ਚੋਰੀ ਦੇ ਮੋਟਰਸਾਈਕਲ ਸਮੇਤ ਸੇਖਵਾਂ ਪੁਲਸ ਵੱਲੋਂ ਦੋ ਗ੍ਰਿਫ਼ਤਾਰ


 




ਕਾਦੀਆਂ  1 ਨਵੰਬਰ (ਗੁਰਪ੍ਰੀਤ ਸਿੰਘ )ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਸੇਖਵਾਂ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ  ।ਜਾਣਕਾਰੀ ਅਨੁਸਾਰ ਸੇਖਵਾਂ ਪੁਲਸ ਨੇ ਦੱਸਿਆ ਕਿ  ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਸ਼ਵਨੀ ਕੁਮਾਰ ਪੁੱਤਰ ਸੁਰਜੀਤ ਲਾਲ ਵਾਸੀ ਸੁਚਾਨੀਆਂ ਦੇ ਵੱਲੋਂ ਦੱਸਿਆ ਗਿਆ ਕਿ  ਉਹ ਨੌਸ਼ਹਿਰਾ ਮੱਝਾ ਸਿੰਘ ਵਿਖੇ ਮੁਨੀਮ ਦਾ ਕੰਮ ਲਾਡੀ ਸੀਮੇਂਟ ਸਟੋਰ ਵਿਖੇ ਕਰਦਾ ਹੈ ਤਾਂ ਉਸ ਨੇ ਆਪਣਾ ਮੋਟਰਸਾਈਕਲ ਨੰਬਰ ਪੀਬੀ  58 ਐਫ  4033 ਤੇ ਸਵਾਰ ਹੋ ਕੇ ਦੁਕਾਨ ਤੇ ਆਇਆ ਤਾਂ ਮੋਟਰਸਾਈਕਲ ਦੁਕਾਨ ਦੇ ਸਾਹਮਣੇ ਖੜ੍ਹਾ ਕਰ ਕੇ ਦੁਕਾਨ ਵਿਚ ਕੰਮ ਕਰਨ ਲੱਗ ਪਿਆ ।ਤੇ ਜਦੋਂ ਉਹ ਆਪਣਾ ਕੰਮ ਖਤਮ ਕਰਨ ਬਾਅਦ ਮੋਟਰਸਾਇਕਲ ਨੂੰ ਲਿਜਾਣ ਲੱਗਾ ਤਾਂ ਉਸਨੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ ਜਿਸ ਦੀ ਉਸ ਨੇ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ ਉਸ ਨੇ ਦੱਸਿਆ  ਕੀ ਉਸ ਦਾ ਮੋਟਰਸਾਈਕਲ ਕੈਪਟਨ ਪੁੱਤਰ ਸੱਤਪਾਲ ਵਾਸੀ ਵਜ਼ੀਰ ਚੱਕ  ਨੇ ਚੋਰੀ ਕੀਤਾ ਹੈ ।ਇਸ ਤੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਪੁਲਸ ਵੱਲੋਂ ਦਰਜ ਕੀਤਾ ਗਿਆ ਤੇ ਉਕਤ ਵਿਅਕਤੀ ਕੈਪਟਨ ਨੂੰ ਤਫ਼ਤੀਸ਼ ਦੌਰਾਨ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਜਿਸ ਨੇ  ਮੰਨਿਆ ਕਿ ਉਸ ਨੇ ਇਹ ਮੋਟਰਸਾਈਕਲ ਅਤੇ ਇਸਦੇ ਨਾਲ ਇਕ ਹੋਰ ਮੋਟਰਸਾਈਕਲ ਸੀਡੀ ਡੀਲਕਸ ਕੰਪਨੀ ਦਾ ਕੁਝ ਸਮਾਂ ਪਹਿਲਾਂ ਗੁਰਦੁਆਰਾ ਨੌਸ਼ਹਿਰਾ ਮੱਝਾ ਸਿੰਘ ਤੋਂ ਕੈਟੀ ਪੁੱਤਰ ਬਿੱਟੂ ਵਾਸੀ ਬਹਿਬਲਚੱਕ ਨੇ ਚੋਰੀ ਕੀਤਾ ਸੀ ।ਕਾਰਵਾਈ ਕਰਦੇ ਹੋਏ ਏ ਐੱਸ ਆਈ ਅਮਰੀਕ ਸਿੰਘ ਦੇ ਵੱਲੋਂ  ਦੋ ਚੋਰੀ ਦੇ ਮੋਟਰਸਾਈਕਲ ਸਮੇਤ  ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ  ਉਨ੍ਹਾਂ ਦੇ ਖਿਲਾਫ ਥਾਣਾ ਸੇਖਵਾਂ ਦੇ ਅੰਦਰ ਵੱਖ ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ।




Comments

Popular posts from this blog

Daily news Qadian ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲ੍ਹਾ ਪੱਧਰ ਤੇ ਜਿੱਤੇ ਤਮਗੇ

Daily news qadian. ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਭਾਸਣ ਮੁਕਾਬਲੇ

DNQ ਟਾਇਮਜ਼,,,,,ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਜਗਤ ਪੰਜਾਬੀ ਸਭਾ ਵੱਲੋਂ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਅਤੇ ਟਰਾਈਸਾਈਕਲ ਵੰਡੇ ਗਏ