਸਾਥੀਆਂ ਨਾਲ ਘਟਨਾ ਸਥਾਨ ਤੇ ਪਹੁੰਚੇ ।ਇੱਥੇ ਦੱਸਣਯੋਗ ਹੈ ਕਿ ਜੇਕਰ ਸਮਾਂ ਰਹਿੰਦਿਆਂ ਇਸ ਪਸ਼ੂ ਨੂੰ ਇਸ ਜਗ੍ਹਾ ਤੋਂ ਨਾ ਹਟਾਇਆ ਜਾਂਦਾ ਤਾਂ ਇਸ ਮਰੇ ਹੋਏ ਪਸ਼ੂ ਦੇ ਕਾਰਨ ਕੋਈ ਵੀ ਭਿਆਨਕ ਬੀਮਾਰੀ ਫੈਲ ਸਕਦੀ ਸੀ ।
ਫੋਟੋ ਕੈਪਸ਼ਨ ....ਮਰੇ ਹੋਏ ਪਸ਼ੂ ਦੇ ਜਗ੍ਹਾ ਉਸ ਦਾ ਜ਼ਮੀਨ ਉਪਰ ਛਪਿਆ ਪ੍ਰਛਾਵਾਂ ਤੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਸ਼ੂ ਪਾਲਣ ਵਿਭਾਗ ਗੁਰਦਾਸਪੁਰ ਅਸਿਸਟੈਂਟ ਡਾਇਰੈਕਟਰ ਡਾ ਰਜੇਸ਼ ਕੁਮਾਰ ਸ਼ਰਮਾ ਅਤੇ ਨਾਲ ਹੋਰ



Comments
Post a Comment