ਭਗਵਾਨ ਬਾਲਮੀਕ ਸੁਧਾਰ ਸਭਾ ਵੱਲੋਂ ਪਿੰਡ ਡੇਹਰੀਵਾਲ ਦਰੋਗਾ ਚ ਲੋਡ਼ਵੰਦ ਲਡ਼ਕੀਆਂ ਦੇ ਅਨੰਦ ਕਾਰਜ ਕਰਵਾਏ ਗਏ

 

 







Daily news qadian 

cheif editor Gurpreet singh


ਕਾਦੀਆਂ 2 ਨਵੰਬਰ( ਗੁਰਪ੍ਰੀਤ ਸਿੰਘ )


ਪਿੰਡ ਡੇਅਰੀਵਾਲ ਦਰੋਗਾ ਬਾਬਾ ਵਡਭਾਗ ਸਿੰਘ ਚੈਰੀਟੇਬਲ ਟਰੱਸਟ ਅਤੇ ਭਗਵਾਨ ਵਾਲਮੀਕ ਸੁਧਾਰ ਸਭਾ ਸੰਸਥਾ ਵੱਲੋਂ 108ਗ਼ਰੀਬ ਜੋੜਿਆਂ ਦੇ ਵਿਆਹ ਕਰਵਾਏ ਗਏ ।ਵਿਆਹੇ ਜੋਡ਼ਿਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਜਗਦੇਵ ਸਿੰਘ, ਬੀਬੀ ਸੁਰਿੰਦਰ ਕੌਰ, ਪੰਕਜ ਨਾਥ ਸ਼ੇਰਗਿੱਲ ,ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਇਸ ਮੌਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਰਾਗੀ ਕੀਰਤਨੀ ਜਥਾ ਬੀਬੀ ਗੁਰਪ੍ਰੀਤ ਕੌਰ ਖ਼ਾਲਸਾ ਵੱਲੋਂ ਕੀਰਤਨ ਕਰਦੇ ਹੋਏ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਗੁਰੂ ਇਤਿਹਾਸ ਨਾਲ ਜੋਡ਼ਿਆ ਗਿਆ । ਗੁਰਦੁਆਰਾ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ   ਆਗੂਆਂ ਵੱਲੋਂ ਵਿਆਹੇ ਜੋਡ਼ਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ।ਕਮੇਟੀ ਵੱਲੋਂ ਪਿਛਲੇ ਦਿਨਾਂ ਤੋਂ ਵਿਆਹ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ।ਕਮੇਟੀ ਵੱਲੋਂ ਗਰੀਬ ਪਰਿਵਾਰਾਂ ਦੀਆਂ ਲਡ਼ਕੀਆਂ ਨੂੰ ਘਰੇਲੂ  ਸਾਮਾਨ ਵੀ ਦਿੱਤਾ ਜਾ ਰਿਹਾ।  ਇਸ ਮੌਕੇ ਚੀਫ ਸੁਖਜੀਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਖ ਬਲਾਕ ਸੰਮਤੀ ਮੈਂਬਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਰਜਿੰਦਰ ਕੌਰ ਘੁੰਮਣ , ਦਿਲਬਾਗ ਸਿੰਘ ਬੱਬੂ, ਸਾਬਕਾ ਸਰਪੰਚ ਹਰਭਜਨ ਸਿੰਘ, ਵਿਜੇ ਕੁਮਾਰ, ਜੋਗਾ ਸਿੰਘ, ਮੇਜਰ ਸਿੰਘ ਫੌਜੀ  , ਮੰਗਲ ਸਿੰਘ  ,ਤਰਸੇਮ ਸਿੰਘ ਖਹਿਰਾ ,   ਦਲਜੀਤ ਸਿੰਘ ਮੱਲ੍ਹੀ  , ਬਲਜੀਤ ਸਿੰਘ ਮੱਲ੍ਹੀ ਅੰਮ੍ਰਿਤਪਾਲ ਸਿੰਘ ਕਸ਼ਮੀਰ ਸਿੰਘ ਹਰਦੀਪ ਸਿੰਘ ਭੰਗਾਲੀ ਆਦਿ ਹਾਜ਼ਰ ਸਨ।



Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

DNQ ਟਾਇਮਜ਼,,,1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਜੂਨ ‘84 ‘ਚ ਕਾਂਗਰਸ ਵਲੋਂ ਅਕਾਲ ਤਖ਼ਤ ‘ਤੇ ਕੀਤਾ ਹਮਲਾ ਯਾਦ ਕਰੇਗਾ- ਸੁਖਬੀਰ ਬਾਦਲ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ